ਸ੍ਰੀ ਸਵਾਮੀ ਦੇਵੀ ਦਿਆਲ ਜੀ ਯੋਗ ਮੰਦਰ ਸੁਸਾਇਟੀ (ਰਜਿ.) ਅਤੇ ਯੋਗ ਅਭਿਆਸ ਆਸ਼ਰਮ ਰਾਜਪੁਰਾ ਵਲੋਂ 17ਵਾਂ ਮੂਰਤੀ ਸਥਾਪਨਾ ਦਿਵਸ ਅਤੇ ਯੋਗ ਮਹਾ ਸੰਮੇਲਨ

ss1

ਸ੍ਰੀ ਸਵਾਮੀ ਦੇਵੀ ਦਿਆਲ ਜੀ ਯੋਗ ਮੰਦਰ ਸੁਸਾਇਟੀ (ਰਜਿ.) ਅਤੇ ਯੋਗ ਅਭਿਆਸ ਆਸ਼ਰਮ ਰਾਜਪੁਰਾ ਵਲੋਂ 17ਵਾਂ ਮੂਰਤੀ ਸਥਾਪਨਾ ਦਿਵਸ ਅਤੇ ਯੋਗ ਮਹਾ ਸੰਮੇਲਨ

photo-2ਰਾਜਪੁਰਾ 3 ਅਕਤੂਬਰ (ਧਰਮਵੀਰ ਨਾਗਪਾਲ) ਸੁਆਮੀ ਦੇਵੀ ਦਿਆਲ ਜੀ ਯੋਗ ਸੋਸਾਇਟੀ (ਰਜਿ.) ਅਤੇ ਯੋਗ ਅਭਿਆਸ ਆਸ਼ਰਮ ਨਜਦੀਕ ਦੁਰਗਾ ਮੰਦਰ ਰਾਜਪੁਰਾ ਟਾਊਨ ਵਲੋਂ 17ਵਾਂ ਮੂਰਤੀ ਸਥਾਪਨਾ ਦਿਵਸ ਅਤੇ ਯੋਗ ਸੰਮੇਲਨ ਸ੍ਰੀ ਯੋਗੀ ਰਾਜ ਸਵਾਮੀ ਦੇਵੀ ਦਿਆਲ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਸਮੂਹ ਯੋਗਾ ਪ੍ਰੇਮੀਆਂ ਵਲੋਂ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਨਰਿੰਦਰ ਨਾਗਪਾਲ ਪ੍ਰਧਾਨ ਭਾਜਪਾ ਜਿਲਾ ਦਿਹਾਤੀ ਉੱਤਰੀ ਪਟਿਆਲਾ ਅਤੇ ਵਿਸ਼ੇਸ ਮਹਿਮਾਨ ਸ੍ਰੀ ਕ੍ਰਿਸ਼ਨ ਕੁਮਾਰ ਮਹਿਤਾ ਪ੍ਰਧਾਨ ਨਗਰ ਸੁਧਾਰ ਟਰੱਸਟ ਰਾਜਪੁਰਾ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ ਭਾਵੇਂ ਨਰਿੰਦਰ ਨਾਗਪਾਲ ਜੀ ਨੇ ਪਾਰਟੀ ਦੀ ਜਰੂਰੀ ਮੀਟਿੰਗ ਅਟੈਂਡ ਕਰਨ ਲਈ ਪਠਾਨਕੋਟ ਜਾਣਾ ਸੀ ਪਰ ਫਿਰ ਵੀ ਉਹਨਾਂ ਇਸ ਸਮਾਰੋਹ ਵਿੱਚ ਪਹੁੰਚ ਕੇ ਸਮਾਰੋਹ ਦੀ ਸ਼ੌਭਾ ਵਧਾਈ ਜਿਹਨਾਂ ਦਾ ਮੰਦਰ ਦੇ ਸੰਸ਼ਥਾਪਕ ਯੋਗਾ ਅਚਾਰੀਆਂ ਪਵਨ ਕੁਮਾਰ ਜੀ ਨੇ ਤਹਿਦਿਲੋਂ ਧੰਨਵਾਦ ਕੀਤਾ। ਸ੍ਰੀ ਨਾਗਪਾਲ ਨੇ ਕਿਹਾ ਕਿ ਮਾਸਟਰ ਸੁਭਾਸ਼ ਪਹੂਜਾ ਜਿਹੜੇ ਕਿ ਸਟੇਜ ਸਕੱਤਰ ਦੀ ਸੇਵਾ ਨਿਭਾ ਰਹੇ ਸਨ ਉਹਨਾਂ ਨਾਲ ਮੇਰਾ ਤੇ ਢਕਾਂਸੂ ਦੇ ਪਿੰਡ ਵਾਸੀਆਂ ਦਾ ਬਹੁਤ ਹੀ ਗੂੜਾ ਰਿਸ਼ਤਾ ਹੈ ਤੇ ਉਹਨਾਂ ਦਾ ਮੇਰੇ ਤੇ ਪੂਰਾ ਆਸ਼ੀਰਵਾਦ ਹੈ ਤੇ ਉਹਨਾਂ ਸਮੂਹ ਆਏ ਹੋਏ ਯੋਗ ਪ੍ਰੇਮੀਆ ਦਾ ਧੰਨਵਾਦ ਕੀਤਾ ਤੇ ਖਾਸ ਕਰਕੇ ਉਹਨਾ ਸ੍ਰ. ਚਰਨਜੀਤ ਸਿੰਘ ਨਾਮਧਾਰੀ ਅਤੇ ਕ੍ਰਿਸ਼ਨ ਮਹਿਤਾ ਪ੍ਰਧਾਨ ਦਾ ਵੀ ਧੰਨਵਾਦ ਕੀਤਾ ਤੇ ਉਹਨਾਂ ਕਿਹਾ ਕਿ ਮਨ ਤਾਂ ਬਹੁਤ ਸੀ ਇਹੋ ਜਿਹੇ ਸਮਾਗਮਾ ਵਿੱਚ ਬੈਠਣ ਦਾ ਪਰ ਜਰੂਰੀ ਮੀਟਿੰਗ ਤੇ ਜਾਣ ਕਾਰਣ ਮਜਬੂਰੀ ਲਈ ਮਾਫੀ ਚਾਹੁੰਦਾ ਹਾਂ। ਇਸ ਮੌਕੇ ਰਾਜਪੁਰਾ ਤਹਿਸੀਲ ਦੇ ਨਾਇਬ- ਤਹਿਸੀਲਦਾਰ ਸ੍ਰੀ ਸਤੀਸ ਕੁਮਾਰ ਵਰਮਾ ਵੀ ਵਿਸ਼ੇਸ ਤੌਰ ਤੇ ਪਹੁੰਚੇ ਹੋਏ ਸਨ ਜਿਹਨਾਂ ਦਾ ਅੱਜ ਜਨਮ ਦਿਹਾੜਾ ਸੀ ਤੇ ਯੋਗ ਮੰਦਰ ਸੋਸਾਇਟੀ (ਰਜਿ.) ਵਲੋਂ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆ। ਯੋਗ ਅਚਾਰੀਆਂ ਪਵਨ ਕੁਮਾਰ ਜੀ ਦੀ ਅਗਵਾਈ ਵਿੱਚ ਇੱਕ ਸ਼ਾਨਦਾਰ ਯੋਗ ਪ੍ਰਦਰਸ਼ਨੀ ਲਾਈ ਗਈ ਤੇ ਕਈ ਤਰਾਂ ਦੇ ਆਸਨ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਸਮਾਰੋਹ ਵਿੱਚ ਯੋਗ ਅਭਿਆਸ ਆਸ਼ਰਮ ਦੇ ਚੇਅਰਮੈਨ ਐਡਵੋਕੇਟ ਸ਼੍ਰੀ ਜਗਦੀਸ਼ ਹੰਸ, ਲੋਕਲ ਬਾਡੀ ਪੰਜਾਬ ਦੇ ਰਿਟਾਇਰਡ ਅਫਸਰ ਸ਼੍ਰੀ ਵਰਿੰਦਰ ਸੇਤੀਆ, ਐਮ ਈ ਸੁਰਿੰਦਰ ਸੇਤੀਆ ਅਤੇ ਉਹਨਾਂ ਦਾ ਸਮੂਹ ਪਰਿਵਾਰ ਦੇ ਇਲਾਵਾ, ਸੁਰਿੰਦਰ ਸੇਠੀ, ਗੋਪਾਲ ਸੇਤੀਆ, ਪ੍ਰਵੇਸ਼ ਝਾਮ, ਰਮੇਸ਼ ਧਿਮਾਨ, ਅੇਡਵੋਕੇਟ ਸੁੱਚਾ ਸਿੰਘ ਰਾਠੌਰ ਪ੍ਰਧਾਨ ਲੋਕ ਹਿੱਤ ਸੰਸ਼ਥਾਂ ਤੇ ਸੈਕਟਰੀ ਜਗਦੀਸ਼ ਹਿਤੈਸ਼ੀ, ਰਿੰਕੂ ਚੋਧਰੀ, ਯੋਗ ਪੁਰਸ਼ ਪ੍ਰਵੀਨ ਜੀ, ਐਡਵੋਕੇਟ ਸਤਪਾਲ ਸਿੰਘ ਵਿਰਕ, ਨਰੇਸ਼ ਧਿਮਾਨ ਭਾਜਪਾ ਮੰਡਲ ਰਾਜਪੁਰਾ ਟਾਊਨ ਦੇ ਪ੍ਰਧਾਨ ਪਵਨ ਮੁਖੇਜਾ ਅੇਮ ਸੀ ਰਾਜਪੁਰਾ ਅਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਯੋਗਾ ਦੇ ਸ਼ਰਧਾਲੂ ਹਾਜਰ ਸਨ ਤੇ ਇਹਨਾਂ ਸਾਰਿਆ ਨੂੰ ਸ਼੍ਰੀ ਸਵਾਮੀ ਦੇਵੀ ਦਿਆਲ ਯੋਗ ਮੰਦਰ ਸੋਸਾਇਟੀ ਅਤੇ ਸ਼੍ਰੀ ਯੋਗ ਅਭਿਆਸ ਆਸ਼ਰਮ ਰਾਜਪੁਰਾ ਵਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ ਗਿਆ ਅਤੇ ਗੁਰੂ ਦਾ ਅੱਤੁਟ ਲੰਗਰ ਵਰਤਾਇਆ।

print
Share Button
Print Friendly, PDF & Email