ਸੀਤਾ ਸਵੰਬਰ ਮੌਕੇ ਜੈ ਸ਼੍ਰੀ ਰਾਮ ਦੇ ਜੈਕਾਰਿਆ ਨਾਲ ਗੁੰਜ ਉਠਿਆ ਅਸਮਾਨ

ss1

ਸੀਤਾ ਸਵੰਬਰ ਮੌਕੇ ਜੈ ਸ਼੍ਰੀ ਰਾਮ ਦੇ ਜੈਕਾਰਿਆ ਨਾਲ ਗੁੰਜ ਉਠਿਆ ਅਸਮਾਨ

ramਰਾਮਪੁਰਾ ਫੂਲ, 7 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) : ਰਾਮਲੀਲਾ ਦੌਰਾਨ ਜਦ ਭਗਵਾਨ ਸ਼੍ਰੀ ਰਾਮ ਨੇ ਸੀਤਾ ਸਵੰਬਰ ਮੌਕੇ ਧਨੁਸ਼ ਤੋੜਿਆ ਤਾਂ ਪੰਡਾਲ ਵਿੱਚ ਬੈਠੀ ਸੰਗਤ ਨੇ ਜੈ ਸ੍ਰੀ ਰਾਮ ਦੇ ਜੈਕਾਰੇ ਲਗਾਉਣੇ ਸੁਰੂ ਕਰ ਦਿੱਤੇ। ਨਵ ਭਾਰਤ ਕਲਾ ਮੰਚ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੇ ਤੀਸਰੇ ਦਿਨ ਦਾ ਉਦਘਾਟਨ ਸਮਾਜ ਸੇਵੀ ਦੀਪਕ ਬਾਂਸਲ (ਬਿੱਟਾ ਢਪਾਲੀ) ਨੇ ਰੀਬਨ ਕੱਟ ਕੇ ਕੀਤਾ। ਰਾਮਲੀਲਾ ਦੇ ਤੀਸਰੇ ਦਿਨ ਜਿੱਥੇ ਰਾਮ ਧਨੁਸ਼ ਤੋੜਣ ਦੇ ਦਿਸz ਤੇ ਜੈਕਾਰਿਆਂ ਨਾਲ ਪੰਡਾਲ ਗੂੰਜ ਉੱਠਿਆ ਤੇ ਉਥੇ ਹੀ ਪਰਸ਼ੂਰਾਮਲਛੱਮਣ ਸੰਵਾਦ ਅਤੇ ਰਾਵਣਲਛਮਣ ਸੰਵਾਦ ਦਾ ਬਹੁਤ ਖੂਬਸੁਰਤ ਦਿਸz ਪੇਸ਼ ਕੀਤਾ ਅਤੇ ਤਾੜਕਾ ਬੱਧ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ। ਰਾਮਲੀਲਾ ਮੌਕੇ ਰਾਜਾ ਜਨਕ ਦੀ ਭੂਮਿਕਾ ਸੁਰਿੰਦਰ ਧੀਰ, ਵਿਸ਼ਵਾ ਮਿੱਤਰ ਦੀ ਭੂਮਿਕਾ ਸੁਖਮੰਦਰ ਕਲਸੀ, ਰਾਮ ਦੀ ਭੂਮਿਕਾ ਸੰਜੀਵ ਕੁਮਾਰ, ਲਛਮਣ ਦੀ ਭੂਮਿਕਾ ਵਿੱਕੀ ਕੁਮਾਰ, ਰਾਵਣ ਦੀ ਭੂਮਿਕਾ ਬਸੰਤ ਕੁਮਾਰ, ਸਵਾਹੂ ਦੀ ਭੂਮਿਕਾ ਹਰਦੀਪ ਚਹਿਲ ਅਤੇ ਮਾਰੀਚ ਦੀ ਭੂਮਿਕਾ ਦੀਪਕ ਗਾਂਧੀ ਨੇ ਬਾਖੂਬੀ ਨਿਭਾਈ। ਇਸ ਮੌਕੇ ਕਲਾ ਮੰਚ ਦੇ ਪ੍ਰਧਾਨ ਮਹਿੰਦਰ ਸ਼ਾਹੀ, ਡਾਇਰੈਕਟਰ ਸੁਰਿੰਦਰ ਧੀਰ, ਸ਼ੁਭਾਸ਼ ਪੇਂਟਰ, ਸੰਜੀਵ ਕੁਮਾਰ, ਲਖਵਿੰਦਰ ਧੀਰ ਆਦਿ ਸ਼ਾਮਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *