ਸਾਂਝ ਪੰਜਾਬ ਪੁਲਿਸ ਮੁਹਿੰਮ ਤਹਿਤ ਰਿਫਲੈਕਟਰ ਲਗਾਏ

ss1

ਸਾਂਝ ਪੰਜਾਬ ਪੁਲਿਸ ਮੁਹਿੰਮ ਤਹਿਤ ਰਿਫਲੈਕਟਰ ਲਗਾਏ

11-30 (3)
ਗੁਰੂਹਰਸਹਾਏ, 11 ਮਈ (ਦੀਪਕ ਵਧਵਾਨ) : ਜ਼ਿਲਾ ਪੁਲਿਸ ਮੁਖੀ ਮਨਮਿੰਦਰ ਸਿੰਘ ਦੇ ਦਿਸ਼ਾ ਨਿਰਦਸ਼ਾਂ ਅਨੁਸਾਰ ਚਲਾਈ ਗਈ ਸਾਂਝ ਪੰਜਾਬ ਪੁਲਿਸ ਵੱਲੋਂ ਰਿਫਲੈਕਟਰ ਮੁਹਿੰਮ ਦੀ ਪਾਲਣਾ ਕਰਦੇ ਹੋਏ ਸਬ ਡਵੀਜਨ ਦੇ ਡੀ.ਐਸ.ਪੀ. ਸੁਲੱਖਣ ਸਿੰਘ ਮਾਨ ਦੀ ਨਿਗਰਾਨੀ ਹੇਠ ਸਾਂਝ ਕੇਂਦਰ ਗੁਰੂਹਰਸਹਾਏ ਦੇ ਇੰਚਾਰਜ ਇੰਸਪੈਕਟਰ ਪ੍ਰੇਮ ਨਾਥ ਅਤੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਸੁਖਜਿੰਦਰ ਸਿੰਘ ਵੱਲੋਂ ਆਉਣ ਜਾਣ ਵਾਲੇ ਰਾਹੀਗੀਰਾਂ ਦੇ ਵਾਹਨਾਂ ਉਪਰ ਰਿਫਲੈਕਟਰ ਲਗਾਏ ਗਏ। ਇਸ ਮੌਕੇ ਸਾਂਝ ਕੇਂਦਰ ਦੇ ਇੰਚਾਰਜ ਪ੍ਰੇਮ ਨਾਥ ਨੇ ਦੱਸਿਆ ਕਿ ਹਲਕੇ ਅੰਦਰ ਹੋ ਰਹੀਆਂ ਦੁਰਘਟਨਾਵਾਂ ਨੂੰ ਨੱਥ ਪਾਉਣ ਲਈ ਅੱਜ ਇਹ ਸ਼ਹਿਰ ਦੇ ਅਲੱਗ ਅਲੱਗ ਚੌਂਕਾਂ ਵਿਚ ਵਾਹਨਾਂ ਉਪਰ ਰਿਫਲੈਕਟਰ ਲਗਾਏ ਗਏ ਹਨ। ਉਨਾਂ ਕਿਹਾ ਕਿ ਸ਼ਹਿਰ ਅੰਦਰ ਆਉਣ ਜਾਣ ਵਾਲੇ ਵਾਹਨਾਂ ਉਪਰ ਕੁਲ 400 ਰਿਫਲੈਕਟਰ ਲਗਾਏ ਜਾਣਗੇ। ਉਨਾਂ ਜਨਤਾਂ ਨੂੰ ਅਪੀਲ ਕੀਤੀ ਕਿ ਜੋ ਵੀ ਰੋਡ ਉਪਰ ਚੱਲਦਾ ਹੈ, ਉਸ ਨੂੰ ਪੂਰੀ ਤਰਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਤਰਾਂ ਦਾ ਹਾਦਸਾ ਨਾ ਵਾਪਰੇ। ਇਸ ਮੌਕੇ ਗੁਰਚਰਨ ਸਿੰਘ ਹੌਲਦਾਰ, ਖੁਸ਼ੀਆ ਹੌਲਦਾਰ, ਦਲਬੀਰ ਸਿੰਘ ਟ੍ਰੈਫਿਕ ਪੁਲਿਸ, ਜਗਦੀਸ਼ ਲਾਲ ਟੈ੍ਰਫਿਕ ਪੁਲਿਸ, ਜਸਵਿੰਦਰ ਸਿੰਘ ਟ੍ਰੈਫਿਕ ਪੁਲਿਸ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *