ਕੈਲੀਫੋਰਨੀਆ ‘ਚ ਸਿੱਖਾਂ ਲਈ ਵੱਡੀ ਰਾਹਤ

ss1

ਕੈਲੀਫੋਰਨੀਆ ‘ਚ ਸਿੱਖਾਂ ਲਈ ਵੱਡੀ ਰਾਹਤ

ਵਾਸ਼ਿੰਗਟਨ: ਅਮਰੀਕਾ ਵਿੱਚ ਅਮਰੀਕਨ ਸਿੱਖ, ਸਾਊਥ ਏਸ਼ੀਅਨ ਤੇ ਮੁਸਲਿਮ ਵਿਦਿਆਰਥੀਆਂ ਖਿਲਾਫ ਵਧ ਰਹੇ ਵਿਤਕਰੇ ਤੇ ਨਸਲੀ ਟਿੱਪਣੀਆਂ ਖਿਲਾਫ ਕੈਲੀਫੋਰਨੀਆ ਸਟੇਟ ਨੇ ਸਖਤ ਕਦਮ ਚੁੱਕਿਆ ਹੈ। ਸਟੇਟ ਗਵਰਨਰ ਨੇ ਅਜਿਹੇ ਨਵੇਂ ਕਾਨੂੰਨ ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਤਹਿਤ ਘੱਟ ਗਿਣਤੀ ਵਿਦਿਆਰਥੀਆਂ ਨੂੰ ਵਿੱਦਿਅਕ ਅਦਾਰਿਆਂ ਵਿੱਚ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ।

ਗਵਰਨਰ ਜੇਰੀ ਬ੍ਰਾਊਨ ਨੇ AB 2845 ਜਿਸ ਨੂੰ ‘Safe place to learn Act’ ਵੀ ਕਿਹਾ ਜਾਂਦਾ ਹੈ, ਨੂੰ ਪ੍ਰਵਨਗੀ ਦੇ ਦਿੱਤੀ। ਇਸ ਕਾਨੂੰਨ ਤਹਿਤ ਹਰ ਧਰਮ ਦੇ ਵਿਦਿਆਰਥੀ ਨੂੰ ਆਪਣੇ ਵਿੱਦਿਅਕ ਅਦਾਰਿਆਂ ਨੂੰ ਆਜ਼ਾਦੀ ਨਾਲ ਆਪਣੇ ਧਰਮ ਨੂੰ ਮੰਨਣ ਦੀ ਪ੍ਰਵਾਨਗੀ ਹੋਵੇਗੀ।

ਇਹ ਕਾਨੂੰਨ ਸਿੱਖ ਤੇ ਮੁਸਲਿਮ ਵਿਦਿਆਰਥੀਆਂ ਲਈ ਖਾਸੀ ਰਾਹਤ ਭਰਿਆ ਹੈ ਕਿਉਂਕਿ ਅਮਰੀਕਾ ਵਿੱਚ ਜ਼ਿਆਦਾਤਰ ਸਿੱਖ ਤੇ ਮੁਸਲਿਮ ਵਿਦਿਆਰਥੀਆਂ ਨੂੰ ਨਸਲੀ ਘਟਨਾਵਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇੱਕ ਸਰਵੇ ਮੁਤਾਬਕ ਸਾਲ 2016 ਤੱਕ ਅਮਰੀਕਾ ਵਿੱਚ 50 ਫੀਸਦੀ ਸਿੱਖ ਵਿਦਿਆਰਥੀ ਤੇ 67 ਫੀਸਦ ਦਸਤਾਰਧਾਰੀ ਸਿੱਖ ਵਿਦਿਆਰਥੀ ਕੌਮੀ ਪੱਧਰ ‘ਤੇ ਅਮਰੀਕਾ ਵਿੱਚ ਨਸਲੀ ਵਿਤਕਰਿਆਂ ਦਾ ਸ਼ਿਕਾਰ ਹੋ ਚੁੱਕੇ ਹਨ।

ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਸਿੱਖ ਤੇ ਮੁਸਲਿਮ ਭਾਈਚਾਰੇ ਨੇ ਸਟੇਟ ਸਰਕਾਰ ਦੇ ਫੈਸਲੇ ਦਾ ਭਰਵਾਂ ਸੁਆਗਤ ਕੀਤਾ ਹੈ। ਇਹ ਕਾਨੂੰਨ ਸਿਰਫ ਕੈਲੀਫੋਰਨੀਆ ਸੂਬੇ ਲਈ ਪਾਸ ਹੋਇਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *