ਦਾਣਾ ਮੰਡੀ ਪੱਟੀ ਵਿਖੇ ਮਜ਼ਦੂਰਾਂ ਵਲੋਂ ਐਸ ਡੀ ਐਮ ਦਫਤਰ ਵਿਖੇ ਦਿੱਤਾ ਧਰਨਾ

ss1

ਦਾਣਾ ਮੰਡੀ ਪੱਟੀ ਵਿਖੇ ਮਜ਼ਦੂਰਾਂ ਵਲੋਂ ਐਸ ਡੀ ਐਮ ਦਫਤਰ ਵਿਖੇ ਦਿੱਤਾ ਧਰਨਾ
ਮਜ਼ਦੂਰਾਂ ਦੇ ਸ਼ੰਘਰਸ਼ ਵਿਚ ਸੰਭਵ ਮਦਦ ਕੀਤੀ ਜਾਵੇਗੀ : ਢਿੱਲੋਂ

11-29 (4)
ਪੱਟੀ, 11 ਮਈ (ਅਵਤਾਰ ਸਿੰਘ ਢਿੱਲੋ): ਦਾਣਾ ਮੰਡੀ ਪੱਟੀ ਮਜ਼ਦੂਰਾਂ ਵਲੋਂ ਕਣਕ ਦੀ ਚੁਕਾਈ ਨਾ ਹੋਣ ਦੇ ਰੋਸ਼ ਵਜੋ ਚੇਅਰਮੈਨ ਬਲਵੰਤ ਸਿੰਘ, ਮੀਤ ਪ੍ਰਧਾਨ ਦੀਵਾਨ ਸਿੰਘ ਦੀ ਅਗਵਾਈ ਹੇਠ ਐਸ ਡੀ ਐਮ ਪੱਟੀ ਦੇ ਦਫਤਰ ਅੱਗੇ ਵਿਸ਼ਾਲ ਰੋਸ਼ ਧਰਨਾ ਦਿੱਤਾ ਗਿਆ ਅਤੇ ਸੀ ਐਮ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਐਸ ਡੀ ਐਮ ਪੱਟੀ ਰਾਂਹੀ ਮੰਗ ਪੱਤਰ ਦਿੱਤਾ ਗਿਆ। ਧਰਨੇ ਨੂੰ ਸਬੰਧੋਨ ਕਰਦੇ ਆਪ ਦੇ ਸੈਕਟਰ ਇੰਚਾਰਜ਼ ਐਡਵੋਕੇਟ ਦਵਿੰਦਰ ਜੀਤ ਸਿੰਘ ਢਿੱਲੋਂ, ਸਾਬਕਾ ਕੌਸਲਰ ਡਾ. ਨਿਰਮਲ ਸਿੰਘ, ਮਹਿੰਦਰ ਸਿੰਘ, ਹਰਭਜਨ ਸਿੰਘ ਆਦਿ ਨੇ ਕਿਹਾ ਕਿ ਮੰਡੀਆਂ ਵਿਚ ਖਰੀਦ ਦਾ ਕੰਮ ਮੁਕੰਮਲ ਖਤਮ ਹੋ ਗਿਆ ਹੈ ਅਤੇ ਮਜ਼ਦੂਰ ਵਿਹਲੇ ਹੋ ਗਏ ਹਨ। ਉਨਾਂ ਨੇ ਮੰਗ ਕੀਤੀ ਜੇਕਰ ਜਲਦੀ ਚੁਕਾਈ ਨਾ ਹੋਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਐਸ ਡੀ ਐਮ ਨਾ ਹੋਣ ਦੀ ਸੂਰਤ ਵਿਚ ਉਨਾਂ ਦੇ ਸੈਟਨੋ ਵਿਜੇ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੱਕਤਰ ਕਸਤੂਰੀ ਲਾਲ, ਅਮਰਜੀਤ ਸਿੰਘ, ਦਲਬੀਰ ਸਿੰਘ, ਸੁਰਜੀਤ ਸਿੰਘ, ਮਜ਼ਦੂਰ ਆਗੂ ਸੁੱਖਾ ਸਿੰਘ, ਚੈਚਲ ਸਿੰਘ, ਸੇਵਾ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *