ਉੱਡਤ ਭਗਤ ਰਾਮ ਦੇ 38 ਸਾਲਾਂ ਨੌਜਵਾਨ ਕਿਸਾਨ ਦਰਸ਼ਨ ਸਿੰਘ ਨੇ ਕਰਜੇ ਤੇ ਆਰਥਿਕ ਤੰਗੀ ਕਾਰਨ ਕੀਤੀ ਖੁਦਕੁਸ਼ੀ

ss1

ਉੱਡਤ ਭਗਤ ਰਾਮ ਦੇ 38 ਸਾਲਾਂ ਨੌਜਵਾਨ ਕਿਸਾਨ ਦਰਸ਼ਨ ਸਿੰਘ ਨੇ ਕਰਜੇ ਤੇ ਆਰਥਿਕ ਤੰਗੀ ਕਾਰਨ ਕੀਤੀ ਖੁਦਕੁਸ਼ੀ

20161005_172253-1ਝੁਨੀਰ 5 ਅਕਤੂਬਰ(ਗੁਰਜੀਤ ਸ਼ੀਂਹ) ਪਿੰਡ ਉੱਡਤ ਭਗਤ ਰਾਮ ਦੇ ਕਿਸਾਨ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰਨ ਦੀ ਦੁਖਦਾਈ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ (38) ਪੁੱਤਰ ਬਚਿੱਤਰ ਸਿੰਘ ਵਾਸੀ ਉੱਡਤ ਭਗਤ ਰਾਮ ਪਿਛਲੇ ਕਈ ਦਿਨਾਂ ਤੋ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ।ਮ੍ਰਿਤਕ ਦੀ ਪਤਨੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦਾ ਜਿੱਥੇ ਪਿਛਲੇ ਸਾਲ ਨਰਮਾ ਖਰਾਬ ਹੋ ਗਿਆ ਸੀ।ਇਸ ਸਾਲ ਵੀ ਉਹਨਾਂ ਦਾ ਨਰਮਾ ਮਰ ਗਿਆ।ਕਿਸਾਨ ਕੋਲ ਆਪਣੀ ਸਿਰਫ ਇੱਕ ਕਿੱਲਾ ਹੀ ਜਮੀਨ ਸੀ।ਜਿਸ ਉੱਪਰ ਢਾਈ ਲੱਖ ਰੁਪਏ ਦਾ ਕਰਜਾ ਸੀ।ਇਸ ਵਾਰ ਵੀ ਨਰਮੇ ਦੀ ਫਸਲ ਨਾ ਹੋਣ ਕਰਕੇ ਉਸ ਦੇ ਘਰਵਾਲੀ ਕਿਸੇ ਦੇ ਨਰਮਾ ਚੁਕਾਉਣ ਦਿਹਾੜੀ ਤੇ ਜਾਂਦੀ ਸੀ।ਜਿਸ ਨਾਲ ਘਰ ਦਾ ਗੁਜਾਰਾ ਚੱਲ ਰਿਹਾ ਸੀ।ਕੱਲ ਦੇਰ ਰਾਤ ਦਰਸ਼ਨ ਸਿੰਘ ਨੇ ਕੋਈ ਜਹਿਰੀਲੀ ਵਸਤੂ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਤਿੰਨ ਬੱਚੇ ਦੋ ਲੜਕੀਆਂ ਇੱਕ ਲੜਕੇ ਤੋ ਸਦਾ ਲਈ ਵਿਛੜ ਗਿਆ।ਕੋਟਧਰਮੂ ਪੁਲਿਸ ਨੇ ਸੁਖਵਿੰਦਰ ਕੌਰ ਦੇ ਬਿਆਨਾਂ ਦੇ ਅਧਾਰ ਤੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ।ਜਿਸ ਦਾ ਅੱਜ ਪਿੰਡ ਉੱਡਤ ਭਗਤ ਰਾਮ ਵਿਖੇ ਸੰਸਕਾਰ ਕਰ ਦਿੱਤਾ ਗਿਆ।ਪੀੜਿਤ ਪਰਿਵਾਰ ,ਪੰਚਾਇਤ ਅਤੇ ਕਿਸਾਨ ਆਗੂਆਂ ਨੇ ਰਾਜ ਸਰਕਾਰ ਤੋ ਮੁਆਵਜੇ ਦੀ ਮੰਗ ਕੀਤੀ ਹੈ।

print
Share Button
Print Friendly, PDF & Email