ਸਮਾਨ ਦੀ ਢੋਆ-ਢੁਆਈ ਲਈ ਗਰੀਬ ਲੋਕ ਸਾਡੇ ਨਾਲ ਸੰਪਰਕ ਕਰਨ – ਕ੍ਰਿਸ਼ਨਪਾਲ ਜੱਜ

ss1

ਸਮਾਨ ਦੀ ਢੋਆ-ਢੁਆਈ ਲਈ ਗਰੀਬ ਲੋਕ ਸਾਡੇ ਨਾਲ ਸੰਪਰਕ ਕਰਨ – ਕ੍ਰਿਸ਼ਨਪਾਲ ਜੱਜ

img-20161001-wa0012ਭਿੱਖੀਵਿੰਡ 1 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਦੇ ਵੱਖ-ਵੱਖ ਸਰਹੱਦੀ ਪਿੰਡਾਂ ਦੇ ਗਰੀਬ ਲੋਕ ਜੋ ਆਪਣੇ ਘਰੇਲੂ ਸਮਾਨ ਤੇ ਪਰਿਵਾਰਾਂ ਸਮੇਤ ਆਪਣੇ ਸਾਕ-ਸੰਬੰਧੀਆਂ ਕੋਲ ਜਾਂ ਸੁਰੱਖਿਆ ਥਾਂਵਾ ‘ਤੇ ਜਾਣਾ ਚਾਹੰਦੇ ਹਨ, ਉਹ ਲੋਕ ਸਾਡੇ ਨਾਲ ਸੰਪਰਕ ਕਰਨ ਤਾਂ ਜੋ ਅਸੀ ਉਹਨਾਂ ਦੀ ਮਦਦ ਕਰ ਸਕੀਏ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਤੇ ਨਗਰ ਪੰਚਾਇਤ ਭਿੱਖੀਵਿੰਡ ਦੇ ਸੀਨੀਅਰ ਮੀਤ ਪ੍ਰਧਾਨ ਕ੍ਰਿਸ਼ਨਪਾਲ ਜੱਜ, ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਂਨ ਭਾਰਤ ਭੂਸ਼ਨ ਲਾਡੂ, ਵਰਿੰਦਰ ਅਰੋੜਾ, ਅਸ਼ੋਕ ਕੁਮਾਰ ਬੰਟੀ ਆਦਿ ਨੇ ਕੀਤਾ ਤੇ ਆਖਿਆ ਕਿ ਗਰੀਬ ਲੋਕਾਂ ਦੇ ਸਮਾਨ ਦੀ ਢੋਆ-ਢੁਆਈ ਲਈ ਅਸੀ ਗੱਡੀਆਂ, ਟਰੱਕਾਂ ਆਦਿ ਸਾਧਨਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਲੋੜਵੰਦ ਲੋਕ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਗਰੀਬ ਲੋਕ ਸੁਰੱਖਿਅਕ ਥਾਂਵਾ ‘ਤੇ ਪਹੰੁਚ ਕੇ ਨਾਜੁਕ ਘੜੀ ਵਿਚ ਸਮਾਂ ਗੁਜਾਰ ਸਕਣ। ਇਸ ਸਮੇਂ ਮੁਨੀਮ ਰਣਜੀਤ ਸਿੰਘ ਰਾਣਾ, ਜੋਤੀ ਪ੍ਰਕਾਸ਼, ਰਾਜੀਵ ਲਾਲੀ, ਨਿਤੀਸ਼ ਮਲਹੋਤਰਾ, ਸਰਬਜੀਤ ਧਵਨ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *