ਸੁਖਪੁਰਾ ਸਕੂਲ ਦੇ ਜਗਜੀਤ ਸਿੰਘ ਬਣੇ ਮੁੱਖ ਅਧਿਆਪਕ

ss1

ਸੁਖਪੁਰਾ ਸਕੂਲ ਦੇ ਜਗਜੀਤ ਸਿੰਘ ਬਣੇ ਮੁੱਖ ਅਧਿਆਪਕ

vikrant-bansal-1ਭਦੌੜ 04 ਅਕਤੂਬਰ (ਵਿਕਰਾਂਤ ਬਾਂਸਲ) ਸਰਕਾਰੀ ਪ੍ਰਾਇਮਰੀ ਸਕੂਲ ਸੁਖਪੁਰਾ ਮੌੜ ਵਿਖੇ ਲਗਭਗ 14 ਸਾਲਾਂ ਤੋਂ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਜਗਜੀਤ ਸਿੰਘ ਨੂੰ ਸੁਖਪੁਰਾ ਸਕੂਲ ‘ਚ ਹੀ ਪਦਉਨਤ ਹੋ ਕੇ ਮੁੱਖ ਅਧਿਆਪਕ ਬਣ ਗਏ ਹਨ ਉਨਾਂ ਦੇ ਅਹੁਦਾ ਸੰਭਾਲਣ ਸਮੇਂ ਗੁਰਮੀਤ ਸਿੰਘ ਸੁਖਪੁਰ ਜ਼ਿਲਾ ਪ੍ਰਧਾਨ ਡੀਟੀਐਫ ਨੇ ਕਿਹਾ ਕਿ ਜਗਜੀਤ ਸਿੰਘ ਨੇ ਹਮੇਸ਼ਾ ਆਪਣੇ ਅਧਿਆਪਨ ਕਿੱਤੇ ਨਾਲ ਇਨਸਾਫ ਕਰਦਿਆਂ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਲਈ ਵੀ ਉਤਸ਼ਾਹਿਤ ਕੀਤਾ ਇਸ ਸਮੇਂ ਚਾਨਣ ਸਿੰਘ ਚੀਮਾ ਸੈਂਟਰ ਹੈਡ ਟੀਚਰ ਤੇ ਜ਼ਿਲਾ ਕੁਆਰਡੀਨੇਟਰ ਪ੍ਰਵੇਸ਼ ਬਰਨਾਲਾ ਨਰਿੰਦਰ ਕੁਮਾਰ ਢਿੱਲਵਾ ਨੇ ਨਵ ਨਿਯੁਕਤ ਮੁੱਖ ਅਧਿਆਪਕ ਜਗਜੀਤ ਸਿੰਘ ਨੂੰ ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਮੁੱਖ ਅਧਿਆਪਕ ਜਗਜੀਤ ਸਿੰਘ ਨੇ ਕਿਹਾ ਕਿ ਉਹ ਆਪਣੀਆਂ ਸੇਵਾਵਾਂ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੇ ਭਰਪੂਰ ਯਤਨ ਕਰਨਗੇ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਸਕੂਲ ਨੂੰ ਬੁਲੰਦੀਆਂ ਤੇ ਲਿਜਾਇਆ ਜਾਵੇਗਾ ਇਸ ਮੌਕੇ ਕੁਲਵਿੰਦਰ ਸਿੰਘ ਸੰਤਪੁਰਾ, ਮੈਡਮ ਊਸ਼ਾ ਰਾਣੀ, ਤੇਜਿੰਦਰ ਸ਼ਰਮਾ, ਗੁਰਮੀਤ ਸਿੰਘ ਸੰਤਪੁਰਾ, ਮੈਡਮ ਵੀਰਪਾਲ ਕੌਰ, ਮੈਡਮ ਅਮਨਦੀਪ ਕੌਰ, ਹਰਬੰਸ ਸਿੰਘ ਬਰਨਾਲਾ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਸੀਰਾ, ਡਾਂ ਅਮਰਜੀਤ ਸਿੰਘ ਕੁੱਕੂ, ਮੱਘਰ ਸਿੰਘ ਆਦਿ ਵੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *