ਸੜਕ ਹਾਦਸੇ ਚ ਤਿੰਨ ਜਖਮੀ

ss1

ਸੜਕ ਹਾਦਸੇ ਚ ਤਿੰਨ ਜਖਮੀ

ਭਦੌੜ 04 ਅਕਤੂਬਰ (ਵਿਕਰਾਂਤ ਬਾਂਸਲ) ਇੱਥੋ 4 ਕਿੱਲੋਮੀਟਰ ਦੂਰ ਪੱਖੋ ਕੈਂਚੀਆਂ ਨੇੜੇ ਟਵੇਰਾ ਗੱਡੀ ਦੇ ਦਰਖਤ ਨਾਲ ਟਕਰਾਉਣ ਤੇ ਤਿੰਨ ਜਾਣੇ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕਸਬੇ ਸ਼ਹਿਣਾ ਤੋ ਬਰਾਤ ਵਾਪਸ ਜਾ ਰਹੀ ਸੀ ਅਤੇ ਪੱਖੋ ਕੈਂਚੀਆਂ ਨੇੜੇ ਟਵੇਰਾ ਬੇਕਾਬੂ ਹੋ ਗਈ ਅਤੇ ਦਰਖਤ ਨਾਲ ਜਾ ਟਕਰਾਈ।
ਇਸ ਹਾਦਸੇ ਚ ਸੰਤੋਸ ਕੌਰ ਪਤਨੀ ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਫਰਵਾਹੀ ਅਤੇ ਬਲਜੀਤ ਕੌਰ ਪਤਨੀ ਸ਼ਾਮ ਸਿੰਘ ਜਖਮੀ ਹੋ ਗਏ ਹਨ। ਉਨਾਂ ਨੂੰ ਹਸਪਤਾਲ ਚ ਦਾਖਲ ਕਰਾਇਆ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *