ਟਰਾਂਸਫਾਰਮਰ ਚੋਰ ਗਿਰੋਹ ਦੇ ਤਿੰਨੇ ਮੈਂਬਰ ਦੋ ਦਿਨਾਂ ਪੁਲਿਸ ਰਿਮਾਂਡ ਤੇ ਭੇਜੇ

ss1

ਟਰਾਂਸਫਾਰਮਰ ਚੋਰ ਗਿਰੋਹ ਦੇ ਤਿੰਨੇ ਮੈਂਬਰ ਦੋ ਦਿਨਾਂ ਪੁਲਿਸ ਰਿਮਾਂਡ ਤੇ ਭੇਜੇ

vikrant-bansal-3ਭਦੌੜ 07 ਅਕਤੂਬਰ (ਵਿਕਰਾਂਤ ਬਾਂਸਲ) ਸ਼ਹਿਣਾ ਪੁਲਿਸ ਵੱਲੋਂ ਪਿਛਲੇ ਦਿਨੀ ਕਾਬੂ ਕੀਤੇ ਗਏ ਟਰਾਂਸਫਾਰਮਰ ਚੋਰ ਗਿਰੋਹ ਦੇ ਤਿੰਨੇ ਮੈਂਬਰਾਂ ਨੂੰ ਬਾ-ਅਦਾਲਤ ਜੁਡੀਸ਼ੀਅਲ ਮਜਿਸਟਰੇਟ ਬਰਨਾਲਾ ਦੀ ਅਦਾਲਤ ‘ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ ਇਸ ਸਬੰਧੀ ਥਾਣਾ ਸ਼ਹਿਣਾ ਦੇ ਮੁੱਖੀ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਟਰਾਂਸਫਾਰਮਰ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਸੁਖਵੀਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਫੂਲੇਵਾਲ, ਜਗਦੇਵ ਸਿੰਘ ਪੁੱਤਰ ਰਾਮ ਸਿੰਘ ਵਾਸੀ ਸ਼ਹਿਣਾ, ਗੁਰਤੇਜ਼ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਤੋਲਾਵਾਲ ਨੂੰ ਜੁਡੀਸ਼ੀਅਲ ਮਜਿਸਟਰੇਟ ਬਰਨਾਲਾ ਵਰੁਣਦੀਪ ਚੋਪੜਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਕਤ ਤਿੰਨੇ ਮੈਂਬਰਾਂ ਨੂੰ ਦੋ ਦਿਨ ਲਈ ਸੱਤ ਸਤੰਬਰ ਸ਼ੁੱਕਰਵਾਰ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਉਨਾਂ ਦੱਸਿਆ ਕਿ ਪੁਲਿਸ ਵੱਲੋਂ ਰਿਮਾਂਡ ਦੌਰਾਨ ਡੂਘਾਈ ਨਾਲ ਕੀਤੀ ਜਾਂਚ ਪੜਤਾਲ ਕਰਕੇ ਗਿਰੋਹ ਦੇ ਮੈਂਬਰਾਂ ਦੀ ਨਿਸ਼ਾਨਦੇਹੀ ਦੇ ਅਧਾਰ ਤੇ ਹੋਰ ਸਮਾਨ ਤੇ ਟਰਾਂਸਫਾਰਮਰਾਂ ਦੀ ਬਰਾਮਦਗੀ ਕੀਤੀ ਜਾਵੇਗੀ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਗਿਰੋਹ ਦੇ ਤਿੰਨੇ ਮੈਂਬਰਾਂ ਨੂੰ ਮੁੜ ਅੱਠ ਸਤੰਬਰ ਸ਼ਨਿੱਚਰਵਾਰ ਨੂੰ ਬਾ-ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਇਸ ਮੌਕੇ ਏਐਸਆਈ ਅਵਤਾਰ ਸਿੰਘ, ਹਰਬੰਸ ਸਿੰਘ, ਜਗਜੀਤ ਸਿੰਘ, ਲਖਵੀਰ ਸਿੰਘ, ਰਮੇਸ਼ ਸਿੰਘ, ਮੁੱਖ ਮੁਨਸ਼ੀ ਜਗਰੂਪ ਸਿੰਘ, ਮੁਨਸ਼ੀ ਹਰਮਨ ਸਿੰਘ ਆਦਿ ਹਾਜ਼ਰ ਸਨ।
ਬਰਾਮਦ ਸਮਾਨ ਦਾ ਜਲਦ ਹੀ ਖੁਲਸਾ ਕੀਤਾ ਜਾਵੇਗਾ-ਥਾਣਾ ਮੁੱਖੀ
ਥਾਣਾ ਸ਼ਹਿਣਾ ਦੇ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਟਰਾਂਸਫਾਰਮਰ ਚੋਰ ਗਿਰੋਹ ਦੇ ਮੈਂਬਰਾਂ ਦੀ ਨਿਸ਼ਾਨਦੇਹੀ ਦੇ ਅਧਾਰ ਤੇ ਟਰਾਂਸਫਾਰਮਰ ਅਤੇ ਹੋਰ ਸਮਾਨ ਬਰਾਮਦ ਕਰਨ ਉਪਰੰਤ ਜਲਦ ਖੁਲਾਸਾ ਕੀਤਾ ਜਾਵੇਗਾ ਉਨਾਂ ਕਿਹਾ ਕਿ ਮਾਮਲੇ ਦੀ ਪੂਰੀ ਛਾਣਬੀਣ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਗਿਰੋਹ ਵੱਲੋਂ ਕਿੰਨੇ ਟਰਾਂਸਫਾਰਮਰ ਚੋਰੀ ਕੀਤੇ ਗਏ ਹਨ।
ਕੀ ਹੈ ਪੂਰਾ ਮਾਮਲਾ
ਪਿਛਲੇ ਦਿਨੀ ਪਿੰਡ ਸੁਖਪੁਰਾ ਦੇ ਕਿਸਾਨ ਦੇ ਖੇਤ ਵਿਚੋਂ ਰਾਤ ਨੂੰ ਟਰਾਂਸਫਾਰਮਰ ਚੋਰ ਗਿਰੋਹ ਦੇ ਤਿੰਨ ਮੈਂਬਰ ਬਲੈਰੋ ਕੈਪਰ ਜੀਪ ਤੇ ਇਕ ਟਰਾਂਸਫਾਰਮਰ ਚੋਰੀ ਕਰਕੇ ਲਿਜਾ ਰਹੇ ਸਨ, ਜਿਸ ਨੂੰ ਸ਼ਹਿਣਾ ਪੁਲਸ ਨੇ ਮੌਕੇ ਤੇ ਕਾਬੂ ਕਰ ਲਿਆ ਗਿਆ ਸੀ ਇਸ ਸਮੇਂ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਮੁੱਢਲੀ ਪੁੱਛਗਿੱਛ ਦੌਰਾਨ ਉਕਤ ਗਿਰੋਹ ਦੇ ਮੈਂਬਰਾਂ ਨੇ ਮਾਲਵਾ ਖੇਤਰ ਦੇ ਸ਼ਹਿਣਾ, ਭਦੌੜ, ਟੱਲੇਵਾਲ, ਮਹਿਲ ਕਲਾਂ, ਰੂੜੇਕੇ, ਤਪਾ, ਭਗਤਾ, ਮੋਗਾ, ਰਾਮਪੁਰਾ ਫੂਲ ਆਦਿ ਵਿਚੋਂ ਵੱਡੀ ਪੱਧਰ ਤੇ ਟਰਾਂਸਫਾਰਮਰ ਚੋਰੀ ਕੀਤੇ ਗਏ ਹਨ ਇਹ ਵੀ ਖੁਲਾਸਾ ਹੋਇਆ ਸੀ ਕਿ ਗਿਰੋਹ ਦੇ ਮੈਂਬਰ ਟਰਾਂਸਫਾਰਮਰਾਂ ਵਿਚੋਂ ਤਾਂਬਾਂ ਜਾਂ ਤੇਲ ਚੋਰੀ ਨਹੀਂ ਬਲਕਿ ਪੂਰਾ ਟਰਾਂਸਫਾਰਮਰ ਹੀ ਚੋਰੀ ਕਰਕੇ ਲਿਜਾਂਦੇ ਸਨ ਅਤੇ ਅੱਗੇ ਕਿਸਾਨਾਂ ਨੂੰ ਹੀ ਵੇਚ ਦਿੰਦੇ ਸਨ।

print
Share Button
Print Friendly, PDF & Email