ਨਿਰੰਤਰ ਖੁਨਦਾਨ ਕੈਂਪ ਲਾਉਣ ਬਦਲੇ ਨੌ- ਜਵਾਨ ਲੋਕ ਭਲਾਈ ਕੱਲਬ ਬੋਹਾ ਨੂੰ ਵਿਸ਼ੇਸ਼ ਸਨਮਾਨ

ss1

ਨਿਰੰਤਰ ਖੁਨਦਾਨ ਕੈਂਪ ਲਾਉਣ ਬਦਲੇ ਨੌ- ਜਵਾਨ ਲੋਕ ਭਲਾਈ ਕੱਲਬ ਬੋਹਾ ਨੂੰ ਵਿਸ਼ੇਸ਼ ਸਨਮਾਨ

img-20161001-wa0115ਬੋਹਾ ੩ ਅਕਤੂਬਰ (ਦਰਸ਼ਲ ਹਾਕਮਵਾਲਾ) ਪੰਜਾਬ ਸਟੇਟ ਬੱਲਡ ਟਰਾਂਸਫਿਊਜਨ ਕੌਂਸਲ ਵੱਲੋਂ ਸਵੈ ਇੱਛੁਕ ਖੂਨਦਾਨ ਦਿਵਸ ਤੇ ਮੌਕੇ ਤੇ ਬੋਹਾ ਖੇਤਰ ਵਿਚ ਨਿਰੰਤਰ ਖੂਨਦਾਨ ਕੈਂਪ ਲਾਉਣ ਵਾਲੀ ਸੰਸਥਾ ਨੌਜਵਾਨ ਲੋਕ ਭਲਾਈ ਕੱਲਬ ਬੋਹਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਮਾਨਸਾ ਵਿੱਖੇ ਹੋਏ ਕੌਸਲ ਦੇ ਰਾਜ ਪੱਧਰੀ ਸਮਾਰੋਹ ਸਮੇ ਕੱਲਬ ਨੂੰ ਸਨਮਨਾਨਿਤ ਕਰਨ ਦੀ ਰਸ਼ਮ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ , ਮਨੈਜਿੰਗ ਡਰਾਇਕਟਰ ਹੁਸ਼ਨ ਲਾਲ , ਪ੍ਰੋਜੈਕਟ ਡਰਾਇਕਟਰ ਸ਼੍ਰੀ ਮਤੀ ਮਨਪ੍ਰੀਤ ਕੌਰ ਤਪਵਨ, ਸਿਵਲ ਸਰਜਨ ਡਾਕਟਰ ਨਰਿੰਦਰ ਕੌਰ ਤੇ ਟੈਕਨੀਕਲ ਸੁਪਰਵਾਈਜ਼ਰ ਵਿਜੈ ਕੁਮਾਰ ਨੇ ਨਿਭਾਈ ਕਲੱਬ ਦੇ ਪ੍ਰਧਾਨ ਅਮਨਦੀਪ ਪੰਨੂ ਤੇ ਖਜਾਨਚੀ ਸੁਖਚੈਨ ਭੰਮੇ ਨੇ ਇਸ ਮੌਕੇ ਤੇ ਕਿਹਾ ਕਿ ਕਲੱਬ ਨੇ ਬੋਹਾ ਵੱਲੋਂ ਬੋਹਾ ਖੇਤਰ ਵਿੱਚ ਨਿਰੰਤਰ ਖੂਨਦਾਨ ਕੈਂਪ ਲਾਏ ਜਾ ਰਹੇ ਹਨ ਤੇ ਉਹਨਾਂ ਵੱਲੋਂ ਇਸ ਖੇਤਰ ਵਿਚ ਲਗਣ ਵਾਲੇ ਧਾਰਮਿਕ ਜੋੜ ਮੇਲਿਆ ਸਮੇ ਖੂਨਦਾਨ ਕੈਂਪ ਲਾਉਣ ਦੀ ਨਵੀ ਪਿਰਤ ਸ਼ੁਰੂ ਕੀਤੀ ਗਈ ਹੈ ਉਹਨਾਂ ਕਿਹਾ ਕਿ ਖੂਨ ਦਾਨ ਕੈਂਪ ਲਾਉਣ ਦੇ ਸਬੰਧ ਵਿਚ ਉਹਨਾਂ ਨੂੰ ਪੰਚਾਇਤਾਂ ਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ , ਜਿਸ ਸਦਕਾ ਉਹ ਖੂਨਦਾਨ ਦੀ ਮੁਹਿੰਮ ਲਗਾਤਾਰ ਜਾਰੀ ਰੱਖਣਗੇ ਇਸ ਮੌਕੇ ਤੇ ਕਲੱਬ ਦੇ ਸਰਪ੍ਰਸਤ ਹਰਪਾਲ ਸਿੰਘ ਪੰਮੀ, ਅਮਨਦੀਪ ਦੀਪ ਸਿੰਘ ਸੁਖਜੀਤ ਸਿੰਘ , ਡਾ. ਕੁਲਵਿੰਦਰ ਸਿੰਘ ਜਸ਼ਨਦੀਪ ਸਿੱਧੂ , ਮਾਸਟਰ ਜਗਜੀਤ ਕੁਮਾਰ ਕੱਕੜ ਤੇ ਸੁਖਦੀਪ ਸਿੰਘ ਆਦਿ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *