ਚੋਰੀ, ਡਕੈਤੀ ਤੇ ਨਜਾਇਜ ਕਬਜਿਆਂ ਵਰਗੀਆਂ ਵਾਰਦਾਤਾਂ ਰੋਕਣ ‘ਚ ਮਹਿਤਾ ਪੁਲਸ ਨਾਕਾਮ

ss1

ਚੋਰੀ, ਡਕੈਤੀ ਤੇ ਨਜਾਇਜ ਕਬਜਿਆਂ ਵਰਗੀਆਂ ਵਾਰਦਾਤਾਂ ਰੋਕਣ ‘ਚ ਮਹਿਤਾ ਪੁਲਸ ਨਾਕਾਮ
ਸੁਰੱਖਿਆ ਯਕੀਨੀ ਬਣਾਉਣ ਤੇ ਢਿੱਲੇ ਪੁਲਸ ਪ੍ਰਬੰਧਾਂ ਨੂੰ ਦਰੁੱਸਤ ਕਰਨ ਸਬੰਧੀ ਉੱਚ ਅਧਿਕਾਰੀਆਂ ਤੋ ਕੀਤੀ ਮੰਗ

04-oct-balli-mehta-02ਚੌਂਕ ਮਹਿਤਾ-04 ਅਕਤੂਬਰ (ਬਲਜਿੰਦਰ ਸਿੰਘ ਰੰਧਾਵਾ) ਸੋਮਵਾਰ ਨੁੂੰ 2 ਲੱਖ 50 ਹਜਾਰ ਦੀ ਲੁੱਟ ਦਾ ਸ਼ਿਕਾਰ ਹੋਏ ਪਿਡ ਸੂਰੋਪੱਡਾ ਦੇ ਕਿਸਾਨ ਮਲਕੀਤ ਸਿੰਘ ਦੇ ਵੱਡੇ ਭਰਾ ਜਗਤਾਰ ਸਿੰਘ ਪੁੱਤਰ ਕਪੂਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੇ ਸਮੇ ‘ਚ ਮੇਰੀ ਪਤਨੀ ਮਨਜੀਤ ਕੌਰ ਅਤੇ ਮੇਰੀ ਲੜ੍ਹਕੀ ਰਮਨਜੀਤ ਕੌਰ ਕਸਬਾ ਮਹਿਤਾ ਚੌਂਕ ਤੋ ਵਿਦੇਸ਼ੀ ਕਰੰਸੀ ਚੇਂਜ ਕਰਵਾ ਕੇ ਇੱਕ ਲੱਖ ਰੁਪਿਆ ਲੈ ਰਿਕਸ਼ੇ ਤੇ ਪਿੰਡ ਵਾਪਸ ਪਰਤ ਰਹੀਆਂ ਸਨ ਕਿ ਅਚਾਨਕ ਮਹਿਤਾ ਚੌਂਕ ਵਾਲੀ ਸਾਈਡ ਤੋ ਦੋ ਮੋਟਰਸਾਈਕਲ ਸਵਾਰ ਆਏ ਤੇ ਮੇਰੀ ਬੇਟੀ ਰਮਨਜੀਤ ਕੌਰ ਦੇ ਹੱਥ ‘ਚ ਫੜ੍ਹਿਆ ਪਰਸ ਝਪਟ ਲਿਆ ਤੇ ਪਰਸ ਸਮੇਤ ਇੱਕ ਲੱਖ ਰੁਪੈ ਉਡਾ ਲੈ ਗਏ, ਉਨਾ੍ਹਂ ਕਿਹਾ ਕਿ ਇਸ ਸਬੰਧੀ ਵੀ ਅਸੀ ਥਾਣਾ ਮਹਿਤਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਪਰ ਪੁਲਸ ਨੇ ਕੋਈ ਕਾਨੂੰਨੀ ਕਾਰਵਾਈ ਨਹੀ ਕੀਤੀ, ਇਸ ਸਮੇ ਵਿਸ਼ੇਸ਼ ਤੌਰ ਤੇ ਪੁੱਜੇ ਸਰਪੰਚ ਜਸਪਾਲ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਬੀਤੇ ਸਮੇ ਤੋ ਟਿਊਬਵਲ ਦੀਆਂ ਤਾਰਾਂ ਅਤੇ ਹੋਰ ਸਮਾਨ ਚੋਰੀ ਹੋਣ ਦੀ ਘਟਵਾਨਾ ਆਮ ਦੇਖਣ ਨੂੰ ਮਿਲ ਰਹੀਆਂ ਹਨ, ਉਨਾ੍ਹਂ ਕਿਹਾ ਕਿ ਸਮੁੱਚੇ ਇਲਾਕੇ ‘ਚ ਚੋਰੀ, ਡਕੈਤੀ, ਲੜਾਈ-ਝਗੜ੍ਹੇ, ਨਜਾਇਜ ਕਬਜਿਆਂ ਵਰਗੀਆਂ ਵਾਰਦਾਤਾਂ ਨੂੰ ਰੋਕਣ ‘ਚ ਥਾਣਾ ਮਹਿਤਾ ਦੀ ਪੁਲਿਸ ਨਾਕਾਮ ਸਿੱਧ ਹੋਈ ਹੈ, ਜਿਸ ਦੇ ਚਲਦਿਆਂ ਆਮ ਲੋਕਾਂ ਦਾ ਪੁਲਸ ਪ੍ਰਸ਼ਾਸ਼ਨ ਤੋ ਯਕੀਨ ਉੱਠ ਚੁੱਕਾ ਹੈ, ਲੋਕ ਆਪਣੀ ਜਾਨ ਅਤੇ ਮਾਲ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਇਸ ਮੌਕੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਪੁਲਸ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਤੋ ਮੰਗ ਕੀਤੀ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਢਿੱਲੇ ਪੁਲਸ ਪ੍ਰਬੰਧਾਂ ਨੂੰ ਦਰੁੱਸਤ ਕੀਤਾ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *