ਭ੍ਰਿਸਟਾਚਾਰ ਤੇ ਨਸ਼ਾ ਮੁਕਤੀ ਲਈ ਆਪ ਦੇ ਹੱਥ ਮਜਬੂਤ ਕਰਨ ਦਾ ਦਿੱਤਾ ਸੱਦਾ

ss1

ਭ੍ਰਿਸਟਾਚਾਰ ਤੇ ਨਸ਼ਾ ਮੁਕਤੀ ਲਈ ਆਪ ਦੇ ਹੱਥ ਮਜਬੂਤ ਕਰਨ ਦਾ ਦਿੱਤਾ ਸੱਦਾ

11-19
ਬਨੂੜ, 11 ਮਈ (ਰਣਜੀਤ ਸਿੰਘ ਰਾਣਾ): ਆਮ ਆਦਮੀ ਪਾਰਟੀ ਦੇ ਯੂਥ ਆਗੂ ਗੁਰਜਿੰਦਰ ਸਿੰਘ ਕੰਬੋਜ਼ ਦੇ ਰਹਿਨਮੁਈ ਹੇਠ ਪਿੰਡ ਜੰਗਪੁਰਾ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਪਿੰਡ ਵਾਸੀਆ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ।
ਮੀਟਿੰਗ ਵਿੱਚ ਉਚੇਚੇ ਤੋਰ ਤੇ ਹਾਜਰ ਹੋਏ ਸੈਕਟਰ ਕੋਆਰਡੀਨੇਟਰ ਸਵੀਟੀ ਸ਼ਰਮਾਂ ਨੇ ਅਕਾਲੀ-ਭਾਜਪਾ ਤੇ ਕਾਗਰਸ ਦੀ ਉਤਰ ਕਾਟੋ ਮੈਂ ਚੜਾ ਦੀ ਵਾਰੋ-ਵਾਰੀ ਖੇਡ ਨੂੰ ਖਤਮ ਕਰਨ ਦਾ ਸੱਦਾ ਦਿੰਦਿਆ ਕਿਹਾ ਕਿ ਪੰਜਾਬ ਨੂੰ ਦੋਵੇਂ ਪਾਰਟੀਆ ਨੇ ਰਲ ਕੇ ਲੁੱਟਿਆ ਹੈ ਅਤੇ ਕੁੱਟਿਆ ਹੈ। ਜਿਨਾਂ ਦਾ ਸੱਤਾ ਉੱਤੇ ਹੋਰ ਕਾਬਜ ਰਹਿਣਾ ਪੰਜਾਬ ਦੇ ਭਲੇ ਵਿੱਚ ਨਹੀ। ਉਨਾਂ ਭ੍ਰਿਸਟਾਚਾਰ ਤੇ ਨਸ਼ਾ ਮੁਕਤੀ ਲਈ ਆਪ ਦੇ ਹੱਥ ਮਜਬੂਤ ਕਰਨ ਦੀ ਅਪੀਲ ਕੀਤੀ। ਇੱਕਠ ਨੂੰ ਸਰਕਲ ਕੋਆਰਡੀਨੇਟਰ ਅਮਿੱਤ ਕੁਮਾਰ, ਗੁਰਜਿੰਦਰ ਸਿੰਘ ਕੰਬੋਜ਼, ਨਰਦੇਵ ਸਿੰਘ ਨਡਿਆਲੀ ਤੇ ਗੋਲਡੀ ਮਠਿਆੜਾ ਨੇ ਵੀ ਸੰਬੋਧਨ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *