ਸਿੰਗਲ ਟ੍ਰੈਕ ‘ਸਕੀਮਾਂ’ ਨੂੰ ਉਮੀਦ ਤੋਂ ਜਿਆਦਾ ਪਿਆਰ ਮਿਲਣ ਦੀ ਆਸ – ਮੀਤ ਬਰਾੜ-ਹਰਮਨਦੀਪ

ss1

ਸਿੰਗਲ ਟ੍ਰੈਕ ‘ਸਕੀਮਾਂ’ ਨੂੰ ਉਮੀਦ ਤੋਂ ਜਿਆਦਾ ਪਿਆਰ ਮਿਲਣ ਦੀ ਆਸ – ਮੀਤ ਬਰਾੜ-ਹਰਮਨਦੀਪ

photoਸਾਦਿਕ, 3 ਅਕਤੂਬਰ (ਗੁਲਜ਼ਾਰ ਮਦੀਨਾ)-ਤੜਕੇ ਦੇ ਭੁੱਖੇ ਫ਼ਿਰਦੇ ਆਂ ਛੇਤੀ ਕਰ ਰੋਟੀ ਲਾ ਦੇ ਨੀ, 16 ਕਿਲਿਆਂ ਦਾ ਵੇਖਿਆ ਪਹਿਲਾਂ ਟੱਕ ਤੇਰੇ ਬਾਪੂ ਨੇ, ਆਹ ਕੀਹਦੇ ਵਿਆਹ ਕੀਹਦੇ ਆਈਆਂ ਮੇਲਣਾ, ਬਾਪੂ ਗੁੱਸੇ-ਖੋਰ, ਇਹ ਵੀ ਇਕ ਮਜਬੂਰੀ ਏ, ਭੇਂਟ ਕੰਜਕਾਂ, ਇੰਨਾਂ ਧਾਰਮਿਕ ਅਤੇ ਪਰਿਵਾਰਕ ਗੀਤਾਂ ਦੀ ਸੁਪਰਹਿੱਟ ਗਾਇਕ ਜੋੜੀ ਮੀਤ ਬਰਾੜ-ਹਰਮਨਦੀਪ ਜਿੰਨਾਂ ਨੇ ਆਪਣੀ ਸਾਫ਼-ਸੁਥਰੀ ਅਤੇ ਪਰਿਵਾਰਿਕ ਗੀਤਾਂ ਨਾਲ ਇਕ ਵੱਖਰੀ ਹੀ ਪਹਿਚਾਣ ਬਣਾਈ ਹੋਈ ਤੇ ਉਹੀ ਖੂਬਸੂਰਤ ਗਾਇਕ ਜੋੜੀ ਇੰਨੀ ਦਿਨੀਂ ਆਪਣਾ 6 ਅਕਤੂਬਰ ਨੂੰ ਯੂ-ਟਿਊਬ ‘ਤੇ ਰਿਲੀਜ਼ ਹੋਣ ਜਾ ਰਹੇ ਬਿਲਕੁਲ ਨਵੇਂ ਸਿੰਗਲ ਟ੍ਰੈਕ ‘ਸਕੀਮਾਂ’ ਲੈ ਕਿ ਸਰੋਤਿਆਂ ਦੀ ਕਚਿਹਰੀ ਵਿੱਚ ਹਾਜ਼ਰ ਹੋ ਰਹੀ ਹੈ। ਇਸ ਸੰਬੰਧੀ ਗੱਲਬਾਤ ਦੌਰਾਨ ਗਾਇਕ ਮੀਤ ਬਰਾੜ ਨੇ ਦੱਸਿਆ ਕਿ ਸਕੀਮਾਂ ਗੀਤ ਇਕ ਪਰਿਵਾਰਿਕ ਗੀਤ ਹੈ ਅਤੇ ਪਤੀ-ਪਤਨੀ ਦੀ ਆਪਸ ਵਿੱਚ ਨਵਾਂ ਟਰੈਕਟਰ ਲੈਕੇ ਅਉਂਣ ਸੰਬੰਧੀ ਗੱਲਬਾਤ ਹੁੰਦੀ ਹੈ। ਇਸ ਗੀਤ ਦੇ ਇਕ-ਇਕ ਸ਼ਬਦ ਨੂੰ ਬਾ-ਕਮਾਲ ਲਿਖਿਆ ਗਿਆ ਹੈ। ਸੰਗੀਤ ਦੀਆਂ ਰਸ਼ਭਰੀਆਂ ਧੁਨਾਂ ਵਜਾ ਕਿ ਸੁਖਬੀਰ ਨੇ ਇਸ ਗੀਤ ਨੂੰ ਚਾਰ ਚੰਨ ਲਾਏ ਹਨ। ਉਨਾਂ ਅੱਗੇ ਕਿਹਾ ਕਿ ਇਹ ਗੀਤ ਅਮਰ ਆਡੀਓ ਦੇ ਲੇਬਲ ਹੇਠ ਤਿਆਰ ਕੀਤਾ ਗਿਆ ਹੈ ਅਤੇ ਇਸ ਗੀਤ ਨੂੰ ਵੀਡੀਓ ਡਾਇਰੈਕਟਰ ਰਜਿੰਦਰ ਵੀ.ਜੇ ਵੱਲੋਂ ਵੱਖ-ਵੱਖ ਅਤੇ ਦਿਲ ਖਿੱਚਵੀਆਂ ਲੁਕੇਸ਼ਨਾਂ ਲੈਕੇ ਤਿਆਰ ਕੀਤਾ ਹੈ, ਜਿਸ ਨੂੰ ਬਹੁਤ ਜਲਦ ਤੁਸੀ ਪੰਜਾਬੀ ਦੇ ਵੱਖ-ਵੱਖ ਚੈਨਲਾਂ ਦਾ ਸਿੰਗਾਰ ਬਣਿਆ ਵੇਖੋਗੇ। ਉਨਾਂ ਅੱਗੇ ਆਸ ਹੀ ਨਹੀਂ ਬਲਕਿ ਵਿਸਵਾਸ਼ ਜਿਤਾਇਆ ਹੈ ਕਿ ਜਿਸ ਤਰਾਂ ਅਸੀ ਸਾਰੀ ਟੀਮ ਨੇ ਇਸ ਗੀਤ ਤੇ ਜੀ ਤੋੜ ਮਿਹਨਤ ਕਰਕੇ ਤਿਆਰ ਕੀਤਾ ਹੈ ਉਸ ਮਿਹਤਨ ਦਾ ਸਰੋਤੇ ਮੁੱਲ ਜਰੂਰ ਮੋੜਨਗੇ ਅਤੇ ਸਾਡੀ ਉਮੀਦ ਤੋਂ ਵਧੇਰੇ ਜਿਆਦਾ ਪਿਆਰ ਮਿਲਣ ਦੀ ਆਸ ਹੈ।

print
Share Button
Print Friendly, PDF & Email