ਬੇਲੀ ਦਾ ਛੇਵਾਂ ਵਿਸ਼ਾਲ ਭਗਵਤੀ ਜਾਗਰਣ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ

ss1

ਬੇਲੀ ਦਾ ਛੇਵਾਂ ਵਿਸ਼ਾਲ ਭਗਵਤੀ ਜਾਗਰਣ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ
ਨਾਮਵਰ ਗਾਇਕਾਂ ਵਲੋਂ ਭੇਟਾਂ ਦੁਆਰਾਂ ਸੰਗਤਾਂ ਨੂੰ ਕੀਤਾ ਗਿਆ ਨਿਹਾਲ

3-bharatgarh-01ਸ਼੍ਰੀ ਅਨੰਦਪੁਰ ਸਾਹਿਬ, 3 ਅਕਤੂਬਰ(ਦਵਿੰਦਰਪਾਲ ਸਿੰਘ): ਜੈ ਮਾਤਾ ਨੈਣਾ ਦੇਵੀ ਜਾਗਰਣ ਕਮੇਟੀ ਦੇ ਮੈਬਰਾ ਵਲੋਂ ਬੇਲੀ ‘ਚ ਸ਼ਿਵ ਮੰਦਰ ਵਿਖੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਛੇਵਾਂ ਵਿਸ਼ਾਲ ਭਗਵਤੀ ਜਾਗਰਣ ਅੱਜ ਤੜਕਸਾਰ ਪੂਰਨ ਹੋ ਗਿਆ। ਸ਼ੁਰੂਆਤ ‘ਚ ਮਹੰਤ ਮੋਹਨ ਗਿਰ ਜੀ ਸਰਥਲੀ ਅਤੇ ਦੀਦੀ ਸਰਕਾਰ, ਗੱਦੀਨਸ਼ੀਨ ਦਰਬਾਰ ਖੁਆਜ਼ਾ ਪੀਰ ਚੰਨਿਆਣੀ ਨੇ ਆਪੋ-ਆਪਣੇ ਪ੍ਰਵਚਨਾਂ ਨਾਲ ਸੰਗਤ ਨੂੰ ਆਪ-ਆਪੋ ਧਰਮਾਂ ਦਾ ਸਤਿਕਾਰ ਅਤੇ ਧਾਰਮਿਕ ਅਸਥਾਨਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ ਅਤੇ ਬਾਅਦ ‘ਚ ਗਾਇਕ ਸੋਨੂੰ ਸੁਰਜੀਤ ਨੇ ਆਪਣੀਆਂ ਭੇਟਾਂ ਨਾਲ ਲੋਕਾਂ ਨੂੰ ਭਜਨ ਬੰਦਗੀ ਕਰਵਾਈ। ਅੰਤ ‘ਚ ਨਾਮਵਰ ਗਾਇਕਾ ਅਨੁਰਾਧਾ ਸ਼ਰਮਾ ਨੇ ਜਿੱਥੇ ਆਪਣੀਆਂ ਚਰਚਿਤ ਭੇਟਾਂ ਨਾਲ ਨਿਹਾਲ ਕੀਤਾ ਉੱਥੇ ਹੀ ਬੀਤੇ ਦਿਨੀਂ ਉੜੀ ਸੈਕਟਰ ‘ਚ ਅੱਤਵਾਦੀਆਂ ਹੱਥੋਂ ਹੋਏ ਸ਼ਹੀਦ ਹੋਏ ਭਾਰਤੀ ਫੌਜ ਦੇ ਨੌਜਵਾਨਾਂ ਨੂੰ ਦੇਸ਼ ਭਗਤੀ ਦੀ ਗੀਤ ਨਾਲ ਸ਼ਰਧਾਂਜਲੀ ਦੇ ਕੇ ਹਿੰਦ-ਪਾਕਿ ਦੀ ਸਰਹੱਦ ‘ਤੇ ਵੱਧ ਰਹੇ ਤਣਾਅ ਪ੍ਰਤੀ ਲੋਕਾਂ ਨੂੰ ਸੁਚੇਤ ਵੀ ਕੀਤਾ। ਇਸੇ ਦੌਰਾਨ ਸੂਬੇ ਦੇ ਉਦਯੋਗ ਮੰਤਰੀ ਮਦਨ ਮੋਹਨ ਮਿੱਤਲ ਨੇ 21 ਹਜ਼ਾਰ, ਕਾਂਗਰਸ ਦੇ ਸਾ: ਸੰਸਦੀ ਸਕੱਤਰ ਰਾਣਾ ਕੰਵਰਪਾਲ ਸਿੰਘ ਨੇ 21 ਹਜ਼ਾਰ ਅਤੇ ਭਾਜਪਾ ਦੇ ਸੂਬਾਈ ਨੇਤਾ ਅਰਵਿੰਦ ਮਿੱਤਲ ਨੇ 51 ਸੌ ਰੁ: ਨਾਲ ਕਮੇਟੀ ਦੇ ਮੈਬਰਾ ਦੀ ਸਹਾਇਤਾ ਕਰਦਿਆਂ ਭਵਿੱਖ ‘ਚ ਇਹੋ-ਜਿਹੇ ਕਾਰਜ ਜਾਰੀ ਰੱਖਣ ਲਈ ਕਿਹਾ ਪ੍ਰਧਾਨ ਡਾ: ਪਰਮਜੀਤ ਸਿੰਘ ਸਮੇਤ ਮੈਬਰਾ ਨੇ ਸਨਮਾਨਿਤ ਕੀਤਾ। ਇਸ ਮੌਕੇ ਬਾਬਾ ਤਰਲੋਚਨ ਸਿੰਘ ਬੜਾ ਪਿੰਡ, ਸਰਪੰਚ ਅਜਮੇਰ ਸਿੰਘ, ਗੁਰਚਰਨ ਸਿੰਘ, ਸਰਬਜੀਤ ਸਿੰਘ, ਭੁਪਿੰਦਰ ਸਿੰਘ, ਸ਼ਿਵਚਰਨ ਸਿੰਘ ਪਾਬਲਾ, ਅਮਰ ਸਿੰਘ, ਪਰਮਜੀਤ ਸਿੰਘ, ਸੁਰਿੰਦਰ ਸਿੰਘ, ਸਰਪੰਚ ਅਜਮੇਰ ਸਿੰਘ ਬੜਾ ਪਿੰਡ, ਸਰਦਾਰਾ ਸਿੰਘ , ਯੋਗੇਸ਼ ਪੁਰੀ, ਗੁਰਨਾਮ ਸਿੰਘ ਗਰਦਲੇ, ਜਥੇ: ਜਰਨੈਲ ਸਿੰਘ ਸਹੋਤਾ, ਰਾਮ ਸਿੰਘ ਪਾਬਲਾ, ਗੁਰਮੀਤ ਸਿੰਘ ਘਨੌਲੀ, ਇੰਚਾਰਜ ਬਲਬੀਰ ਸਿੰਘ ਭਰਤਗੜ, ਨਰੰਜਣ ਸਿੰਘ, ਸ਼ਾਮ ਸਿੰਘ, ਹਰਜੀਤ ਸਿੰਘ, ਚਰਨਜੀਤ ਸਿੰਘ, ਪੰ: ਵਲੈਤੀ ਰਾਮ ਸ਼ਰਮਾ, ਨਿਰਮਲ ਸਿੰਘ, ਹੁਸਨ ਲਾਲ,ਸਿਵ ਕੁਮਾਰ,ਹਰਵਿੰਦਰ ਸਿੰਘ,ਵਿਜੇ ਕੁਮਾਰ,ਗੁਰਪ੍ਰੀਤ ਸਿੰਘ, ਰਜ਼ਨੀਸ਼ ਪੁਰੀ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ ਭਾਉਵਾਲ, ਠਾਕੁਰ ਸਿੰਘ, ਚੌਧਰੀ ਸੁੱਚਾ ਸਿੰਘ, ਸਰਪੰਚ ਸੁਖਦੇਵ ਸਿੰਘ ਭਰਤਗੜ, ਮੈਂਬਰ ਸੰਮਤੀ ਸੋਨੀਆ ਪੁਰੀ, ਬਲਵਿੰਦਰ ਸਿੰਘ ਭੋਗਲ, ਹਰਭਜਨ ਸਿੰਘ ਖੇਪੜ ਆਦਿ ਹਾਜ਼ਰ ਸਨ।

print
Share Button
Print Friendly, PDF & Email