ਆਟਾ-ਦਾਲ ਕਾਰਡ ਲਾਭਪਾਤਰੀਆਂ ਨੂੰ 85ਫ਼ੀਸਦੀ ਅਨਾਜ ਦੀ ਵੰਡ : ਡੀ.ਸੀ.

ss1

ਆਟਾ-ਦਾਲ ਕਾਰਡ ਲਾਭਪਾਤਰੀਆਂ ਨੂੰ 85ਫ਼ੀਸਦੀ ਅਨਾਜ ਦੀ ਵੰਡ : ਡੀ.ਸੀ.

11-30 (9)ਗੁਰੂਹਰਸਹਾਏ, 11 ਮਈ (ਦੀਪਕ ਵਧਵਾਨ) : ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ (ਆਟਾ-ਦਾਲ) ਧਾਰਕਾਂ ਨੂੰ 2 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਨਾਮਾਤਰ ਕੀਮਤ ’ਤੇ ਉਪਲਬਧ ਕਰਵਾਏ ਜਾ ਰਹੇ ਅਨਾਜ ਤਹਿਤ ਜ਼ਿਲੇ ਵਿੱਚ ਅਕਤੂਬਰ 2015 ਤੋਂ ਲੈ ਕੇ ਮਾਰਚ 2016 ਤੱਕ ਬਣਦੀ 125433.30 ਕੁਇੰਟਲ ਕਣਕ ਵਿੱਚੋਂ 106618 ਕੁਇੰਟਲ ਅਨਾਜ ਦੀ ਵੰਡ ਲਾਭਪਾਤਰੀਆਂ ਨੂੰ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ ਜ਼ਿਲੇ ਵਿੱਚ ਕੁੱਲ ਆਟਾ ਦਾਲ ਕਾਰਡ ਧਾਰਕ 98718 ਹਨ, ਜਿਨਾਂ ਨੂੰ 85 ਫ਼ੀਸਦੀ ਅਨਾਜ ਦੀ ਵੰਡ ਮੁਕੰਮਲ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਬਕਾਇਆ ਰਹਿੰਦੇ 15 ਫ਼ੀਸਦੀ ਅਨਾਜ ਵੀ ਸਬੰਧਤ ਡਿੱਪੂਆਂ ’ਤੇ ਮੌਜੂਦ ਹੈ ਅਤੇ ਲਾਭਪਾਤਰੀ ਆਪਣਾ ਅਨਾਜ ਪ੍ਰਾਪਤ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲੇੇ ਵਿੱਚ ਅਨਾਜ ਦੀ ਵੰਡ ਨੂੰ ਲਾਭਪਾਤਰੀ ਪਰਿਵਾਰਾਂ ਦੇ ਅਧਾਰ ਕਾਰਡ ਅਨੁਸਾਰ ਅਤੇ ਪਿੰਡ ਪੱਧਰ ’ਤੇ ਨਿਗਰਾਨ ਕਮੇਟੀਆਂ ਦੀ ਨਿਗਰਾਨੀ ਵਿੱਚ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਇਨਾਂ ਵਿਜੀਲੈਂਸ ਕਮੇਟੀਆਂ ਵਿੱਚ ਸਰਪੰਚ/ਪੰਚ/ਬਲਾਕ ਸਮਿਤੀ ਮੈਂਬਰ/ਜ਼ਿਲਾ ਪ੍ਰੀਸ਼ਦ ਮੈਂਬਰ ਤੋਂ ਇਲਾਵਾ ਸਬੰਧਤ ਖੁਰਾਕ ਇੰਸਪੈਕਟਰ, ਇੱਕ ਐਸ.ਸੀ. ਮੈਂਬਰ, ਇੱਕ ਬੀ.ਸੀ. ਮੈਂਬਰ, ਆਟਾ ਦਾਲ ਕਾਰਡ ਲਾਭਪਾਤਰੀ ਅਤੇ ਮਜ਼ਦੂਰ/ਕਿਸਾਨ ਮੈਂਬਰ ਲੈਣੇ ਯਕੀਨੀ ਬਣਾਏ ਗਏ ਗਏ ਹਨ। ਉਨਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਪ੍ਰਤੀ ਜੀਅ ਪ੍ਰਤੀ ਮਹੀਨਾ 5 ਕਿਲੋਗ੍ਰਾਮ ਕਣਕ ਦੇ ਹਿਸਾਬ ਨਾਲ 6 ਮਹੀਨੇ ਦੀ 30 ਕਿਲੋਗ੍ਰਾਮ ਪ੍ਰਤੀ ਜੀਅ ਪ੍ਰਤੀ ਕਾਰਡ ਦਿੱਤੀ ਗਈ ਹੈ। ਉਨਾ ਦੱਸਿਆ ਕਿ ਸਰਕਾਰ ਵੱਲੋਂ ਇਸ ਤੋਂ ਇਲਾਵਾ ਪ੍ਰਤੀ ਜੀਅ ਪ੍ਰਤੀ ਕਾਰਡ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅੱਧਾ ਕਿਲੋਗ੍ਰਾਮ ਕਾਲੇ ਛੋਲਿਆਂ ਦੀ ਵੀ ਵੰਡ ਕੀਤੀ ਗਈ ਹੈ ਜੋ ਕਿ ਤਿੰਨ ਮਹੀਨੇ ਦੇ ਇਕੱਠੇ ਦਿੱਤੇ ਗਏ ਹਨ। ਇੰਜੀ.ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਲਾਭਪਾਤਰੀ ਸਕੀਮ ਨੂੰ ਸਹੀ ਲੋਕਾਂ ਤੱਕ ਪਹੁੰਚਾਉਣ ਲਈ ਅਧਾਰ ਕਾਰਡਾਂ ਦੀ ਪਹਿਚਾਣ ਤੋਂ ਇਲਾਵਾ ਨਿਗਰਾਨ ਕਮੇਟੀਆਂ ਦੀ ਹਾਜ਼ਰੀ ਵਿੱਚ ਕਰਨਾ ਹੀ ਜ਼ਿਲਾ ਪ੍ਰਸ਼ਾਸ਼ਨ ਦਾ ਮੰਤਵ ਹੈ ਅਤੇ ਇਸ ਵਿੱਚ ਵੱਡੀ ਸਫ਼ਲਤਾ ਮਿਲੀ ਹੈ। ਉਨਾਂ ਨੇ ਅਨਾਜ ਅਤੇ ਦਾਲ ਲੈਣ ਤੋਂ ਬਕਾਇਆ ਰਹਿ ਗਏ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਨਾਜ ਅਤੇ ਦਾਲ ਤੁਰੰਤ ਆਪਣੇ ਨਾਲ ਲੱਗਦੇ ਡਿੱਪੂ ਤੋਂ ਪ੍ਰਾਪਤ ਕਰਨ ਅਤੇ ਕਿਸੇ ਵੀ ਤਰਾਂ ਦੀ ਮੁਸ਼ਕਿਲ ਆਉਣ ’ਤੇ ਪਹਿਲਾਂ ਪਿੰਡ ਪੱਧਰੀ ਨਿਗਰਾਨ ਕਮੇਟੀ ਜਾਂ ਜ਼ਿਲਾ ਖੁਰਾਕ ਸਪਲਾਈ ਦਫ਼ਤਰ ਵਿਖੇ ਸੰਪਰਕ ਕਰਨ।

print
Share Button
Print Friendly, PDF & Email

Leave a Reply

Your email address will not be published. Required fields are marked *