ਟਰਾਂਸਫਾਰਮਰ ਚੋਰ ਗਿਰੋਹ ਖਿਲਾਫ ਸਖਤ ਕਾਰਵਾਈ ਲਈ ਵਫਦ ਥਾਣਾ ਮੁੱਖੀ ਨੂੰ ਮਿਲਿਆ

ss1

ਟਰਾਂਸਫਾਰਮਰ ਚੋਰ ਗਿਰੋਹ ਖਿਲਾਫ ਸਖਤ ਕਾਰਵਾਈ ਲਈ ਵਫਦ ਥਾਣਾ ਮੁੱਖੀ ਨੂੰ ਮਿਲਿਆ

vikrant-bansal-2ਭਦੌੜ 06 ਅਕਤੂਬਰ (ਵਿਕਰਾਂਤ ਬਾਂਸਲ) ਸ਼ਹਿਣਾ ਪੁਲਸ ਨੇ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਪਿੰਡ ਸੁਖਪੁਰਾ ਦੇ ਖੇਤਾਂ ਚੋਂ ਚੋਰੀ ਟਰਾਂਸਫਾਰਮਰ ਕਰਕੇ ਲਿਜਾਣ ਵਾਲੇ ਟਰਾਂਸਫਾਰਮਰ ਚੋਰ ਗਿਰੋਹ ਨੂੰ ਇਕ ਗੱਡੀ ਸਮੇਤ ਟਰਾਂਸਫਾਰਮਰ ਮੌਕੇ ਤੇ ਕਾਬੂ ਕੀਤੇ ਜਾਣ ਤੋਂ ਬਾਅਦ ਕਿਸਾਨ ਯੂਨੀਅਨ ਅਤੇ ਪਿੰਡ ਵਾਸੀਆਂ ਦਾ ਇਕ ਵਫਦ ਗਿਰੋਹ ਖਿਲਾਫ ਸਖਤ ਕਾਰਵਾਈ ਲਈ ਥਾਣਾ ਸ਼ਹਿਣਾ ਦੇ ਮੁੱਖੀ ਕੁਲਦੀਪ ਸਿੰਘ ਨੂੰ ਮਿਲਿਆ ਇਸ ਉਪਰੰਤ ਵਫਦ ਦੇ ਆਗੂਆਂ ਹਰਚਰਨ ਸਿੰਘ ਸੁਖਪੁਰ, ਸਾਬਕਾ ਸਰਪੰਚ ਗੁਰਲਾਲ ਸਿੰਘ, ਪੰਚ ਸੁਖਪਾਲ ਸਿੰਘ, ਪੰਚ ਰਾਜਵੰਤ ਸਿੰਘ, ਹਰਬੰਸ ਸਿੰਘ, ਨਛੱਤਰ ਸਿੰਘ, ਜਗਸੀਰ ਸਿੰਘ, ਦਰਸ਼ਨ ਸਿੰਘ ਆਦਿ ਨੇ ਦੱਸਿਆ ਕਿ ਲੰਘੀ ਰਾਤ ਸੁਖਪੁਰਾ ਦੇ ਖੇਤਾਂ ਚੋਂ ਚੋਰ ਗਿਰੋਹ ਵੱਲੋਂ ਟਰਾਂਸਫਾਰਮਰ ਚੋਰੀ ਕੀਤਾ ਗਿਆ, ਜਿਸਦਾ ਮੌਕੇ ਪਤਾ ਲੱਗਣ ਤੇ ਤੁਰੰਤ ਉਨਾਂ ਨੇ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕਰਕੇ ਪਿੱਛਾ ਕੀਤਾ, ਜਿਸਨੂੰ ਸ਼ਹਿਣਾ ਪੁਲਿਸ ਨੇ ਕਾਬੂ ਕਰ ਲਿਆ ਗਿਆ ਸੀ ਉਨਾਂ ਦੱਸਿਆ ਕਿ ਗਿਰੋਹ ਦੇ ਕਾਬੂ ਕੀਤੇ ਵਿਅਕਤੀ ਕਰੀਬ ਦੋ ਦਰਜਨ ਹੋਰ ਟਰਾਂਸਫਾਰਮਰ ਚੋਰੀ ਕਰਨ ਦਾ ਖੁਲਾਸਾ ਕਰ ਰਹੇ ਹਨ, ਪਰ ਗਿਰੋਹ ਤੋਂ ਸਖਤੀ ਨਾਲ ਪੁੱਛਗਿੱਛ ਕਰਨ ਤੇ ਕਰੀਬ ਸੈਕੜੇ ਟਰਾਂਸਫਾਰਮਰ ਚੋਰੀ ਹੋਣ ਦਾ ਖੁਲਾਸਾ ਹੋ ਸਕਦਾ ਹੈ ਉਨਾਂ ਦੱਸਿਆ ਕਿ ਥਾਣਾ ਮੁੱਖੀ ਨੇ ਗੱਲ ਧਿਆਨ ਨਾਲ ਸੁਣਕੇ ਭਰੋਸਾ ਦਿਵਾਇਆ ਕਿ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਪੀੜਤ ਕਿਸਾਨਾਂ ਨੂੰ ਟਰਾਂਸਫਾਰਮਰ ਦਿਵਾਏ ਜਾਣਗੇ ਇਸ ਦੌਰਾਨ ਟਰਾਂਸਫਾਰਮਰ ਯੂਨੀਅਨ ਬਲਾਕ ਸ਼ਹਿਣਾ ਦੇ ਪ੍ਰਧਾਨ ਸੁਖਦੇਵ ਸਿੰਘ, ਜਸਵੀਰ ਸਿੰਘ ਲੱਖਾ, ਗੁਰਪ੍ਰੀਤ ਸਿੰਘ, ਜਗਦੇਵ ਸਿੰਘ, ਚਰਨਜੀਤ ਸਿੰਘ ਆਦਿ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਾਬੂ ਕੀਤੇ ਗਏ ਟਰਾਂਸਫਾਰਮਰ ਗਿਰੋਹ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਗਿਰੋਹ ‘ਚ ਇਕ ਵਿਅਕਤੀ ਖੁਦ ਟਰਾਂਸਫਾਰਮਰ ਫੈਕਟਰੀ ਦਾ ਮਾਲਕ ਹੈ, ਜਿਸਨੇ ਇਸ ਕਿੱਤੇ ਨੂੰ ਬਦਨਾਮ ਕੀਤਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *