‘ਆਪ’ ਵੱਲੋਂ ਅਹਿਮ ਅਹੁਦੇਦਾਰ ਨਿਯੁਕਤ

ss1

‘ਆਪ’ ਵੱਲੋਂ ਅਹਿਮ ਅਹੁਦੇਦਾਰ ਨਿਯੁਕਤ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਮਿਸ਼ਨ 2017 ਨੂੰ ਸਫਲ ਕਰਨ ਲਈ ਵੱਡੇ ਪੱਧਰ ‘ਤੇ ਤਿਆਰੀ ਵਿੱਢ ਦਿੱਤੀ ਹੈ। ਇਸ ਤਹਿਤ ਅੱਜ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ‘ਆਪ’ ਨੇ ਕੰਵਰ ਸੰਧੂ ਤੇ ਜਸਵੀਰ ਸਿੰਘ ਬੀਰ ਨੂੰ ਚੋਣ ਪ੍ਰਚਾਰ ਕਮੇਟੀ ਵਿੱਚ ਸਪੈਸ਼ਲ ਇਨਵਾਈਟੀ ਮੈਂਬਰ ਵਜੋਂ ਸ਼ਾਮਲ ਕੀਤਾ ਹੈ।

‘ਆਪ’ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਪ੍ਰੈੱਸ ਬਿਆਨ ਮੁਤਾਬਕ ਪਾਰਟੀ ਦੇ ਰਾਸ਼ਟਰੀ ਬੁਲਾਰੇ ਤੇ ਪੰਜਾਬ ਮਾਮਲੀਆਂ ਦੇ ਇੰਚਾਰਜ ਸੰਜੇ ਸਿੰਘ, ਰਾਸ਼ਟਰੀ ਸੰਗਠਨ ਸਕੱਤਰ ਦੁਰਗੇਸ਼ ਪਾਠਕ ਤੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਵਿੱਚ ਅਹਿਮ ਮੀਟਿੰਗ ਹੋਈ। ਇਸ ਦੌਰਾਨ ਪਾਰਟੀ ਦੇ ਪੰਜਾਬ ਡਾਇਲਾਗ ਦੇ ਮੁਖੀ ਤੇ ਪ੍ਰਸਿੱਧ ਪੱਤਰਕਾਰ ਕੰਵਰ ਸੰਧੂ ਤੇ ਸ਼ਿਕਾਇਤ ਨਿਵਾਰਨ ਤੇ ਪ੍ਰਬੰਧਕੀ ਮਾਮਲਿਆਂ ਦੇ ਇੰਚਾਰਜ ਜਸਬੀਰ ਸਿੰਘ ਬੀਰ (ਰਿਟਾ. ਆਈ.ਏ.ਐਸ.) ਨੂੰ ਪਾਰਟੀ ਦੀ 16 ਮੈਂਬਰੀ ਚੋਣ ਪ੍ਰਚਾਰ ਕਮੇਟੀ ਦੇ ਇਨਵਾਇਟੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ।

ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਕਮਿਊਨੀਕੇਸ਼ਨ ਮਾਮਲਿਆਂ ਵਿਭਾਗ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਹਿੰਮਤ ਸਿੰਘ ਸ਼ੇਰਗਿਲ, ਹਰਜੋਤ ਸਿੰਘ ਬੈਂਸ, ਪ੍ਰੋ. ਬਲਜਿੰਦਰ ਕੌਰ, ਯਾਮਿਣੀ ਗੌਮਰ, ਐਸ.ਐਸ. ਕੰਗ, ਕਰਨਵੀਰ ਸਿੰਘ ਟਿਵਾਣਾ, ਕੁਲਤਾਰ ਸਿੰਘ, ਗੁਰਪ੍ਰੀਤ ਸਿੰਘ ਘੁੱਗੀ, ਜਗਤਾਰ ਸਿੰਘ ਸੰਘੇੜਾ ਤੇ ਬੂਟਾ ਸਿੰਘ ਅਸ਼ਾਂਤ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *