ਖੈਰੇ ਕੇ ਉਤਾੜ ’ਚ ਕ੍ਰਿਕਟ ਟੂਰਨਾਮੈਂਟ ਸ਼ੁਰੂ

ss1

ਖੈਰੇ ਕੇ ਉਤਾੜ ’ਚ ਕ੍ਰਿਕਟ ਟੂਰਨਾਮੈਂਟ ਸ਼ੁਰੂ

11-30 (2)
ਗੁਰੂਹਰਸਹਾਏ, 11 ਮਈ (ਦੀਪਕ ਵਧਵਾਨ) : ਬਲਾਕ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਖੈਰੇ ਕੇ ਉਤਾੜ ਵਿਖੇ ਅੱਜ ਚੜਦੀ ਕਲਾਂ ਯੂਥ ਕਲੱਬ ਵੱਲੋਂ ਕ੍ਰਿਕਟ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ, ਜਿਸ ਦਾ ਉਦਘਾਟਨ ਹਲਕਾ ਕਾਂਗਰਸ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਨੇ ਰੀਬਨ ਕੱਟ ਕੇ ਕੀਤਾ। ਉਨਾਂ ਨੇ ਰਾਣਾ ਸੋਢੀ ਵੱਲੋਂ ਭੇਜੀ 5100 ਰੁਪਏ ਦੀ ਰਾਸ਼ੀ ਕਲੱਬ ਮੈਂਬਰਾਂ ਨੂੰ ਭੇਟ ਕੀਤੀ ਅਤੇ ਪਹਿਲੀ ਗੇਂਦ ਉਪਰ ਬੈਟਿੰਗ ਕਰਕੇ ਮੈਂਚ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਕਲੱਬ ਪ੍ਰਧਾਨ ਸੰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ 10 ਟੀਮਾਂ ਭਾਗ ਲੈ ਰਹੀਆਂ ਹਨ। ਇਸ ਟੂਰਨਾਮੈਂਟ ਦੌਰਾਨ ਪੁੱਜੇ ਨਸੀਬ ਸਿੰਘ ਸੰਧੂ ਨੂੰ ਕਲੱਬ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਨਸੀਬ ਸਿੰਘ ਸੰਧੂ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ, ਇਸ ਨਾਲ ਨੌਜਵਾਨ ਪੀੜੀ ਨੂੰ ਸੇਧ ਮਿਲੇਗੀ। ਉਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਅਤੇ ਆਪਣੇ ਮਾਪਿਆਂ, ਪਿੰਡ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨ। ਇਸ ਮੌਕੇ ਟੂਰਨਾਮੈਂਟ ਦੌਰਾਨ ਬਲਰਾਜ ਕੰਬੋਜ਼ ਠੇਕੇਦਾਰ, ਵਿਰਸਾ ਸਿੰਘ ਸਿੱਧੂ, ਸਵਰਨ ਸਿੰਘ, ਰਵੀ ਕੰਬੋਜ਼, ਚੰਦਰ ਖੈਰੇ ਕਾ, ਸੰਦੀਪ ਐਡਵੋਕੇਟ, ਰਮਨ ਕੰਬੋਜ਼, ਨੀਸ਼ੂ ਦਹੂਜਾ, ਸੰਦੀਪ ਮਾਹਮੂਜੋਈਆ, ਅਰਸ਼ ਕੰਬੋਜ਼, ਸਤਿੰਦਰਪਾਲ ਧਰਮਕੋਟ, ਸੁਰਜੀਤ ਬੁੱਟਰ, ਸੰਦੀਪ ਕੰਬੋਜ਼, ਸੰਜੀਵ ਮੰਡ ਗੋਲੂ ਕਾ, ਡਾ. ਰਵੀ ਕੋਮਲ ਪੰਜੇ ਕੇ, ਇਕਬਾਲ ਚੰਦ ਬੱਟੀ, ਰਾਜ ਕੁਮਾਰ ਬੱਟੀ, ਪ੍ਰਵੀਨ ਥਿੰਦ ਤੋਂ ਇਲਾਵਾ ਵੱਡੀ ਗਿਣਤੀ ਪਤਵੰਤੇ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *