ਕਵਿਤਾ ਉਚਾਰਣ ਮੁਕਾਬਲੇ ਵਿਚ ਜਿਲਾ ਮੋਹਾਲੀ ਵਿਚੋ ਹਰਮਨਪ੍ਰੀਤ ਕੋਰ ਨੇ ਕੀਤਾ ਪਹਿਲਾ ਸਥਾਨ ਹਾਸਿਲ

ss1

ਕਵਿਤਾ ਉਚਾਰਣ ਮੁਕਾਬਲੇ ਵਿਚ ਜਿਲਾ ਮੋਹਾਲੀ ਵਿਚੋ ਹਰਮਨਪ੍ਰੀਤ ਕੋਰ ਨੇ ਕੀਤਾ ਪਹਿਲਾ ਸਥਾਨ ਹਾਸਿਲ

6banur2ਬਨੂੜ 6 ਅਕਤੂਬਰ(ਰਣਜੀਤ ਸਿੰਘ ਰਾਣਾ):  ਸਰਕਾਰੀ ਮਿਡਲ ਸਕੂਲ ਜੰਗਪੁਰਾ ਵਿਖੇ ਅੱਜ ਪੰਜਾਬੀ ਸੂਬੇ ਦੀ 50 ਵੀਂ ਵਰੇਗੰਢ ਮਨਾਈ ਗਈ। ਇਸ ਮੌਕੇ ਸਿੱਖਿਆ ਵਿਭਾਗ ਦੀਆ ਹਦਾਇਤਾ ਮੁਤਾਬਿਕ ਬਲਾਕ ਤੇ ਜ਼ਿਲਾ ਪੱਧਰ ਤੇ ਸਲੋਗਨ ਲਿਖਣ ਮੁਕਾਬਲੇ, ਪੰਜਾਬੀ ਪਹਿਰਾਵੇ ਦੇ ਮੁਕਾਬਲੇ ਤੇ ਕਵਿਤਾ ਉਚਾਰਨ ਮੁਕਾਵਲੇ ਕਰਵਾਏ ਗਏ। ਜਿਸ ਵਿਚ ਸਰਕਾਰੀ ਮਿਡਲ ਸਕੂਲ ਜੰਗਪੁਰਾ ਦੇ ਵਿਦਿਆਰਥੀ ਰਾਜੂ ਨੇ ਸਲੋਗਨ ਲਿਖਣ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਹਰਮਨਪ੍ਰੀਤ ਕੌਰ ਕਵਿਤਾ ਉਚਾਰਨ ਮੁਕਾਬਲੇ ਵਿਚ ਜ਼ਿਲਾ ਮੋਹਾਲੀ ਤੇ ਬਲਾਕ ਵਿਚੋਂ ਪਹਿਲੇ ਨੰਬਰ ਤੇ ਆਈ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਮਨਿੰਦਰ ਕੌਰ ਨੇ ਸਿੱਖਿਆ ਵਿਭਾਗ ਵੱਲੋਂ ਪੰਜਾਬੀ ਸੂਬੇ ਦੀ ਮਨਾਈ ਜਾ ਰਹੀ 50 ਵੀਂ ਵਰੇ ਗੰਢ ਦੀਆ ਵਧਾਇਆਂ ਦਿੱਤੀਆ। ਇਸ ਮੌਕੇ ਉਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਸਵੀਰ ਸਿੰਘ, ਮੈਡਮ ਹਰਵਿੰਦਰ ਕੌਰ, ਸੋਨੀਆ, ਯੋਗਿਤਾ, ਰਣਧੀਰ ਸਿੰਘ ਮੋਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *