ਨਿਊਯਾਰਕ ‘ਚ ਪੰਜਾਬੀ ਮੂਲ ਦੇ ਪਿਤਾ-ਪੁੱਤਰ ਵੱਲੋਂ ਇਕ ਮਿਲੀਅਨ ਡਾਲਰ ਦੀ ਟੈਕਸ ਚੋਰੀ ਕਰਨ ਦੇ ਦੋਸ਼, ਗ੍ਰਿਫਤਾਰ

ss1

ਨਿਊਯਾਰਕ ‘ਚ ਪੰਜਾਬੀ ਮੂਲ ਦੇ ਪਿਤਾ-ਪੁੱਤਰ ਵੱਲੋਂ ਇਕ ਮਿਲੀਅਨ ਡਾਲਰ ਦੀ ਟੈਕਸ ਚੋਰੀ ਕਰਨ ਦੇ ਦੋਸ਼, ਗ੍ਰਿਫਤਾਰ

1ਨਿਊਯਾਰਕ, 5 ਅਕਤੂਬਰ (ਰਾਜ ਗੋਗਨਾ) ਬੀਤੇਂ ਦਿਨ ਨਿਊਯਾਰਕ ਵਿਖੇ ਇਕ ਪੰਜਾਬੀ ਮੂਲ ਦੇ ਤਿੰਨ ਸਟੇਸ਼ਨਾਂ ਦੇ ਮਾਲਕ ਪਿਤਾ, ਪੁੱਤਰ ਵੱਲੋਂ ਨਿਊਯਾਰਕ ‘ਚ ਪੈਟਰੋਲ ਵਿਕਰੀ ਟੈਕਸ ਦੀ ਇਕ ਮਿਲੀਅਨ ਡਾਲਰ ਦੀ ਚੋਰੀ ਕਰਨ ਦੇ ਦੋਸ਼ ਹੇਠ ਪੁਲਿਸ ਅਤੇ ਐਫ.ਬੀ.ਆਈ ਵੱਲੋਂ ਤੜਕਸਾਰ ਛਾਪਾ ਮਾਰ ਕੇ ਗੈਸ ਸਟੇਸਨਾਂ ਦੇ ਮਾਲਕ ਕੁਲਬੀਰ ਸਿੰਘ ਅਤੇ ਉਸ ਦੇ ਪੁੱਤਰ ਲਾਡਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਿਊਯਾਰਕ ਸੂਬੇ ਦੇ ਨਾਸਿਓ ਕਾਉਟੀ ਅਧੀਨ ਪੈਂਦੇ 3 ਗੈਸ ਸਟੇਸ਼ਨਾਂ ਦੇ ਮਾਲਕ ਕੁਲਬੀਰ ਸਿੰਘ ਉਸ ਦੇ ਪੁੱਤਰ ਲਾਡਪ੍ਰੀਤ ਸਿੰਘ ਵੱਲੋਂ ਸਤੰਬਰ 2011 ਤੋ ਲੈ ਕੇ ਹੁਣ ਤੱਕ ਪੈਟਰੋਲ ਦੀ ਵਿਕਰੀ ਟੈਕਸ ਵਿਚ ਨਿਊਯਾਰਕ ਰਾਜ ਦੀ ਇਕ ਮਿਲੀਅਨ ਡਾਲਰ ਦੀ ਚੋਰੀ ਕਰਨ ਦਾ ਦੋਸ਼ ਹੈ। ਨਿਊਯਾਰਕ ਦੀ ਕਵੀਂਸ ਕਾਉਟੀ ਦੀ ਸੁਪਰੀਮ ਕੋਰਟ ਵੱਲੋਂ ਵਿਕਰੀ ਟੈਕਸ ਚੋਰੀ ਕਰਨ ਦੇ ਸੰਗੀਨ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ, ਕੁਲਬੀਰ ਸਿੰਘ ਦੀ ਢਾਈ ਲੱਖ ਡਾਲਰ ਦੀ ਨਗਦ ਰਾਸ਼ੀ ਅਤੇ ਲਾਡਪ੍ਰੀਤ ਸਿੰਘ ਦੀ ਪੰਜਾਹ ਹਜਾਰ ਦੀ ਜਮਾਨਤ ਰਾਸ਼ੀ ਰੱਖੀ ਗਈ ਹੈ। ਕੋਰਟ ‘ਚ ਚੱਲ ਰਹੇ ਇਸ ਕੇਸ ਦਾ ਅੰਤਿਮ ਫੈਸਲਾ ਆਉਣ ਤੇ ਜੇਕਰ ਉਹਨਾਂ ਤੇ ਲੱਗੇ ਦੋਸ਼ ਸਿੱਧ ਹੋ ਜਾਂਦੇ ਹਨ ਤਾਂ ਕੁਲਬੀਰ ਸਿੰਘ ਨੂੰ 8 ਸਾਲ ਤੋ 25 ਸਾਲ ਅਤੇ ਲਾਡਪ੍ਰੀਤ ਸਿੰਘ ਨੂੰ 5 ਸਾਲ ਤੋ 15 ਸਾਲ ਤੱਕ ਦੀ ਸਜਾ ਹੋ ਸਕਦੀ ਹੈ। ਪੰਜਾਬ ਤੋ ਇੰਨਾਂ ਦਾ ਪਿਛੋਕੜ ਜਿਲਾ ਹੁਸ਼ਿਆਰਪੁਰ ਦਾ ਪਿੰਡ ਆਲਮਪੁਰ ਦੱਸਿਆ ਜਾਂਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *