ਸ਼ਹਿਣਾ ਪੁਲਸ ਵੱਲੋਂ ਟਰਾਂਸਫਾਰਮਰ ਚੋਰ ਗਿਰੋਹ ਦੇ ਤਿੰਨ ਵਿਅਕਤੀ ਕਾਬੂ ਕਰਨ ਦੀ ਚਰਚਾ

ss1

ਸ਼ਹਿਣਾ ਪੁਲਸ ਵੱਲੋਂ ਟਰਾਂਸਫਾਰਮਰ ਚੋਰ ਗਿਰੋਹ ਦੇ ਤਿੰਨ ਵਿਅਕਤੀ ਕਾਬੂ ਕਰਨ ਦੀ ਚਰਚਾ

vikrant-bansal-3ਭਦੌੜ 06 ਅਕਤੂਬਰ (ਵਿਕਰਾਂਤ ਬਾਂਸਲ) ਸ਼ਹਿਣਾ ਪੁਲਿਸ ਵੱਲੋਂ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਇਕ ਟਰਾਂਸਫਾਰਮਰ ਚੋਰ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਗੱਡੀ ਤੇ ਚੋਰੀ ਦਾ ਲਿਜਾ ਰਹੇ ਟਰਾਂਸਫਾਰਮਰ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ਇਸ ਚੋਰ ਗਿਰੋਹ ਬਾਰੇ ਭਾਂਵੇ ਪੁਲਸ ਵੱਲੋਂ ਅਜੇ ਜਾਂਚ ਪੜਤਾਲ ਤੇ ਸਮਾਨ ਦੀ ਬਰਾਮਦਗੀ ਲਈ ਨਿਸ਼ਾਨਦੇਹੀ ਕਰਨ ਤੋਂ ਬਾਅਦ ਹੀ ਖੁਲਸਾ ਕਰਨ ਬਾਰੇ ਕਿਹਾ ਜਾ ਰਿਹਾ ਹੈ, ਪਰ ਪੁਲਸ ਸੂਤਰਾਂ ਅਨੁਸਾਰ ਗ੍ਰਿਫਤਾਰ ਕੀਤੇ ਚੋਰ ਗਿਰੋਹ ਦੇ ਤਿੰਨ ਵਿਅਕਤੀਆਂ ਨੇ ਮੰਨਿਆ ਹੈ ਕਿ ਉਹ ਤਾਂਬਾਂ ਜਾਂ ਤੇਲ ਚੋਰੀ ਨਹੀਂ ਬਲਕਿ ਪੂਰਾ ਟਰਾਂਸਫਾਰਮਰ ਹੀ ਚੋਰੀ ਕਰਕੇ ਲਿਜਾਂਦੇ ਸਨ ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਵਿਅਕਤੀ ਇਕ ਸ਼ਹਿਣਾ (ਬਰਨਾਲਾ), ਇਕ ਫੂਲੇਵਾਲਾ (ਰਾਮਪੁਰਾ ਫੂਲ) ਤੇ ਇਕ ਤੋਲੇਵਾਲ (ਸੁਨਾਮ) ਦਾ ਨਿਵਾਸੀ ਦੱਸਿਆ ਜਾ ਰਿਹਾ ਹੈ, ਜਿੰਨਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਕਰੀਬ ਦੋ ਦਰਜਨ ਭਰ ਟਰਾਂਸਫਾਰਮਰ ਚੋਰੀ ਕਰਨ ਬਾਰੇ ਮੰਨਿਆ ਗਿਆ ਦੱਸਿਆ ਜਾ ਰਿਹਾ ਹੈ ਅਤੇ ਇੰਨਾਂ ਤੋਂ ਹੋਰ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਹੋਣ ਦੀ ਉਮੀਦ ਹੈ ਵਿਭਾਗੀ ਜਾਣਕਾਰਾਂ ਦਾ ਕਹਿਣਾ ਹੈ ਕਿ ਕਾਬੂ ਕੀਤੇ ਵਿਅਕਤੀ ਵਿਚੋਂ ਇਕ ਵਿਅਕਤੀ ਖੁਦ ਧਰਮਕੋਟ ਜ਼ਿਲਾ ਮੋਗਾ ਵਿਖੇ ਟਰਾਂਸਫਾਰਮਰ ਫੈਕਟਰੀ ਦਾ ਮਾਲਕ ਹੈ ਅਤੇ ਉਹ ਚੋਰੀ ਦੇ ਹੀ ਟਰਾਂਸਫਾਰਮਰ ਵੇਚਣ ਦਾ ਧੰਦਾ ਕਰਨ ਬਾਰੇ ਚਰਚਾ ਸੀ ਇਹ ਵੀ ਚਰਚਾ ਸੀ ਕਿ ਸ਼ਹਿਣਾ ਪੁਲਸ ਦੀ ਇਕ ਟੀਮ ਚੋਰ ਗਿਰੋਹ ਦੇ ਟਿਕਾਣਿਆਂ ਤੇ ਛਾਪੇਮਾਰੀ ਲਈ ਰਵਾਨਾ ਹੋ ਚੁੱਕੀ ਹੈ।
ਇਸ ਸਬੰਧੀ ਥਾਣਾ ਸ਼ਹਿਣਾ ਦੇ ਮੁੱਖੀ ਇੰਸਪੈਕਟਰ ਕੁਲਦੀਪ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਟਰਾਂਸਫਾਰਮਰ ਚੋਰ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਸਦਾ ਖੁਲਾਸਾ ਜਲਦ ਹੀ ਕਰ ਦਿੱਤਾ ਜਾਵੇਗਾ।
ਇਸ ਸਬੰਧੀ ਜ਼ਿਲਾ ਪੁਲਸ ਮੁੱਖੀ ਬਰਨਾਲਾ ਗੁਰਪ੍ਰੀਤ ਸਿੰਘ ਤੂਰ ਨੇ ਸੰਪਰਕ ਕਰਨ ਤੇ ਕਿਹਾ ਕਿ ਸ਼ਹਿਣਾ ਪੁਲਸ ਵੱਲੋਂ ਟਰਾਂਸਫਾਰਮਰ ਚੋਰ ਗਿਰੋਹ ਦੇ ਤਿੰਨ ਵਿਅਕਤੀ ਕਾਬੂ ਕੀਤੇ ਹਨ, ਜਿੰਨਾਂ ਤੋਂ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਹੋਣ ਦੀ ਉਮੀਦ ਹੈ ਅਤੇ ਇਸ ਗਿਰੋਹ ਬਾਰੇ ਜਲਦ ਹੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।

print
Share Button
Print Friendly, PDF & Email