ਮਾਤਾ ਸਵਿੱਤਰੀ ਦੇਵੀ ਦਾ ਮਰਨ ਉਪਰੰਤ ਸਰੀਰ ਅਤੇ ਅੱਖਾਂ ਦਾਨ

ss1

ਮਾਤਾ ਸਵਿੱਤਰੀ ਦੇਵੀ ਦਾ ਮਰਨ ਉਪਰੰਤ ਸਰੀਰ ਅਤੇ ਅੱਖਾਂ ਦਾਨ
ਮੈਡੀਕਲ ਖੋਜਾਂ ਲਈ ਭਦੌੜ ਖੇਤਰ ਦਾ 31ਵਾਂ ਸਰੀਰ ਦਾਨ

vikrant-bansalਭਦੌੜ 07 ਅਕਤੂਬਰ (ਵਿਕਰਾਂਤ ਬਾਂਸਲ) ਭਦੌੜ ਖੇਤਰ ਵਿੱਚ ਸਰੀਰ ਦਾਨ ਕਰਨ ਦੀ ਪਿਰਤ ਨੂੰ ਅੱਗੇ ਵਧਾਉਂਦਿਆਂ ਇੱਕ ਹੋਰ ਪਰਿਵਾਰ ਨੇ ਆਪਣੀ ਮਾਤਾ ਸਵਿੱਤਰੀ ਦੇਵੀ ਉਮਰ 85 ਸਾਲ ਦਾ ਸਰੀਰ ਆਲ ਇੰਡਿਆ ਮੈਡੀਕਲ ਇੰਸਟੀਚਿਊਟ ਦਿੱਲੀ ਅਤੇ ਅੱਖਾਂ ਪੂਜਨੀਕ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਬੈਂਕ ਸਿਰਸਾ ਨੂੰ ਦਾਨ ਕੀਤੀਆਂ ਗਈਆਂ।
ਸਵਿੱਤਰੀ ਦੇਵੀ ਵੱਲੋਂ ਜਿਉਂਦੇ ਜੀਅ ਆਪਣਾ ਸਰੀਰ ਅਤੇ ਅੱਖਾਂ ਦਾਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ, ਉਸਦੇ ਪੁੱਤਰਾਂ ਧਰਮਪਾਲ ਮਾਲਾ ਅਤੇ ਬਬਲੀ ਵੱਲੋਂ ਅੱਜ ਮੋਢਾ ਦੇ ਕੇ ਉਸਦੇ ਸਰੀਰ ਨੂੰ ਦਾਨ ਕਰਕੇ ਦੇਹ ਆਲ ਇੰਡਿਆ ਮੈਡੀਕਲ ਇੰਸਟੀਚਿਊਟ ਦਿੱਲੀ ਨੂੰ ਮੈਡੀਕਲ ਖੋਜਾਂ ਵਾਸਤੇ ਭੇਜੀ ਗਈ।
ਸਰੀਰ ਦਾਨ ਕਰਨ ਤੋਂ ਪਹਿਲਾਂ ਮ੍ਰਿਤਕ ਸਵਿੱਤਰੀ ਦੇਵੀ ਦੀਆਂ ਅੱਖਾਂ ਨੇਤਰਦਾਨ ਸਮਿਤੀ ਦੇ ਸਹਿਯੋਗ ਨਾਲ ਦਾਨ ਕਰਕੇ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਬੈਂਕ ਸਿਰਸਾ ਵਿਖੇ ਭੇਜੀਆਂ।
ਇਸ ਮੌਕੇ ਸਮਾਜਸੇਵੀ ਡਾ. ਵਿਪਨ ਗੁਪਤਾ ਨੇ ਮਾਤਾ ਦੇ ਜਿੰਦਗੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਦੱਸਿਆ ਕਿ ਮਾਤਾ ਜੀ ਸ਼ੁਰੂ ਤੋਂ ਧਾਰਮਿਕ ਵਿਰਤੀ ਦੇ ਮਾਲਕ ਸਨ ਅਤੇ ਉਹ ਸਦਾ ਹੀ ਇਨਸਾਨੀਅਤ ਦੀ ਸੇਵਾ ਲਈ ਤਤਪਰ ਰਹਿੰਦੇ ਸਨ। ਉਹਨਾਂ ਅੱਗੇ ਕਿਹਾ ਕਿ ਇਸ ਸਰੀਰ ਦੀਆਂ ਖੋਜਾਂ ਹੋਣ ਤੋਂ ਬਾਅਦ ਮੈਡੀਕਲ ਖੇਤਰ ਵਿੱਚ, ਜੋ ਤਰੱਕੀ ਹੋਵੇਗੀ, ਉਹੋ ਹੀ ਮਾਤਾ ਨੂੰ ਸਭ ਤੋਂ ਵੱਡੀ ਸੱਚੀ ਸ਼ਰਧਾਂਜਲੀ ਹੋਵੇਗੀ। ਜ਼ਿਕਰਯੋਗ ਹੈ ਕਿ ਇਹ ਭਦੌੜ ਖੇਤਰ ਵਿੱਚੋਂ 31ਵਾਂ ਸਰੀਰਦਾਨ ਹੈ । ਇਸ ਮੌਕੇ ਹਰੀ ਸਿੰਘ ਬਾਵਾ, ਕੌਂਸਲਰ ਗੁਰਜੰਟ ਸਿੰਘ, ਕੌਂਸਲਰ ਪਰਮਜੀਤ ਪੰਮਾ, ਮਾ: ਸੁਰਜੀਤ ਸਿੰਘ ਬੁੱਘੀ, ਮਾ: ਰਘਵੀਰ ਬੁੱਟਰ, ਕਿਰਨਦੀਪ ਕਾਲਾ ਸ਼ਰਮਾਂ, ਡਾ. ਨਰੋਤਮ ਕੋਛੜ, ਸਾਬਕਾ ਕੌਂਸਲਰ ਰਾਜਵੀਰ ਸਿੰਗਲਾ, ਅਸ਼ੋਕ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਮਾਤਾ ਸਵਿੱਤਰੀ ਦੇਵੀ ਨੂੰ ਸ਼ਰਧਾਂਜਲੀ ਦਿੱਤੀ।

print
Share Button
Print Friendly, PDF & Email

Leave a Reply

Your email address will not be published. Required fields are marked *