ਸਰਹੱਦ ‘ਤੇ ਹੀ ਲੱਗੇਗਾ ਹਿੰਦ-ਪਾਕਿ ਦੋਸਤੀ ਮੇਲਾ

ss1

ਸਰਹੱਦ ‘ਤੇ ਹੀ ਲੱਗੇਗਾ ਹਿੰਦ-ਪਾਕਿ ਦੋਸਤੀ ਮੇਲਾ

ਅੰਮ੍ਰਿਤਸਰ: ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹਰ ਸਾਲ ਆਜ਼ਾਦੀ ਦਿਹਾੜੇ ‘ਤੇ ਹੋਣ ਵਾਲਾ ਹਿੰਦ-ਪਾਕਿ ਦੋਸਤੀ ਮੇਲਾ ਇਸ ਵਾਰ 3 ਸਾਲ ਦੇ ਵਕਫੇ ਬਾਅਦ ਫਿਰ ਅਟਾਰੀ ਸਰਹੱਦ ‘ਤੇ ਹੀ ਹੋਵੇਗਾ। ਸ਼੍ਰੀਨਗਰ ਵਿੱਚ ਭਾਰਤੀ ਜਵਾਨਾਂ ਦੇ ਸਿਰ ਕੱਟੇ ਜਾਣ ‘ਤੇ ਦੀਨਾਨਗਰ ਵਿਖੇ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਇਹ ਮੇਲਾ ਪਿਛਲੇ ਤਿੰਨ ਸਾਲਾਂ ਤੋਂ ਅੰਮ੍ਰਿਤਸਰ ਵਿਖੇ ਨਹੀਂ ਹੋਇਆ ਸੀ।

ਇਸ ਮੇਲੇ ਦੇ ਮੁੱਖ ਪ੍ਰਬੰਧਕ ਤੇ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਦੀ ਅਟਾਰੀ ਸਰਹੱਦ ‘ਤੇ 14-15 ਅਗਸਤ ਦੀ ਦਰਮਿਆਨੀ ਰਾਤ ਨੂੰ ਹੋਣ ਵਾਲੇ ਇਸ ਮੇਲੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਕਲਕਾਰ ਆਪਣੀ-ਆਪਣੀ ਪੇਸ਼ਕਾਰੀ ਕਰਨਗੇ। ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਦੇ ਵੱਖ-ਵੱਖ ਸੂਬਿਆਂ ਤੋਂ ਆਏ ਅਮਨ ਦੇ ਦੂਤ, ਬੁੱਧੀਜੀਵੀ ਤੇ ਲੇਖਕ ਆਦਿ ਵੱਡੀ ਗਿਣਤੀ ਵਿੱਚ ਇਸ ਮੇਲੇ ਵਿੱਚ ਸ਼ਿਰਕਤ ਕਰਨਗੇ।

ਮੇਲੇ ਵਿੱਚ ਉਚੇਚੇ ਤੌਰ ‘ਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵੱਖ-ਵੱਖ ਕਲਾਕਾਰ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ। ਪ੍ਰਬੰਧਕਾਂ ਮੁਤਾਬਕ ਇਸ ਵਾਰ ਹੋਣ ਵਾਲੇ ਮੇਲੇ ਵਿੱਚ ਪਾਕਿਸਤਾਨ ਤੋਂ ਵੱਡੀ ਗਿਣਤੀ ਲੋਕ ਸ਼ਾਮਲ ਹੋਣ ਲਈ ਆ ਰਹੇ ਹਨ। ਇਸ ਸੱਭਿਆਚਾਰਕ ਮੇਲੇ ਤੋਂ ਬਾਅਦ ਹਰ ਸਾਲ ਵਾਂਗ ਦੋਹਾਂ ਮੁਲਕਾਂ ਦੀਆਂ ਸਰਹੱਦਾਂ ‘ਤੇ ਵੰਡ ਵੇਲੇ ਸ਼ਹੀਦ ਹੋਏ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਤੇ ਦੋਹਾਂ ਮੁਲਕਾਂ ਵਿੱਚ ਸ਼ਾਂਤੀ ਦਾ ਸੁਨੇਹਾ ਦਿੱਤਾ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *