ਬਾਬਾ ਬੁੱਢਾ ਜੀ ਦਾ ਸਲਾਨਾ ਜੋੜ ਮੇਲਾ ਮਨਾਂਉਦਿਆਂ ਲੋੜਵੰਦ ਲੜਕੀਆਂ ਦੇ ਅਨੰਦ ਕਾਰਜ ਕਰਵਾਏ

ss1

ਬਾਬਾ ਬੁੱਢਾ ਜੀ ਦਾ ਸਲਾਨਾ ਜੋੜ ਮੇਲਾ ਮਨਾਂਉਦਿਆਂ ਲੋੜਵੰਦ ਲੜਕੀਆਂ ਦੇ ਅਨੰਦ ਕਾਰਜ ਕਰਵਾਏ

03malout01ਮਲੋਟ, 3 ਅਕਤੂਬਰ (ਆਰਤੀ ਕਮਲ) : ਨੇੜਲੇ ਪਿੰਡ ਸ਼ੇਰਾਂ ਵਾਲੀ ਵਿਖੇ ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ਧੰਨ ਧੰਨ ਬਾਬਾ ਬੁੱਢਾ ਜੀ ਕਮੇਟੀ ਦੇ ਵਿਸ਼ੇਸ਼ ਉਪਰਾਲੇ ਨਾਲ ਬਾਬਾ ਬੁੱਢਾ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਮਨਾਉਦਿਆਂ ਹੋਇਆਂ ਗਰੀਬ ਲੜਕੀਆਂ ਦਾ ਅਨੰਦ ਕਾਰਜ ਕੀਤਾ ਗਿਆ ਇਸ ਦੌਰਾਨ ਇਹਨਾਂ ਲੜਕੀਆਂ ਨੂੰ ਘਰੇਲੂ ਵਰਤੋਂ ਯੋਗ ਸਮਾਨ ਵੀ ਦਿੱਤਾ ਗਿਆ ਜਿਸ ਵਿਚ ਡਬਲ ਬੈਡ, ਬਰਤਨ, ਮੰਜੇ ਬਿਸਤਰੇ, ਪੱਖੇ, ਬਿਸਤਰ ਅਤੇ ਹੋਰ ਜਰੂਰੀ ਵਸਤਾਂ ਸ਼ਾਮਿਲ ਸਨ ਇਸ ਤੋਂ ਪਹਿਲਾਂ ਸਮੂਹ ਨਗਰ ਵਾਸੀਆਂ ਵੱਲੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਸਬੰਧੀ ਕਰਵਾਏ ਧਾਰਮਿਕ ਸਮਾਗਮ ਦੌਰਾਨ ਚਾਰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਇਸ ਮੌਕੇ ਬਾਬਾ ਸਰਦੂਲ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬਾਨ ਦੁਆਰਾ ਦਿੱਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਮੁਖ ਰੱਖਦਿਆਂ ਹੋਇਆਂ ਇਹ ਸ਼ੁੱਭ ਕਾਰਜ ਸੰਗਤ ਦੇ ਸਹਿਯੋਗ ਨਾਲ ਨੇਪਰੇ ਚੜੇ ਹਨ ਉਹਨਾਂ ਕਿਹਾ ਕਿ ਅਜੋਕੇ ਸਮੇਂ ਧੀਆਂ ਨੂੰ ਵਿਆਹ ਕੇ ਆਪਣੇ ਘਰਾਂ ਨੂੰ ਤੋਰਨਾ ਗਰੀਬ ਆਦਮੀ ਦੇ ਵੱਸ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਇਹੋ ਜਿਹੇ ਉਪਰਾਲੇ ਬਹੁਤ ਸ਼ਲਾਘਾਯੋਗ ਹਨ । ਉਹਨਾਂ ਕਿਹਾ ਕਿ ਸੰਸਥਾਵਾਂ ਨੇ ਜਿੱਥੇ ਤਿੰਨੋ ਦਿਨ ਸੰਗਤਾਂ ਲਈ ਖੁੱਲੇ ਲੰਗਰ ਲਗਾਏ ਹਨ ਉਥੇ ਸਮਾਜ ਦੀਆਂ ਇੰਨਾਂ ਗਰੀਬ ਧੀਆਂ ਦਾ ਆਸਰਾ ਬਣ ਕੇ ਉਨਾਂ ਦੇ ਅਨੰਦ ਕਾਰਜ ਕੀਤੇ ਹਨ ਇੰਨਾਂ ਸਮਾਗਮਾਂ ਵਿੱਚ ਹਲਕੇ ਦੇ ਕਈ ਨਗਰਾਂ ਦੀਆਂ ਸੰਗਤਾਂ ਨੇ ਜਾਤ-ਪਾਤ ਰੰਗ ਭੇਦ ਤੋਂ ਉੱਪਰ ਉੱਠ ਕੇ ਹਾਜ਼ਰੀ ਭਰੀ । ਇਸ ਮੌਕੇ ਪੀਪੀਸੀਸੀ ਸੂਬਾ ਸਕੱਤਰ ਜਗਪਾਲ ਸਿੰਘ ਅਬੁਲ ਖੁਰਾਣਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਗਰੀਬ ਪਰਿਵਾਰਾਂ ਦੀਆਂ ਧੀਆਂ ਨੂੰ ਆਸ਼ੀਰਵਾਦ ਵੀ ਦਿੱਤਾ ਗਿਆਇਸ ਮੌਕੇ ਬਾਬਾ ਚਰਨਜੀਤ ਸਿੰਘ, ਬਾਬਾ ਸਰਦੂਲ ਸਿੰਘ, ਸੁਰਿੰਦਰਪਾਲ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਨਿਸ਼ਾਨ ਸਿੰਘ ਸਰਪੰਚ, ਹਰਜਿੰਦਰ ਸਿੰਘ ਸਾਬਕਾ ਸਰਪੰਚ, ਮਾਸਟਰ ਬਲਦੇਵ ਸਿੰਘ, ਅਮਰੀਕ ਸਿੰਘ, ਖਜਾਨਚੀ ਹਰਪਾਲ ਸਿੰਘ, ਗੁਰਨੇਜ ਸਿੰਘ ਸਾਬਕਾ ਸਰਪੰਚ, ਮੋਹਰ ਸਿੰਘ, ਚੌਧਰੀ ਖਜਾਨ ਚੰਦ, ਬਾਬਾ ਡੀ.ਸੀ, ਜਗਤਾਰ ਸਿੰਘ ਕਾਲਾ, ਸੁਖਵਿੰਦਰ ਸਿੰਘ ਮੈਂਬਰ ਪੰਚਾਇਤ, ਗੁਰਚਰਨ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਸੈਕਟਰੀ, ਮਾਸਟਰ ਗੁਰਵਿੰਦਰ ਸਿੰਘ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *