ਵਿਦਿਆਰਥਣਾਂ ਨੇ ਦਿੱਲੀ ਅਤੇ ਆਗਰਾ ਦਾ ਵਿਦਿਅਕ ਟੂਰ ਲਗਾਇਆ

ss1

ਵਿਦਿਆਰਥਣਾਂ ਨੇ ਦਿੱਲੀ ਅਤੇ ਆਗਰਾ ਦਾ ਵਿਦਿਅਕ ਟੂਰ ਲਗਾਇਆ

dsc_1391ਜੋਗਾ (ਬਾਵਾ) : ਮਾਈ ਭਾਗੋ ਡਿਗਰੀ ਕਾਲਜ(ਲੜਕੀਆਂ),ਰੱਲਾ ਦੀਆਂ ਵਿਦਿਆਰਥਣਾਂ ਨੇ ਦਿੱਲੀ ਅਤੇ ਆਗਰਾ ਵਿਖੇ ਪ੍ਰਿੰਸੀਪਲ ਪਰਮਜੀਤ ਸਿੰਘ ਵਿਰਕ ਦੀ ਅਗਵਾਈ ਵਿਚ ਚਾਰ ਰੋਜ਼ਾ ਵਿਦਿਅਕ ਟੂਰ ਲਗਾਇਆੈ ਇਸ ਟੂਰ ਦੌਰਾਨ ਵਿਦਿਆਰਥਣਾਂ ਨੇ ਦਿੱਲੀ ਵਿਖੇ ਵੱਖਵੱਖ ਥਾਵਾਂ ਲਾਲ ਕਿਲਾ, ਗੁਰਦੁਆਰਾ ਰਕਾਬਗੰਜ, ਬੰਗਲਾ ਸਾਹਿਬ, ਚਾਂਦਨੀ ਚੌਕ, ਲੋਟਸ ਟੈਪਲ ਤੇ ਹੋਰ ਕਈ ਇਤਿਹਾਸਕ ਥਾਵਾਂ ਦੇਖੀਆਂ ਤੇ ਆਗਰੇ ਵਿਖੇ ਇਤਿਹਾਸਕ ਤਾਜ ਮਹਿਲ ਤੇ ਕਿਲੇ ਦਾ ਭ੍ਰਮਣ ਕੀਤਾੈ ਵਿਦਿਆਰਥਣਾਂ ਵੱਲੋਂ ਇਨ੍ਹਾਂ ਸਥਾਨਾਂ ਦੀ ਮਹੱਤਵਪੂਰਨ ਜਾਣਕਾਰੀ ਗ੍ਰਹਿਣ ਕੀਤੀੈ ਪ੍ਰਿੰਸੀਪਲ ਤੇ ਪ੍ਰੋਫ਼ੈਸਰ ਸਾਹਿਬਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥਣਾਂ ਨੇ ਵੱਖਵੱਖ ਸਥਾਨਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਨਾਲਨਾਲ ਵਿਦਿਅਕ ਟੂਰ ਦੇ ਅਸਲੀ ਮਹੱਤਵ ਨੂੰ ਜਾਣਿਆੈ ਰਾਹ ਰਸਤੇ ਦੌਰਾਨ ਵਿਦਿਆਰਥਣਾਂ ਨੇ ਗਿਆਨ ਵਧਾਇਆ ਅਤੇ ਖ਼ੂਬ ਮਨੋਰੰਜਨ ਕੀਤਾੈ ਪ੍ਰਿੰਸੀਪਲ ਤੋਂ ਇਲਾਵਾ ਪ੍ਰੋ. ਸੁਖਦੀਪ ਕੌਰ ਚਹਿਲ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਬਲਜਿੰਦਰ ਕੁਮਾਰ ਅਤੇ ਪ੍ਰੋ. ਗੁਰਵਿੰਦਰ ਸਿੰਘ ਸਿੱਧੂ ਨੇ ਵਿਦਿਆਰਥਣਾਂ ਨਾਲ ਵਿਦਿਅਕ ਟੂਰ ਲਗਾਇਆੈ ਵਿਦਿਆਰਥਣਾਂ ਤੇ ਪ੍ਰੋਫ਼ੈਸਰ ਸਾਹਿਬਾਨ ਦੇ ਆਪਸੀ ਸਹਿਯੋਗ ਨਾਲ ਵਿਦਿਅਕ ਟੂਰ ਸਫ਼ਲਤਾ ਪੂਰਵਕ ਕਾਲਜ ਦੇ ਸੁਨਹਿਰੇ ਪਲਾਂ ਵਿਚ ਯਾਦਗਾਰੀ ਹੋ ਨਿਬੜਿਆ|

print
Share Button
Print Friendly, PDF & Email

Leave a Reply

Your email address will not be published. Required fields are marked *