ਜਥੇਦਾਰ ਗੜੀ ਤੇ ਜੱਗਾ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਮਜੀਠੀਆ ਦੀ ਪਟਿਆਲਾ ਰੈਲੀ ਲਈ ਜੱਥਾ ਰਵਾਨਾ

ss1

ਜਥੇਦਾਰ ਗੜੀ ਤੇ ਜੱਗਾ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਮਜੀਠੀਆ ਦੀ ਪਟਿਆਲਾ ਰੈਲੀ ਲਈ ਜੱਥਾ ਰਵਾਨਾ

5-oct-saini-photo-3ਰਾਜਪੁਰਾ, 5 ਅਕਤੂਬਰ (ਐਚ.ਐਸ.ਸੈਣੀ)-ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਵੱਲੋਂ ਭਾਰਤੀ ਫੋਜ਼ ਦਾ ਮਨੋਬਲ ਵਧਾਉਣ ਦੇ ਲਈ ਐਸ.ਏ.ਐਸ ਨਗਰ ਮੋਹਾਲੀ ਤੋਂ ਪਟਿਆਲਾ ਤੱਕ ਕੱਢੀ ਜਾ ਰਹੀ ਬੁਲੰਦ ਤਿਰੰਗਾ ਯਾਤਰਾ ਹਲਕਾ ਪੱਧਰੀ ਮੋਟਸਾਇਕਲ ਰੈਲੀ ਵਿੱਚ ਸ਼ਾਮਲ ਹੋਣ ਅਤੇ ਸਵਾਗਤ ਲਈ ਅੱਜ ਰਾਜਪੁਰਾ ਤੋਂ ਸ੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ, ਸ੍ਰੋਮਣੀ ਅਕਾਲੀ ਦਲ ਸਰਕਲ ਰਾਜਪੁਰਾ ਦੇ ਪ੍ਰਧਾਨ ਜਗਦੀਸ ਕੁਮਾਰ ਜੱਗਾ ਦੀ ਅਗਵਾਈ ਵਿੱਚ ਮੋਟਰਸਾਈਕਲਾਂ ਅਤੇ ਕਾਰਾਂ ਦਾ ਵੱਡਾ ਕਾਫਲਾ ਰਵਾਨਾ ਹੋਇਆ।
ਇਸ ਰੈਲੀ ਵਿੱਚ ਸ੍ਰੋ.ਅ.ਦਲ ਦੇ ਦਿਹਾਤੀ ਪ੍ਰਧਾਨ ਕਰਨੈਲ ਸਿੰਘ ਹਰਿਆਓ, ਭਾਈ ਅਬਰਿੰਦਰ ਸਿੰਘ ਕੰਗ, ਗੁਰਿੰਦਰਪਾਲ ਸਿੰਘ ਜ਼ੋਗਾ, ਰਾਜੀਵ ਡੀਸੀ, ਜ਼ਸਵੀਰ ਸਿੰਘ ਜੱਸੀ ਸਾਰੇ ਕੌਂਸਲਰ, ਸੀਨੀਅਰ ਅਕਾਲੀ ਆਗੂ ਜਗੀਰ ਸਿੰਘ ਫੋਕਲਪੁਆਇੰਟ, ਐਸ.ਓ.ਆਈ ਦੇ ਪ੍ਰਧਾਨ ਹਰਮਨਜੀਤ ਸਿੰਘ, ਰਮਨਜੀਤ ਸਿੰਘ ਟਿਵਾਣਾ, ਪੰਚਾਇਤ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਨੇਪਰਾ, ਸੁਰਿੰਦਰ ਸਿੰਘ ਘੁਮਾਣਾ, ਕੁਲਦੀਪ ਸਿੰਘ ਹਸਨਪੁਰ, ਜਥੇਦਾਰ ਟੋਡਰ ਸਿੰਘ, ਜਗੀਰ ਸਿੰਘ ਪਹਿਰ, ਕਾਲਾ ਨਨਹੇੜਾ, ਜ਼ਸਵਿੰਦਰ ਸਿੰਘ ਵਾਲੀਆ, ਸੁਖਬੀਰ ਸਿੰਘ ਨਨਹੇੜਾ, ਪ੍ਰਿਤਪਾਲ ਸਿੰਘ ਸਰਪੰਚ ਸਮੇਤ ਇਲਾਕੇ ਦੇ ਯੂਥ ਦਾ ਵੱਡਾ ਕਾਫਲਾ ਸ਼ਾਮਲ ਸੀ। ਇਸ ਮੋਟਰਸਾਇਕਲ ਦੀ ਰੈਲੀ ਦੀ ਸੁਰੂਆਤ ਤੋਂ ਪਹਿਲਾ ਜਥੇਦਾਰ ਗੜੀ ਤੇ ਜੱਗਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਪਿਛਲੇ ਸਾਢੇ 9 ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਦੀ ਬਦੋਲਤ ਆਉਣ ਵਾਲੀਆਂ ਚੋਣਾਂ ਵਿੱਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗਾ। ਉਨਾਂ ਕਿਹਾ ਕਿ ਉਹ ਰਾਜਪੁਰਾ ਤੋਂ ਚੱਲ ਕੇ ਮਾਧੋਪੁਰ ਚੌਂਕ ਜ਼ਿਲਾ ਫਤਿਹਗੜ ਸਾਹਿਬ ਵਿਖੇ ਕੈਬਨਿਟ ਮੰਤਰੀ ਮਜੀਠੀਆ ਦੇ ਸਵਾਗਤ ਲਈ ਰਵਾਨਾ ਹੋਏ ਹਨ ਤੇ ਇਸ ਤੋਂ ਬਾਅਦ ਪਟਿਆਲਾ ਰੈਲੀ ਲਈ ਸ਼ਾਮਲ ਹੋਣਗੇ।

print
Share Button
Print Friendly, PDF & Email