ਰੇਂਜਰਜ਼ ਦੀ ਵਰਦੀ ‘ਚ ਪਾਕਿਸਤਾਨੀ ਫੌਜ ਤਾਇਨਾਤ, ਡ੍ਰੋਨ ਰਾਹੀਂ ਜਾਇਜ਼ਾ

ss1

ਰੇਂਜਰਜ਼ ਦੀ ਵਰਦੀ ‘ਚ ਪਾਕਿਸਤਾਨੀ ਫੌਜ ਤਾਇਨਾਤ, ਡ੍ਰੋਨ ਰਾਹੀਂ ਜਾਇਜ਼ਾ

ਜੋਧਪੁਰ: ਭਾਰਤ ਵੱਲੋਂ ਕੀਤੇ ਸਰਜੀਕਲ ਅਟੈਕ ਤੋਂ ਬਾਅਦ ਹੜਬੜਾਏ ਪਾਕਿਸਤਾਨ ਨੇ ਰਾਜਸਥਾਨ ਨਾਲ ਲੱਗਦੀ ਸਰਹੱਦ ‘ਤੇ ਫੌਜੀ ਸਰਗਰਮੀਆਂ ਵਧਾ ਦਿੱਤੀਆਂ ਹਨ। ਫੌਜ ਦੇ ਜਵਾਨਾਂ ਨੂੰ ਰੇਂਜਰਜ਼ ਦੀ ਵਰਦੀ ‘ਚ ਤਾਇਨਾਤ ਕੀਤਾ ਗਿਆ ਹੈ। ਸਰਹੱਦ ਦੇ ਨੇੜੇ ਪਾਕਿਸਤਾਨ ਦੇ ਡ੍ਰੋਨ (ਯੂ.ਏ.ਵੀ. ਕੈਮਰੇ) ਮੰਡਰਾਉਂਦੇ ਦੇਖੇ ਗਏ ਹਨ। ਅਜਿਹੇ ‘ਚ ਜਵਾਨਾਂ ਦਾ ਹੌਂਸਲਾ ਵਧਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ 6 ਅਕਤੂਬਰ ਨੂੰ ਜੈਸਲਮੇਰ ਪਹੁੰਚ ਰਹੇ ਹਨ। ਉਹ ਇੱਥੇ ਚਾਰ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਵੀ ਲੈਣਗੇ।
ਅਧਿਕਾਰੀਆਂ ਮੁਤਾਬਕ ਪਾਕਿ ਰੇਂਜਰਜ਼ ਦੀਆਂ ਚੌਕੀਆਂ ‘ਚ ਹਲਚਲ ਵਧ ਗਈ ਹੈ। ਓਧਰ ਵਹੀਕਲਾਂ ਦੀ ਆਵਾਜਾਈ ਵੀ ਤੇਜ਼ ਹੋ ਗਈ ਹੈ। ਬੀ.ਐਸ.ਐਫ. ਦੇ ਮੁਕਾਬਲੇ ਪਾਕਿ ਰੇਂਜਰਜ਼ ਦੀਆਂ ਚੌਕੀਆਂ ਵਿਚਕਾਰ ਦਾ ਫਾਸਲਾ ਕਾਫੀ ਜ਼ਿਆਦਾ ਹੈ। ਅਜਿਹੇ ‘ਚ ਪਾਕਿ ਸਰਹੱਦ ‘ਤੇ ਆਪਣੀ ਸਮਰੱਥਾ ਵਧਾ ਰਿਹਾ ਹੈ।
ਇੱਥੇ ਸਰਹੱਦ ‘ਤੇ ਯੂ.ਏ.ਵੀ. ਮੰਡਰਾਉਂਦੇ ਦੇਖੇ ਗਏ ਹਨ। ਇਨ੍ਹਾਂ ਦੀ ਮਦਦ ਨਾਲ ਪਾਕਿਸਤਾਨ ਵੱਲੋਂ ਭਾਰਤੀ ਇਲਾਕਿਆਂ ‘ਚ ਹੋਣ ਵਾਲੀ ਹਲਚਲ ‘ਤੇ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਹੀ ਹਾਈ ਅਲਰਟ ‘ਤੇ ਚੱਲ ਰਹੀ ਬੀ.ਐਸ.ਐਫ. ਸਰਹੱਦ ਪਾਰ ਹੋਣ ਵਾਲੀ ਹਰ ਹਰਕਤ ‘ਤੇ ਪੂਰੀ ਨਜ਼ਰ ਰੱਖ ਹੈ। ਅਜਿਹੇ ਵਿੱਚ ਸਰਹੱਦ ‘ਤੇ ਹੋਣ ਵਾਲੀ ਹਰ ਛੋਟੀ ਤੋਂ ਛੋਟੀ ਹਰਕਤ ਬਾਰੇ ਤੁਰੰਤ ਉੱਚ ਅਫਸਰਾਂ ਤੇ ਫੌਜ ਨੂੰ ਦੱਸਿਆ ਜਾ ਰਿਹਾ ਹੈ।
print
Share Button
Print Friendly, PDF & Email