ਥਾਣਾ ਸ਼ਹਿਣਾ ਅਤੇ ਥਾਣਾ ਟੱਲੇਵਾਲ ਦੀ ਪੁਲਿਸ ਨੇ 109 ਬੋਤਲਾਂ ਸ਼ਰਾਬ ਫੜੀ

ss1

ਥਾਣਾ ਸ਼ਹਿਣਾ ਅਤੇ ਥਾਣਾ ਟੱਲੇਵਾਲ ਦੀ ਪੁਲਿਸ ਨੇ 109 ਬੋਤਲਾਂ ਸ਼ਰਾਬ ਫੜੀ

ਭਦੌੜ 04 ਅਕਤੂਬਰ (ਵਿਕਰਾਂਤ ਬਾਂਸਲ) ਥਾਣਾ ਸ਼ਹਿਣਾ ਅਤੇ ਥਾਣਾ ਟੱਲੇਵਾਲ ਦੀ ਪੁਲਿਸ ਨੇ ਵੱਖ ਵੱਖ ਥਾਵਾਂ ਤੋ ਵੱਖ ਵੱਖ ਵਿਅਕਤੀਆਂ ਤੋ 109 ਬੋਤਲਾਂ ਸਰਾਬ ਠੇਕਾ ਦੇਸੀ ਫੜੀਆਂ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਣਾ ਪੁਲਿਸ ਨੇ ਨਸ਼ੇਖੋਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ 67 ਬੋਤਲਾਂ ਸਰਾਬ ਠੇਕਾ ਦੇਸੀ ਫੜੀ ਹੈ।
ਥਾਣਾ ਸ਼ਹਿਣਾ ਦੇ ਐਸ.ਐਚ.ਓ. ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਖਬਰੀ ਦੇ ਆਧਾਰ ਤੇ ਜਸਕਰਨ ਸਿੰਘ ਵਾਸੀ ਸ਼ਹਿਣਾ ਤੋ 67 ਬੋਤਲਾਂ ਸਰਾਬ ਠੇਕਾ ਦੇਸੀ ਫੜੀ ਹੈ ਕਥਿਤ ਦੋਸੀ ਖਿਲਾਫ ਧਾਰਾ 61/1/14 ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਇਸ ਤਰਾਂ ਹੀ ਥਾਣਾ ਟੱਲੇਵਾਲ ਦੇ ਐਸ.ਐਚ.ਓ. ਸਰਦਾਰਾ ਸਿੰਘ ਨੇ ਦੱਸਿਆ ਕਿ ਹੌਲਦਾਰ ਅਵਤਾਰ ਸਿੰਘ ਨੇ ਬੂਟਾ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਰਾਏਸਰ ਤੋ ਰਾਏਸਰ ਸੂਏਂ ਤੇ 18 ਬੋਤਲਾਂ ਬਰਾਮਦ ਕੀਤੀਆਂ ਹਨ ਬੂਟਾ ਸਿੰਘ ਖਿਲਾਫ ਮਕੁੱਦਮਾ ਨੰਬਰ 78 ਦੀ ਧਾਰਾ 61/1/14 ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ ਥਾਣਾ ਟੱਲੇਵਾਲ ਦੇ ਹੌਲਦਾਰ ਰਫੀ ਮਹੁੰਮਦ ਨੇ ਸੂਬਾ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਛੀਨੀਵਾਲ ਖੁਰਦ ਤੋ 24 ਬੋਤਲਾਂ ਸਰਾਬ ਠੇਕਾ ਦੇਸੀ ਫੜੀਆਂ ਹਨ ਸੂਬਾ ਸਿੰਘ ਖਿਲਾਫ ਮਕੁੱਦਮਾ ਨੰਬਰ 79 ਦੀ ਧਾਰਾ 61/1/14 ਐਕਸਾਈਜ਼ ਐਕਟ ਅਧੀਨ ਕੇਸ ਦਰਜ ਕਰ ਦਿੱਤੀ ਗਿਆ ਹੈ।
ਐਸ.ਐਚ.ਓ. ਟੱਲੇਵਾਲ ਸਰਦਾਰਾ ਸਿੰਘ ਨੇ ਕਿਹਾ ਕਿ ਨਸ਼ੇਖੋਰਾਂ ਨੂੰ ਕਿਸੇ ਵੀ ਕੀਮਤ ਤੇ ਬਖਸੀਆਂ ਨਹੀ ਜਾਵੇਗਾ ਨਸ਼ੇ ਵੇਚਣ ਵਾਲਿਆਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ ਪੁਲਿਸ ਵੱਲੋ ਨਸ਼ੇਖੋਰਾਂ ਖਿਲਾਫ ਮੁਹਿੰਮ ਤੇਜੀ ਕਰ ਦਿੱਤੀ ਗਈ ਹੈ ।

print
Share Button
Print Friendly, PDF & Email