ਜਾਣੋ ਪੁਲਿਸ ਦੀ ਵਰਦੀ ਦਾ ਰੰਗ ਖਾਕੀ ਕਿਉਂ ਹੁੰਦਾ ਹੈ ?

ss1

ਜਾਣੋ ਪੁਲਿਸ ਦੀ ਵਰਦੀ ਦਾ ਰੰਗ ਖਾਕੀ ਕਿਉਂ ਹੁੰਦਾ ਹੈ ?

police1-696x348ਦੇਸ਼ ਦੇ ਅੰਦਰ ਸ਼ਾਂਤੀ ਵਿਵਸਥਾ ਬਣਾ ਕੇ ਰੱਖਣ ਦੇ ਲਈ ਪੁਲਿਸ ਦਾ ਇਕ ਅਹਿਮ ਰੋਲ ਹੁੰਦਾ ਹੈ। ਪੁਲਿਸ ਨੂੰ ਅਸੀਂ ਉਸਦੀ ਖਾਕੀ ਵਰਦੀ ਤੋਂ ਪਹਿਚਾਣਦੇ ਹਾਂ । ਕੀ ਤੁਹਾਂਨੂੰ ਕਦੇ ਖਿਆਲ ਆਇਆ ਹੈ ਕਿ ਆਖਿਰ ਕਿਸ ਕਾਰਣ ਪੁਲਿਸ ਦੀ ਵਰਦੀ ਦਾ ਰੰਗ ਖਾਕੀ ਰੱਖਿਆ ਗਿਆ । ਦਰਅਸਲ ਹਰ ਆਰਮੀ ਫੋਰਸ ਦੀ ਵਰਦੀ ਦੇ ਰੰਗ ਨੂੰ ਮਾਹਿਰਾਂ ਦੀ ਮੱਦਦ ਨਾਲ ਚੁਣਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਪੁਲਿਸ ਦੀ ਵਰਦੀ ਦੇ ਖਾਕੀ ਰੰਗ ਹੋਣ ਦੇ ਬਾਰੇ ਦੱਸ ਰਹੇ ਹਾਂ । ਸ਼ਾਇਦ ਇਹਨਾਂ ਤੱਥਾ ਬਾਰੇ ਵਿੱਚ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ।police

ਭਾਰਤੀ ਪੁਲਿਸ ਲਈ ਹੋਈ ਪ੍ਰੀਖਿਆ :

ਭਾਰਤ ਦੀ ਪੁਲਿਸ ਵਿਵਸਥਾ ਦੇ ਲਈ ਸਾਲ 1893 ਵਿੱਚ ਇੰਗਲੈਂਡ ਵਿੱਚ ਇੱਕ ਖਾਸ ਪ੍ਰੀਖਣ ਕੀਤਾ ਗਿਆ । ਇਸ ਪ੍ਰੀਖਿਆ ਵਿੱਚ ਚੁਣੇ ਗਏ ਅਧਿਕਾਰੀਆਂ ਨੂੰ ਭਾਰਤ ਵਿੱਚ ਪ੍ਰੋਬੇਸ਼ਨ ਪੀਰੀਅਡ ‘ਤੇ ਤੈਨਾਤ ਕੀਤਾ ਗਿਆ । ਜਿਸ ਦੇ ਬਾਅਦ 1907 ਵਿੱਚ ਅੰਗ੍ਰੇਜ਼ਾਂ ਨੇ ਪੁਲਿਸ ਦਾ ਗਠਨ ਕੀਤਾ । ਜਿਸ ਵਿੱਚ ਇਸ ਪ੍ਰੀਖਿਆ ਵਿੱਚ ਚੁਣੇ ਗਏ ਵਿਸ਼ੇਸ ਕੈਂਡੀਡੇਟਸ ਨੂੰ ਇੰਡੀਅਨ ਇੰਪੀਰੀਅਲ ਪੁਲਿਸ ਦਾ ਹਿੱਸਾ ਬਣਾਇਆ ਗਿਆ ਸੀ ।

th14-delhi_police_p_807473f

ਇਸ ਕਾਰਣ ਵਰਦੀ ਦਾ ਰੰਗ ਖਾਕੀ ਪਿਆ :

ਅੰਗ੍ਰੇਜ਼ਾਂ ਦੇ ਸਮੇਂ ਵਿੱਚ ਪੁਲਿਸ ਦੀ ਵਰਦੀ ਦਾ ਰੰਗ ਸਫੇਦ ਹੁੰਦਾ ਸੀ । ਉਸ ਦੌਰਾਨ ਧੂੜ ਅਤੇ ਮਿੱਟੀ ਦੇ ਕਾਰਣ ਉਹਨਾਂ ਦੀ ਵਰਦੀ ਬਹੁਤ ਜਲਦੀ ਖਰਾਬ ਹੋ ਜਾਂਦੀ ਸੀ । ਇਸ ਕਰਕੇ ਬ੍ਰਿਟਿਸ਼ ਸਰਕਾਰ ਦੀ ਪੁਲਿਸ ਦੇ ਸੈਨਿਕ ਆਪਣੀ ਡ੍ਰੈਸ ‘ਤੇ ਅਲੱਗ ਰੰਗਾਂ ਦੀ ਡਾਈ ਦਾ ਇਸਤੇਮਾਲ ਕਰਨ ਲੱਗੇ । ਇਸ ਸਮੱਸਿਆ ਨੂੰ ਦੇਖਦੇ ਹੋਏ ਅੰਗ੍ਰੇਜਾਂ ਨੇ ਖਾਕ ਨਾਮ ਦੀ ਡਾਈ ਬਣਾਈ । ਇਸ ਡਾਈ ਵਿੱਚ ਧੂੜ ਅਤੇ ਮਿੱਟੀ ਜਿਆਦਾ ਨਹੀਂ ਦਿਖਦੀ ਸੀ । ਜਿਸਦੇ ਬਾਅਦ ਸਾਲ 1847 ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਸਰ ਹੈਰੀ ਬਰਨੇਟ ਲਮਸਡੈਨ ਨੇ ਅਧਿਕਾਰਿਕ ਰੂਪ ਨਾਲ ਭਾਰਤੀ ਪੁਲਿਸ ਦੀ ਵਰਦੀ ਨੂੰ ਖਾਕੀ ਦੇ ਰੰਗ ਵਿੱਚ ਰੰਗਣ ਦਾ ਫੈਸਲਾ ਕੀਤਾ । ਖਾਕ ਡਾਈ ਦਾ ਇਸਤੇਮਾਲ ਕਰਨ ਦੀ ਵਜ੍ਹਾ ਨਾਲ ਇਸਦਾ ਨਾਮ ਖਾਕੀ ਰੱਖਿਆ ਗਿਆ ਸੀ ।

print
Share Button
Print Friendly, PDF & Email