ਸੁਦੇਸ਼ ਕੁਮਾਰੀ ਦੇ ਗੀਤ ਦਾ ਵੀਡਿਓ ਹੋਇਆ ਗੋਲੂ ਕਾ ਮੋੜ ਵਿਖੇ ਸ਼ੂਟ

ss1

ਸੁਦੇਸ਼ ਕੁਮਾਰੀ ਦੇ ਗੀਤ ਦਾ ਵੀਡਿਓ ਹੋਇਆ ਗੋਲੂ ਕਾ ਮੋੜ ਵਿਖੇ ਸ਼ੂਟ

11-30 (5)
ਗੁਰੂਹਰਸਹਾਏ, 11 ਮਈ (ਦੀਪਕ ਵਧਵਾਨ) : ਨਜ਼ਦੀਕ ਪਿੰਡ ਗੋਲੂ ਕਾ ਮੋੜ ਤੇ ਛਾਂਗਾ ਰਾਏ ਹਿਠਾੜ ਵਿਖੇ ਪੰਜਾਬ ਦੀ ਪ੍ਰਸਿੱਧ ਗਾਇਕਾ ਸੁਦੇਸ਼ ਕੁਮਾਰੀ ਦੇ ਗੀਤ ਦੀ ਵੀਡਿਓ ਦਾ ਫਿਲਮਾਕਣ ਕੀਤਾ ਗਿਆ। ਇਸ ਗੀਤ ਨੂੰ ਲਿਖਿਆ ਹੈ, ਦੀਪਾ ਹੇਰਾਵਾਲਾ, ਮਿਊਜਿਕ ਦਿੱਤਾ ਅਹਿਮਦ ਅਲੀ ਨੇ। ਇਸ ਗੀਤ ਦੇ ਵੀਡਿਓ ਡਾਇਰੈਕਟਰ ਅਮਰਜੀਤ ਖੁਰਾਣਾ ਜੀ ਸਨ। ਪ੍ਰੋਡਕਸ਼ਨ ਬੱਬੂ ਸਿੰਘ ਰਾਏ ਦੀ ਟੀਮ ਹੈ। ਕੈਮਰਾ ਮੈਨ ਹੈਪੀ ਸਿੰਘ ਹਨ। ਇਸ ਵੀਡਿਓ ਵਿਚ ਵੱਖ-ਵੱਖ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਦਿੱਤੀ ਹੈ। ਸੰਦੀਪ ਬੇਦੀ, ਕੌਰ ਮਨਪ੍ਰੀਤ, ਕਮੇਡੀਅਨ ਲਛਮਣ ਭਾਣਾ, ਪਰਮਜੀਤ ਕੌਰ, ਬਾਲ ਕਲਾਕਾਰ ਵਰਦਾਨ, ਅਨਮੋਲ ਤੇ ਚੰਚਲ ਨੇ ਵੀ ਪੇਸ਼ਕਾਰੀ ਦਿੱਤੀ ਹੈ। ਗੀਤ ਦੇ ਵੀਡਿਓ ਫਿਲਮਾਕਣ ਦਾ ਸ਼ੁੱਭ ਮਹੂਰਤ ਗਾਇਕ ਤੇ ਅਧਿਆਪਕ ਆਗੂ ਸਤਨਾਮ ਚਾਂਦੀ ਵਾਲਾ ਨੇ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *