ਸਹਾਇਤਾ ਸੰਸਥਾ ਲਈ ਫੰਡ ਇਕੱਤਰਤਾ ਤੇ ਫਰਿਜ਼ਨੋ ਨਿਵਾਸੀਆਂ ਵੱਲੋਂ ਬੇਮਿਸਾਲ ਹੁੰਗਾਰਾ

ss1

ਸਹਾਇਤਾ ਸੰਸਥਾ ਲਈ ਫੰਡ ਇਕੱਤਰਤਾ ਤੇ ਫਰਿਜ਼ਨੋ ਨਿਵਾਸੀਆਂ ਵੱਲੋਂ ਬੇਮਿਸਾਲ ਹੁੰਗਾਰਾ

img_9548ਫਰਿਜ਼ਨੋ (ਕੈਲੇਫੋਰਨੀਆਂ) (ਰਾਜ ਗੋਗਨਾ): – ਸਥਾਨਿਕ ਇੰਡੀਆ ਕਬਾਬ ਪਲੇਸ ਰੈਸਟੋਰੈਂਟ ਵਿੱਚ ਤਾਜ ਰੰਧਾਵਾ, ਜੈਕਾਰਾ ਮੂਵਮੈਂਟ ਅਤੇ ਪੀਸੀਏ ਦੇ ਉਦਮ ਸਦਕਾ ਇੱਕ ਵਿਸ਼ੇਸ਼ ਫੰਡ ਰੇਜ਼ਰ ਦਾ ਉਪਰਾਲਾ ਸਹਾਇਤਾ ਸੰਸਥਾ ਲਈ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਪਹੁੰਚਕੇ ਆਪਣਾ ਦਸਵੰਧ ਕੱਢਿਆ ਅਤੇ ਹਜ਼ਾਰਾਂ ਡਾਲਰ ਇਕੱਤਰ ਕਰਕੇ ਸਹਾਇਤਾ ਸੰਸਥਾ ਦੀ ਝੋਲ੍ਹੀ ਪਾਏ। ਇਥੇ ਇਹ ਗੱਲ ਜਿਕਰਯੋਗ ਹੈ ਕਿ ਸਹਾਇਤਾ ਸੰਸਥਾ 2005 ਵਿੱਚ ਹੋਂਦ ਵਿੱਚ ਆਈ ਸੀ ਅਤੇ ਉਦੋਂ ਤੋਂ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਲੰੜਵੰਦ ਲੋਕਾਂ ਅਤੇ ਬੇਸਹਾਰਾ ਬੱਚਿਆਂ ਦੀ ਦੇਖਭਾਲ਼ ਲਈ ਉਪਰਾਲੇ ਕਰ ਰਹੀ ਹੈ। ਇਸ ਸਮਾਗਮ ਦੀ ਸੁਰੂਆਤ ਸਟੇਜ਼ ਸਕੱਤਰ ਰੂਬੀ ਸਰਾਂ ਨੇਂ ਸ਼ਭ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਡਾ. ਹਰਕੇਸ਼ ਸੰਧੂ ਨੇਂ ਸ਼ੰਸ਼ਥਾ ਦੇ ਇਤਿਹਾਸ ਤੋਂ ਆਏ ਮਹਿਮਾਨਾਂ ਨੂੰ ਜਾਣੂ ਕਰਵਾਇਆ, ਅਤੇ ਉਹਨਾਂ ਦੀ ਜੁਬਾਨੀਂ ਅਨਾਥ ਬੱਚੇ ਬੱਚੀਆਂ ਦੀਆਂ ਦਰਦਨਾਕ ਕਹਾਣੀਆਂ ਸੁਣਕੇ ਹਰ ਅੱਖ ਨੰਮ ਹੋ ਗਈ। ਇਸ ਮੌਕੇ ਉਹਨਾਂ ਪੰਜਾਬ ਦੀ ਕਿਰਸਾਨੀ ਨੂੰ ਬਚਾਉਣ ਲਈ ਵੀ ਪ੍ਰਵਾਸੀ ਪੰਜਾਬੀਆਂ ਨੂੰ ਗੁਹਾਰ ਲਾਈ। ਸੁਖਬੀਰ ਭੰਡਾਲ ਨੇ ਸਹਾਇਤਾ ਸੰਸਥਾ ਦੇ ਕੰਮਾ ਨੂੰ ਸਲਾਹਿਆ ਅਤੇ ਸੰਸਥਾ ਦੀ ਹਰ ਤਰਾਂ ਦੀ ਮੱਦਦ ਲਈ ਵਚਨ-ਬੱਧਤਾ ਪ੍ਰਗਟਾਈ। ਇਸ ਮੌਕੇ ਅੰਮ੍ਰਿਤ ਧਾਲੀਵਾਲ ਨੇਂ ਹਾਸਰਸ ਕਵਿਸ਼ਰੀ ਪੇਸ਼ ਕਰਕੇ ਖੂਬ ਰੰਗ ਬੰਨਿਆਂ। ਮਿੱਕੀ ਸਰਾਂ ਨੇ ਖੂਬਸੂਰਤ ਗੀਤ ਨਾਲ ਹਾਜਰੀ ਲਵਾਈ।ਹੋਰ ਬੋਲਣ ਵਾਲੇ ਬੁਲਾਰਿਆ ਵਿੱਚ ਤਾਜ ਰਧਾਵਾਂ, ਲਵੀ ਸਰਾਂ, ਪੀਟਰ ਸਿੰਘ, ਡਾ. ਮਲਕੀਤ ਸਿੰਘ ਕਿੰਗਰਾ, ਰਾਜ ਬਡਵਾਲ, ਪ੍ਰਵਾਜ਼ ਆਦਿ ਦੇ ਨਾਮ ਜ਼ਿਕਰਯੋਗ ਹਨ। ਇਸ ਮੌਕੇ ਦਾਨੀਂ ਸੱਜਣਾਂ ਨੇ ਸਹਾਇਤਾ ਸੰਸਥਾ ਦੇ ਕਾਰਕੁਨਾਂ ਦਾ ਖੜੇ ਹੋਕੇ ਤਾੜੀਆਂ ਮਾਰਕੇ ਉਹਨਾਂ ਦੁਆਰਾ ਕੀਤੇ ਜਾ ਰਹੇ ਨਿਸ਼ਕਾਮ ਕਾਰਜ਼ਾਂ ਲਈ ਹੌਸਲਾ ਫਿਸਾਈ ਕੀਤੀ ਗਈ। ਅਖੀਰ ਰਾਤਰੀ ਦੇ ਭੋਜਨ ਨਾਲ ਇਹ ਪ੍ਰੋਗ੍ਰਾਮ ਯਾਦਗਾਰੀ ਹੋ ਨਿਬੜਿਆ। ਇਸ ਪ੍ਰੋਗ੍ਰਾਮ ਦੇ ਯਾਦਗਾਰੀ ਪਲ੍ਹਾਂ ਨੂੰ ਕੈਮਰਾਬੰਧ ਰਾਜ ਬਡਵਾਲ ਨੇ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *