ਬੈਂਕ ਮਿਤਰਾਜ ਜ਼ਿਲੇ ਦੇ ਵੱਧ ਤੋਂ ਵੱਧ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਬਾਰੇ ਕਰਨ ਜਾਗਰੂਕ – ਜਗਵਿੰਦਰਜੀਤ ਸਿੰਘ ਸੰਧੂ

ss1ਬੈਂਕ ਮਿਤਰਾਜ ਜ਼ਿਲੇ ਦੇ ਵੱਧ ਤੋਂ ਵੱਧ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਬਾਰੇ ਕਰਨ ਜਾਗਰੂਕ – ਜਗਵਿੰਦਰਜੀਤ ਸਿੰਘ ਸੰਧੂ
ਵਰਕਸ਼ਾਪ ਦੌਰਾਨ ‘ਬੈਂਕ ਮਿਤਰਾਜ’ ਨੂੰ ਇਸ ਮੁਹਿੰਮ ਵਿੱਚ ਦਿਲੋ-ਜਾਨ ਨਾਲ ਹਿੱਸਾ ਲੈਣ ਲਈ ਕੀਤਾ ਉਤਸ਼ਾਹਿਤ
ਲੀਡ ਬੈਂਕ ਵੱਲੋਂ ਬੈਂਕ ਮਿਤਰਾਜ ਦੇ ਲਈ ਵਰਕਸ਼ਾਪ ਦਾ ਆਯੋਜਨ

bank-1
ਬਰਨਾਲਾ, 3 ਅਕਤੂਬਰ (ਗੁਰਭਿੰਦਰ ਗੁਰੀ): ਭਾਰਤ ਸਰਕਾਰ ਦੇ ਵਿੱਤੀ ਸੇਵਾਵਾਂ ਵਿਭਾਗ ਵੱਲੋਂ ਚਲਾਈ ਗਈ ਵਿੱਤੀ ਸਮਾਵੇਸ਼ ਮੁਹਿੰਮ 15 ਸਤੰਬਰ ਤੋਂ 31 ਅਕਤੂਬਰ ਤਹਿਤ ਬਰਨਾਲਾ ਜ਼ਿਲੇ ਵਿੱਚ ਲੱਗੇ ਹੋਏ ਬੈਂਕ ਮਿਤਰਾਜ ਦੇ ਲਈ ਇੱਕ ਵਰਕਸ਼ਾਪ ਦਾ ਲੀਡ ਬੈਂਕ ਸਟੇਟ ਬੈਂਕ ਆਫ਼ ਪਟਿਆਲਾ ਵੱਲੋਂ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਜਗਵਿੰਦਰਜੀਤ ਸਿੰਘ ਸੰਧੂ ਨੇ ਕੀਤੀ। ਇਸ ਵਰਕਸ਼ਾਪ ਵਿੱਚ ‘ਬੈਂਕ ਮਿਤਰਾਜ’ ਨੂੰ ਇਸ ਮੁਹਿੰਮ ਵਿੱਚ ਦਿਲੋ-ਜਾਨ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।
ਇਸ ਦੌਰਾਨ ਸ੍ਰੀ ਸੰਦੀਪ ਗਰਗ ਮੁੱਖ ਮੈਨੇਜਰ ਲੀਡ ਬੈਂਕ ਨੇ ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵਿਸ਼ੇਸ਼ ਸਕੀਮਾਂ ਬਾਰੇ ਜਾਗਰੂਕ ਕੀਤਾ, ਤਾਂ ਜੋ ਸਮਾਜ ਦੇ ਪਿਛੜੇ ਹੋਏ ਵਰਗਾਂ ਦੇ ਲੋਕਾਂ ਨੂੰ ‘ਬੈਂਕ ਮਿਤਰਾਜ’ ਰਾਹੀਂ ਇਹਨਾਂ ਸਾਰੀਆਂ ਸਕੀਮਾਂ ਦੀ ਪੂਰੀ ਜਾਣਕਾਰੀ ਦਿੱਤੀ ਜਾ ਸਕੇ ਅਤੇ ਵੱਧ ਤੋ ਵੱਧ ਆਮ ਲੋਕ ਇੰਨਾਂ ਸਕੀਮਾਂ ਦਾ ਲਾਭ ਉਠਾ ਸਕਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਸੰਧੂ ਨੇ ਬੈਂਕ ਮਿਤਰਾਜ ਨੂੰ ਸਲਾਹ ਦਿੱਤੀ ਕਿ ਜ਼ਿਲੇ ਦੇ ਵੱਧ ਤੋਂ ਵੱਧ ਲੋਕਾਂ ਤੱਕ ਸਰਕਾਰ ਵੱਲੋਂ ਚਲਾਈਆਂ ਜਾ ਗਈਆਂ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਅਤੇ ਸਟੈਂਡਅਪ ਇੰਡੀਆ ਸਕੀਮਾਂ ਮੁਹੱਈਆਂ ਕਰਵਾਈਆਂ ਜਾਣ ਅਤੇ ਉਨਾਂ ਨੇ ਬੈਂਕ ਮਿਤਰਾਜ ਨੂੰ ਜ਼ਿਲੇ ਦੇ ਹਰ ਇੱਕ ਘਰ ਵਿੱਚ ਇੱਕ ਖਾਤਾ ਖੋਲਣ ਨੂੰ ਯਕੀਨੀ ਬਣਾਉਣ ਲਈ ਕਿਹਾ ਅਤੇ ਨਾਲ ਹੀ ਮਨਰੇਗਾ ਵਰਕਰਾਂ/ ਪੀ.ਐਮ.ਜੇ.ਡੀ.ਵਾਈ. ਦੇ ਖਾਤਿਆਂ ਵਿੱਚ 100 ਫ਼ੀਸਦੀ ਆਧਾਰ ਸੀਡਿੰਗ ਨੂੰ ਯਕੀਨੀ ਬਣਾਉਣ ਲਈ ਕਿਹਾ। ਸ. ਸੰਧੂ ਨੇ ਸਲਾਹ ਦਿੱਤੀ ਕਿ ਹਰ ਇੱਕ ਬੈਂਕ ਮਿਤਰ ਦੇ ਆਪਣੇ ਕੰਮਾਂ ਦੀ ਸਮੇਂ-ਸਮੇਂ ਸਿਰ ਸਮੀਖਿਆ ਕੀਤੀ ਜਾਵੇ।
ਇਸ ਮੌਕੇ ਡਾਇਰੈਕਟਰ ਆਰ ਸੇਟੀ ਸਤੱਪਾਲ ਗਰਗ, ਮੈਨੇਜ਼ਰ ਵਿੱਤੀ ਸਮਾਵੇਸ ਸ਼ਮਿੰਦਰ ਗੁਪਤਾ, ਐਫ ਐਲ ਸੀ ਨਰੇਸ਼ ਸਿੰਗਲਾ, ਜੁਆਇੰਟ ਡਾਇਰੈਕਟਰ ਆਰ ਸੇਟੀ ਦਵਿੰਦਰ ਚੌਧਰੀ ਹਾਜ਼ਰ ਹੋਏ।

print
Share Button
Print Friendly, PDF & Email