ਟਾਇਰਾਂ ਦੇ ਸ਼ੋਅਰੂਮ ਨੂੰ ਲੱਗੀ ਅੱਗ

ss1

ਟਾਇਰਾਂ ਦੇ ਸ਼ੋਅਰੂਮ ਨੂੰ ਲੱਗੀ ਅੱਗ

12-2

ਮੂਨਕ 12 ਮਈ (ਕੁਲਵੰਤ ਦੇਹਲਾ ) ਅੱਜ ਸਥਾਨਕ ਪਾਤੜਾਂ ਰੋੜ ਤੇ ਇੱਕ ਟਾਇਰਾਂ ਦੇ ਸੋਰੂਮ ਅਰਿਹੰਤ ਸਟੀਲਜ ਵਿੱਚ ਅਚਾਨਕ ਅੱਗ ਲੱਗਣ ਦੇ ਕਾਰਨ ਪਿਆ ਸਮਾਨ ਸੜ ਕੇ ਰਾਖ ਹੋ ਗਿਆ ਇਸ ਦੇ ਨਾਲ ਹੀ ਸੋਰੂਮ ਅੱਗੇ ਖੜੀ ਇੱਕ ਅਸਟੀਮ ਕਾਰ ਅਤੇ ਐਕਟੀਵਾ ਸਕੂਟਰੀ ਵੀ ਜਲ ਗਈ ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੋਰੂਮ ਦੇ ਅੱਗੇ ਖੜੀ ਅਸਟੀਮ ਕਾਰ ਨੂੰ ਅਚਾਨਕ ਅੱਗ ਲੱਗ ਗਈ ਇਸ ਅੱਗ ਨੇ ਕੋਲ ਪਏ ਗੈਸ ਸਲੰਡਰਾ ਨੂੰ ਵੀ ਚਪੇਟ ਵਿੱਚ ਲੈ ਲਿਆ ਜਿਸ ਨਾਲ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਇਸ ਨਾਲ ਸੋਰੂਮ ਦੇ ਦਫਤਰ ਵਿੱਚ ਪਿਆ ਕੀਮਤੀ ਸਮਾਨ ਅਤੇ ਫਰਨੀਚਰ ਵੀ ਜਲ ਗਿਆ । ਇਸ ਅੱਗ ਨਾਲ ਬਹਾਰ ਖੜੀ ਅਸਟੀਮ ਕਾਰ ਅਤੇ ਐਕਟੀਬਾ ਸਕੂਟਰੀ ਵੀ ਜਲ ਕੇ ਰਾਖ ਹੋ ਗਈ ਇਸ ਮੋਕੇ ਸੋਰੂਮ ਦੇ ਮਾਲਕ ਸਤੀਸ਼ ਕੁਮਾਰ ਦੀ ਬਹਾਰ ਖੜੀ ਜੇ.ਸੀ.ਬੀ ਮਸ਼ੀਨ ਨਾਲ ਕਰਮਚਾਰੀਆ ਨੇ ਇੱਕਠੇ ਹੋਏ ਲੋਕਾ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ । ਅੱਗ ਲੱਗਣ ਦੇ ਕਾਰਨਾ ਦਾ ਪਤਾ ਨਹੀ ਲੱਗ ਸਕਿਆ । ਇਸ ਮੋਕੇ ਡੀ.ਐਸ.ਪੀ ਅਕਾਸ਼ ਦੀਪ ਅਤੇ ਐਸ.ਐਚ.ਓ ਗੁਰਭਜਨ ਸਿੰਘ ਨੇ ਮੋਕੇ ਤੇ ਪਹੁੰਚ ਕੇ ਨਜਦੀਕ ਹਰਿਆਣਾ ਦੇ ਕਸਬਾ ਟੋਹਣਾ ਤੋ ਫਾਇਰਬ੍ਰਿਗੇਡ ਮਸ਼ੀਨਾਂ ਮੰਗਵਾਈਆਂ ਗਈਆਂ ।
ਇਸ ਮੋਕੇ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਡਸਾ ਨੇ ਪਹੁੰਚ ਕੇ ਸੋਰੂਮ ਦੇ ਮਾਲਕ ਸਤੀਸ਼ ਕੁਮਾਰ ਨਾਲ ਅਫਸੋਸ ਜਹਾਰ ਕੀਤਾ । ਮੋਕੇ ਤੇ ਪਹੁੰਚੇ ਪੱਤਰਕਾਰਾ ਨੇ ਸ਼ਹਿਰ ਅੰਦਰ ਫਾਇਰਬ੍ਰਿਗੇਡ ਮਸ਼ੀਨ ਦੀ ਮੰਗ ਕੀਤੀ ਅਤੇ ਸ੍ਰ: ਢੀਡਸਾ ਨੇ ਵਿਸ਼ਵਾਸ ਦਿੰਦੀਆ ਕਿਹਾ ਕਿ ਜਲਦੀ ਹੀ ਮੂਨਕ ਵਿਖੇ ਫਾਇਰਬ੍ਰਿਗੇਡ ਮਸ਼ੀਨ ਉਪਲੱਬਦ ਕਰਵਾਈ ਜਾਵੇਗੀ ।

print
Share Button
Print Friendly, PDF & Email

Leave a Reply

Your email address will not be published. Required fields are marked *