ਵਾਰਡ ਦੀਆਂ ਸਮਸਿਆਵਾਂ ਸਬੰਧੀ ਕਾਰਜ ਸਾਧਕ ਅਫਸ਼ਰ ਨੂੰ ਦਿਤਾ ਮੰਗ ਪੱਤਰ

ss1

ਵਾਰਡ ਦੀਆਂ ਸਮਸਿਆਵਾਂ ਸਬੰਧੀ ਕਾਰਜ ਸਾਧਕ ਅਫਸ਼ਰ ਨੂੰ ਦਿਤਾ ਮੰਗ ਪੱਤਰ

02ਗੜ੍ਹਸ਼ੰਕਰ 6 ਅਕਤੂਬਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਸ਼ਹਿਰ ਦੇ ਵਾਰਡ ਨੰਬਰ 7 ਦੇ ਵਸਨੀਕਾਂ ਤੇ ਜਨਵਾਦੀ ਨੌਜਵਾਨ ਸਭਾ ਦੇ ਅਹੁਦੇਦਾਰਾਂ ਤੇ ਮੈਬਰਾਂ ਨੇ ਸਭਾ ਦੇ ਪ੍ਰਧਾਨ ਰਾਹੁਲ ਰੱਤੂਦੀ ਅਗਵਾਈ ਵਿੱਚ ਵਾਰਡ ਦੀਆ ਸਮਸਿਆਵਾਂ ਨੂੰ ਲੈ ਕੇ ਕਾਰਜ ਸਾਧਕ ਅਫਸ਼ਰ ਅਵਤਾਰ ਚੰਦ ਸੇਖੜੀੂ ਨੂੰ ਮੰਗ ਪੱਤਰ ਦਿਤਾ। ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਡਾਂ ਅੰਬੇਦਕਰ ਨਗਰ ਦੀਆ ਖਸਤਾ ਹਾਲਤ ਗਲੀਆਂ-ਨਾਲੀਆਂ ਦੀ ਹਾਲਤ ਸੁਧਾਰੀ ਜਾਵੇ, ਸਟਰੀਟ ਲਾਈਟਾਂ ਲਗਾਈਆ ਜਾਣ, ਸਫਾਈ ਦਾ ਪ੍ਰਬੰਧ ਕੀਤਾ ਜਾਵੇ, ਗੰਦੇ ਪਾਣੀ ਦਾ ਨਿਕਾਸ ਕੀਤਾ ਜਾਵੇ, ਗੰਦਗੀ ਕਾਰਨ ਬਿਮਾਰੀਆ ਫੈਲਣ ਦੇ ਡਰੋ ਵਾਰਡ ਵਿੱਚ ਫੌਗਿਗ ਕੀਤੀ ਜਾਵੇ ਅਤੇ ਕੂੜੇ ਦਾ ਡੰਪ ਚੁੱਕਿਆ ਜਾਵੇ। ਕਾਰਜ ਸਾਧਕ ਅਫਸ਼ਰ ਅਵਤਾਰ ਚੰਦ ਨੇ ਵਾਰਡ ਵਾਸੀਆ ਦੀਆ ਮੰਗਾਂ ਤੇ ਜਲਦੀ ਗੌਰ ਕਰਨ ਦਾ ਭਰੋਸਾ ਦਿਤਾ। ਮੰਗ ਪੱਤਰ ਦੇਣ ਸਮੇ ਰਾਹੁਲ ਰੱਤੂ, ਲੱਕੀ, ਮਨਪ੍ਰੀਤ, ਰਜਿੰਦਰ ਕੁਮਾਰ, ਰਾਜਾ, ਪ੍ਰਿੰਸ, ਰੋਹਿਤ ਕੁਮਾਰ, ਵਿਜੇ ਚੌਧਰੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *