ਬੀ.ਐਸ.ਐਫ ਨੇ ਰਾਵੀ ਦਰਿਆ ‘ਚ ਪਾਕਿਸਤਾਨੀ ਕਿਸ਼ਤੀ ਫੜੀ

ss1

ਬੀ.ਐਸ.ਐਫ ਨੇ ਰਾਵੀ ਦਰਿਆ ‘ਚ ਪਾਕਿਸਤਾਨੀ ਕਿਸ਼ਤੀ ਫੜੀ

pak-boat-2ਅਮ੍ਰਿਤਸਰ/ਭਿੱਖੀਵਿੰਡ 4 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)- ਭਾਰਤ-ਪਾਕਿਸਤਾਨ ਸਰਹੱਦ `ਤੇ ਵਹਿੰਦੇ ਰਾਵੀ ਦਰਿਆ ਦੀ ਬਾਹਰੀ ਸਰਹੱਦੀ ਚੌਕੀ ਕੱਕੜ ਨੇੜਿਉਂ ਬੀ.ਐਸ.ਐਫ. ਦੇ ਵਾਟਰ ਪੈਟਰੋਲਿੰਗ ਵਿੰਗ ਦੇ ਜਵਾਨਾਂ ਵੱਲੋਂ ਇਕ ਪਾਕਿਸਤਾਨੀ ਚੱਪੂ ਵਾਲੀ ਕਿਸ਼ਤੀ ਫੜਣ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐਸ.ਐਫ ਦੀ 17 ਬਟਾਲੀਅਨ ਦੇ ਜਵਾਨਾਂ ਵੱਲੋਂ ਰਾਵੀ ਦਰਿਆ ਵਿਖੇ ਹਰੇ ਰੰਗ ਦੀ ਇੱਕ ਕਸ਼ਤੀ ਫੜੀ ਗਈ, ਜਿਸ ਵਿਚ ਇੱਕ ਲੱਕੜ ਦਾ ਚੱਪੂ, ਇੱਕ ਪਾਕਿਸਤਾਨੀ ਝੰਡਾ ਤੇ ਇੱਕ ਪੈਕਟ ਪਾਕਿਸਤਾਨੀ ਪੈਕਟ ਟੋਫੀਆਂ ਦਾ ਬਰਾਮਦ ਹੋਇਆ। ਗੋਰਤਲਬ ਹੈ ਕਿ ਪੰਜਾਬ `ਚੋਂ ਪਾਕਿਸਤਾਨੀ ਕਿਸ਼ਤੀ ਫੜੇ ਜਾਣ ਦਾ ਇਹ ਪਹਿਲਾ ਮਾਮਲਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *