ਏਡੀਸੀ ਮੌਹਾਲੀ ਨੇ ਕੀਤਾ ਅਨਾਜ ਮੰਡੀ ਦਾ ਦੋਰਾ

ss1

ਏਡੀਸੀ ਮੌਹਾਲੀ ਨੇ ਕੀਤਾ ਅਨਾਜ ਮੰਡੀ ਦਾ ਦੋਰਾ

6banur1ਬਨੂੜ 6 ਅਕਤੂਬਰ (ਰਣਜੀਤ ਸਿੰਘ ਰਾਣਾ):  ਪੰਜਾਬ ਭਰ ਦੀਆਂ ਸਾਰੀਆਂ ਹੀ ਮੰਡੀਆਂ ਵਿਚ ਝੋਨੇ ਦੀ ਆਮਦ ਪੂਰੇ ਜੋਰਾ ਤੇ ਚਲ ਰਹੀ ਹੈ ਤੇ ਖਰੀਦ ਏਜੰਸੀਆਂ ਵੱਲੋਂ ਵੀ ਇਸ ਵਾਰ ਕਿਸਾਨਾ ਨੂੰ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾ ਰਹੀ। ਇਸ ਲਈ ਕਿਸਾਨ ਸੁੱਕਾ ਝੋਨਾ ਹੀ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਉਹ ਨਾਲ ਦੀ ਨਾਲ ਆਪਣੀ ਫਸਲ ਵੇਚ ਕੇ ਘਰ ਨੂੰ ਜਾ ਸਕਣ। ਇਨਾਂ ਵਿਚਾਰਾ ਦਾ ਪ੍ਰਗਟਾਵਾ ਬਨੂੜ ਅਨਾਜ ਮੰਡੀ ਦਾ ਦੋਰਾ ਕਰਨ ਆਈ ਏਡੀਸੀ ਕਮ ਕਾਰਜਕਾਰੀ ਐਸਡੀਐਮ ਮੋਹਾਲੀ ਅਵਨੀਤ ਕੌਰ ਨੇ ਮੰਡੀ ਦੇ ਫੜਾ ਦਾ ਦੋਰਾ ਕਰਨ ਉਪਰੰਤ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਪ੍ਰਗਟਾਏ।
ਏਡੀਸੀ ਅਵਨੀਤ ਕੌਰ ਨੇ ਕਿਹਾ ਕਿ ਉਨਾਂ ਨੇ ਮੰਡੀ ਦਾ ਪੂਰਾ ਦੋਰਾ ਕੀਤਾ ਹੈ ਉਸ ਵਿਚ ਜਿਆਦਾਤਰ ਵੇਖਣ ਵਿਚ ਆਇਆ ਹੈ ਕਿ ਕਿਸਾਨਾ ਵੱਲੋਂ ਗਿੱਲਾ ਹੀ ਝੋਨਾ ਮੰਡੀਆਂ ਵਿਚ ਸੁੱਟਿਆ ਪਿਆ ਹੈ। ਉਨਾਂ ਕਿਹਾ ਕਿ ਇਸ ਝੋਨੇ ਨੂੰ ਮੰਡੀਆਂ ਵਿਚ ਸੁਕਾਉਣ ਲਈ ਆੜਤੀਆਂ ਤੇ ਕਿਸਾਨਾ ਦੋਨਾਂ ਨੂੰ ਹੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਉਨਾਂ ਨੇ ਮੰਡੀ ਵਿਚ ਸੁੱਕੀਆਂ ਪਈਆਂ ਕੁਝ ਢੇਰੀਆਂ ਦੀ ਬੋਲੀ ਵੀ ਕਰਵਾਈ। ਉਨਾਂ ਕਿਹਾ ਕਿ ਕਿਸਾਨ ਨੂੰ ਖਰੀਦੀ ਗਈ ਫਸਲ ਦੀ ਅਦਾਇਗੀ 48 ਘੰਟਿਆ ਦੇ ਅੰਦਰ ਅੰਦਰ ਕਰ ਦਿੱਤੀ ਜਾਵੇਗੀ। ਜਿਸ ਦੇ ਲਈ ਸਰਕਾਰ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਮੰਡੀ ਵਿਚ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਲੱਗੇ ਅੰਬਾਰਾ ਸਬੰਧੀ ਪੁੱਛੇ ਜਾਣ ਤੇ ਮੈਡਮ ਅਵਨੀਤ ਕੌਰ ਨੇ ਕਿਹਾ ਕਿ ਸੈਲਰਾ ਦੀ ਹੜਤਾਲ ਦੇ ਚਲਦੇ ਇਹ ਮਸ਼ਕਿਲ ਆਈ ਹੈ। ਉਨਾਂ ਕਿਹਾ ਕਿ ਸੈਲਰ ਮਾਲਕਾ ਤੇ ਸਰਕਾਰ ਵਿਚਾਲੇ ਅੱਜ ਹੋਈ ਗੱਲਬਾਤ ਦੋਰਾਨ ਇਸ ਮੁਦੇ ਦਾ ਹੱਲ ਹੋ ਗਿਆ ਹੈ। ਜਿਸ ਤੋਂ ਬਾਅਦ ਸੈਲਰ ਮਾਲਕਾ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਉਨਾਂ ਕਿਹਾ ਕਿ ਸੈਲਰਾ ਦੀ ਹੜਤਾਲ ਖੁੱਲਣ ਨਾਲ ਮੰਡੀ ਵਿਚ ਲਿਫਟਿੰਗ ਦਾ ਕੰਮ ਪੂਰੇ ਜੋਰਾ ਤੇ ਸ਼ੁਰੂ ਜੋ ਜਾਵੇਗਾ ਤੇ ਆਉਣ ਵਾਲੇ ਦਿਨਾ ਵਿਚ ਮੰਡੀ ਦੇ ਫੜ ਤੇ ਇੱਕ ਵੀ ਖਰੀਦੀ ਹੋਈ ਝੋਨੇ ਦੀਆਂ ਬੋਰੀਆਂ ਦੀ ਢੇਰੀ ਵਿਖਾਈ ਨਹੀ ਦੇਵੇਗੀ। ਏਡੀਸੀ ਅਵਨੀਤ ਕੌਰ ਨੇ ਸਾਰਿਆ ਨੂੰ ਵਿਸ਼ਵਾਸ ਦਵਾਇਆ ਕਿ ਜਲਦ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ। ਦੱਸਣਯੋਗ ਹੈ ਕਿ ਬਨੂੜ ਮੰਡੀ ਵਿਚ ਅੱਜ ਤੱਕ 32 ਹਜਾਰ ਦੇ ਕਰੀਬ ਝੋਨੇ ਦੀ ਖਰੀਦ ਹੋ ਚੁੱਕੀ ਹੈ ਹੈ ਜਿਸ ਵਿਚ ਮਾਰਕਫੈਡ ਨੇ 1500ੋ ਕੁਇੰਟਲ ਤੇ ਪਨਗ੍ਰੇਨ ਨੇ 16ਹਜਾਰ779 ਕੁਇੰਟਲ ਝੋਨੇ ਦੀ ਖਰੀਦ ਕੀਤੀ। ਇਸ ਮੌਕੇ ਨੈਬ ਤਹਿਸੀਲਦਾਰ ਤਰਸ਼ੇਮ ਸਿੰਘ ਮਿੱਤਲ, ਖੁਰਾਕ ਸਪਲਾਈ ਵਿਭਾਗ ਦੀ ਇੰਸਪੈਕਟਰ ਮੈਡਮ ਪੂਜਾ ਮਲਿਕ, ਮਾਰਕਿਟ ਕਮੇਟੀ ਦੇ ਸਕੱਤਰ ਉਪਿੰਦਰ ਸਿੰਘ, ਸੁਪਰਡੈਂਟ ਬਲਬੀਰ ਸਿੰਘ ਜੋਲਾ, ਸੁਪਰਵਾਇਜਰ ਗੁਰਮੀਤ ਸਿੰਘ, ਧਰਮਪਾਲ ਪਿੰਕੀ, ਵਿਸ਼ਾਲ ਸਿੰਗਲਾ, ਪੁਨੀਤ ਜੈਨ, ਪੀਕਾ ਜੈਨ, ਗੁਲਸ਼ਨ ਕੁਮਾਰ, ਬਬਲੂ ਜੈਨ ਮੋਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *