ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮੀਦੀ ਤੋ ਵਿੱਦਿਅਕ ਟੂਰ ਰਵਾਨਾ

ss1

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮੀਦੀ ਤੋ ਵਿੱਦਿਅਕ ਟੂਰ ਰਵਾਨਾ

07-mehal-kalan-photo-02ਮਹਿਲ ਕਲਾਂ 7 ਅਕਤੂਬਰ (ਗੁਰਭਿੰਦਰ ਗੁਰੀ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਹਮੀਦੀ ਵੱਲੋਂ ਪਿ੍ਰੰਸੀਪਲ ਮੈਡਮ ਸ੍ਰੀ ਮਤੀ ਬਿਮਲਾ ਰਾਣੀ ਦੀ ਅਗਵਾਈ ਵਿੱਚ ਸਕੂਲ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਡਲਹੌਜ਼ੀ, ਪਾਲਮਪੁਰ, ਧਰਮਸਾਲਾ ਅਤੇ ਮਰਲੌਡ ਗੰਜ ਲਈ ਰਵਾਨਾ ਹੋਇਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਸਿਕੰਦਰ ਸਿੰਘ ਚੀਮਾ ਨੇ ਇਸ ਵਿੱਦਿਅਕ ਟੂਰ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਸਿਕੰਦਰ ਸਿੰਘ ਚੀਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆਂ ਦੇ ਨਾਲ ਨਾਲ ਅਜਿਹੇ ਵਿੱਦਿਅਕ ਟੂਰ ਪੇਂਡੂ ਵਿਦਿਆਰਥੀਆਂ ਵਿੱਚ ਸੱਭਿਆਚਾਰਕ, ਧਾਰਮਿਕ, ਇਤਿਹਾਸਿਕ ਅਤੇ ਦੇਸ ਭਾਵਨਾ ਪੈਦਾ ਕਰਦੇ ਹਨ। ਉਹਨਾ ਕਿਹਾ ਕਿ ਅਜਿਹੇ ਮੌਕਿਆਂ ਨਾਲ ਵਿਦਿਆਰਥੀਆਂ ਅੰਦਰ ਆਪਸੀ ਸਹਿਯੋਗ, ਮਿਲਵਰਤਨ ਅਤੇ ਕੁਦਰਤ ਪ੍ਰਤੀ ਲਗਾਅ ਪੈਦਾ ਹੁੰਦਾ ਹੈ। ਪ੍ਰੋਫੈਸਰ ਚੀਮਾ ਨੇ ਕਿਹਾ ਕਿ ਜਿੱਥੇ ਇਹੋ ਜਿਹੇ ਟੂਰ ਪ੍ਰੋਗਰਾਮ ਵਿਦਿਆਰਥੀਆਂ ਦਾ ਮਨੋਬਲ ਉਚਾ ਚੁੱਕਦੇ ਹਨ ਉਥੇ ਅਜਿਹੇ ਟੂਰ ਪ੍ਰੋਗਰਾਮ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧੇ ਲਈ ਬਹੁਤ ਸਹਾਈ ਹੁੰਦੇ ਹਨ। ਇਸ ਵਿੱਦਿਅਕ ਟੂਰ ਲਈ ਸz ਦਰਸਨ ਸਿੰਘ, ਮਾਸਟਰ ਦਲਵੀਰ ਸਿੰਘ, ਰਮਨਦੀਪ ਸਿੰਘ, ਰੁਪਿੰਦਰ ਕੌਰ ਅਤੇ ਸਕੁੰਤਲਾ ਦੇਵੀ ਦਾ ਵਿਸੇਸ ਯੋਗਦਾਨ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *