ਈ ਟੀ ਟੀ 2013-15 ਬੈਚ ਵੱਲੋ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

ss1

ਈ ਟੀ ਟੀ 2013-15 ਬੈਚ ਵੱਲੋ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

11-27
ਬਰੇਟਾ 11 ਮਈ (ਰੀਤਵਾਲ) ਈ ਟੀ ਟੀ 2013-15 ਸੈਸ਼ਨ ਦੇ ਵਿਦਿਆਰਥੀਆਂ ਵੱਲੋ ਡਿਪਟੀ ਕਮਿਸ਼ਨਰ ਮਾਨਸਾ ਵਰਿੰਦਰ ਸ਼ਰਮਾਂ ਨੂੰ ਮੰਗ ਪੱਤਰ ਦਿੱਤਾ ਗਿਆ। ਵਿਦਿਆਰਥੀ ਆਗੂ ਹਿਮਾਂਸੂ, ਜੋਗਰਾਜ ਸਿੰਘ ਅਤੇ ਟਿੰਕੂ ਸ਼ਰਮਾਂ ਬਰੇਟਾ ਨੇ ਦੱਸਿਆ ਕਿ ਈ ਟੀ ਟੀ 2013-15 ਦਾ ਸੈਸ਼ਨ ਨਵੰਬਰ 2013 ਤੋ ਸ਼ੁਰੂ ਹੋ ਕਿ ਸਾਲ 2015 ਵਿੱਚ ਖਤਮ ਹੋਣਾ ਸੀ ਪਰ ਸਰਕਾਰ ਦੀਆਂ ਗਲਤੀਆਂ ਕਾਰਨ ਸਾਡੇ ਦੂਜੇ ਸੈਸ਼ਨ ਦੀ ਪ੍ਰੀਖਿਆ ਅਪ੍ਰੈਲ 2016 ਵਿੱਚ ਖਤਮ ਹੋਈ ਹੈ।ਇਸ ਸੈਸ਼ਨ ਵਿੱਚ ਕਰੀਬ 100 ਤੋ 200 ਸਿਖਿਆਰਥੀ ਅਜਿਹੇ ਹਨ ਜੋ ਅਧਿਆਪਕ ਯੋਗਤਾ ਟੈਸਟ ਪਾਸ ਹਨ। ਪਰ ਇਹਨਾਂ ਸਿਖਿਆਰਥੀਆਂ ਕੋਲ ਈ ਟੀ ਟੀ ਡਿਪਲੋਮਾ ਸਰਟੀਫਿਕੇਟ ਨਹੀ ਹਨ।ਜਿਸ ਕਾਰਨ ਇਹ ਸਿਖਿਆਰਥੀ ਈ ਟੀ ਟੀ 4500 ਪੋਸਟਾਂ ਦਾ ਹਿੱਸਾ ਬਣਨ ਤੋ ਵਾਂਝੇ ਰਹਿ ਗਏ ਹਨ। ਉਹਨਾਂ ਸਰਕਾਰ ਤੋ ਮੰਗ ਕੀਤੀ ਕਿ ਉਹਨਾਂ ਦਾ ਨਤੀਜਾ ਤੁਰੰਤ ਐਲਾਨਿਆ ਜਾਵੇ ਤਾਂ ਜੋ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਨਾ ਹੋ ਸਕੇ ਇਸ ਸਮੇ ਕਰਮਜੀਤ ਸਿੰਘ, ਪ੍ਰਦੀਪ ਸਿੰਘ ਅਤੇ ਅਮਨਦੀਪ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *