ਬਨੂੜ ਅਨਾਜ ਮੰਡੀ ਵਿਚ ਝੋਨੇ ਦੀ ਖ੍ਰੀਦ ਸ਼ੁਰੂ

ss1

ਬਨੂੜ ਅਨਾਜ ਮੰਡੀ ਵਿਚ ਝੋਨੇ ਦੀ ਖ੍ਰੀਦ ਸ਼ੁਰੂ
ਮੰਡੀਆਂ ਵਿਚੋਂ ਚੁੱਕਿਆ ਜਾਵੇਗਾ ਝੋਨੇ ਦਾ ਇੱਕ ਇੱਕ ਦਾਨਾ-ਸ਼ਰਮਾ

1banur-4ਬਨੂੜ 1 ਅਕਤੂਬਰ (ਰਣਜੀਤ ਸਿੰਘ ਰਾਣਾ): ਸ਼ਹਿਰ ਦੀ ਅਨਾਜ ਮੰਡੀ ਵਿਚ ਅੱਜ ਝੋਨੇ ਦੀ ਸਰਕਾਰੀ ਖ੍ਰੀਦ ਸ਼ੁਰੂ ਹੋ ਗਈ ਹੈ। ਖ੍ਰੀਦ ਪ੍ਰਬੰਧਾ ਦਾ ਜਾਇਜਾ ਲੈਣ ਦੇ ਲਈ ਹਲਕਾ ਡੇਰਾਬਸੀ ਦੇ ਵਿਧਾਇਕ ਨਰਿੰਦਰ ਕੁਮਾਰ ਸ਼ਰਮਾ ਮੰਡੀ ਵਿਚ ਪੁੱਜੇ। ਇਸ ਮੌਕੇ ਏਐਫਐਸਓ ਹੇਮਰਾਜ ਸਿੰਘ ਤੇ ਖੁਰਾਕ ਸਪਲਾਈ ਇੰਸਪੈਕਟਰ ਪੂਜਾ ਮਲਿਕ ਨੇ ਵਾਈਕੇ ਐਂਡ ਕੰਪਨੀ ਕੋਲ ਆਈ ਰਜਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖਲੌਰ ਦੀ ਢੇਰੀ ਦੀ ਬੋਲੀ ਕਰਵਾਈ ਜਿਸ ਦੀ ਪੰਨਗ੍ਰੇਨ ਕੰਪਨੀ ਨੇ ਖ੍ਰੀਦ ਕੀਤੀ। ਆੜਤੀ ਅਮਿੰਤ ਬਾਂਸਲ ਨੇ ਆਪਣੀ ਢੇਰੀ ਤੋਂ ਸ਼ੁਰੂ ਹੋਈ ਪਹਿਲੀ ਖ੍ਰੀਦ ਦੀ ਖੁਸ਼ੀ ਵਿਚ ਲੱਡੂ ਵੰਡੇ।
ਵਿਧਾਇਕ ਐਨਕੇ ਸ਼ਰਮਾ ਨੇ ਕਿਸਾਨਾ ਤੇ ਆੜਤੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖ੍ਰੀਦ ਦੇ ਸਾਰੇ ਪ੍ਰਬੰਧ ਪਹਿਲਾ ਹੀ ਕੀਤੇ ਹੋਏ ਹਨ। ਜਿਸ ਦੇ ਚਲਦੇ ਕਿਸਾਨਾ ਤੇ ਆੜਤੀਆਂ ਨੂੰ ਇਸ ਵਾਰ ਕਿਸੇ ਵੀ ਕਿਸਮ ਦੀ ਮੁਸਕਿਲ ਨਹੀ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਕਿਸਾਨ ਦਾ ਝੋਨਾ 24 ਘੰਟਿਆ ਦੇ ਅੰਦਰ ਅੰਦਰ ਚੁੱਕਿਆ ਜਾਵੇਗਾ ਤੇ 72 ਘੰਟਿਆ ਵਿਚ ਆੜਤੀ ਨੂੰ ਖ੍ਰੀਦੇ ਗਏ ਝੋਨੇ ਦੀ ਅਦਾਇਗੀ ਕੀਤੀ ਜਾਵੇਗੀ। ਸ਼੍ਰੀ ਸ਼ਰਮਾ ਨੇ ਕਿਹਾ ਕਿ ਮਾਰਕਿਟ ਕਮੇਟੀ ਵੱਲੋਂ ਖ੍ਰੀਦੇ ਗਏ ਝੋਨੇ ਦੀ ਲਿਫਟਿੰਗ ਕਰਵਾਉਣ ਦੇ ਵੀ ਖੁਖਤਾ ਪ੍ਰਬੰਧ ਕੀਤੇ ਗਏ।
ਦੱਸਣਯੋਗ ਹੈ ਕਿ ਸਥਾਨਕ ਅਨਾਜ ਮੰਡੀ ਵਿਚ ਹੁਣ ਤੱਕ 25 ਹਜਾਰ ਕੁਇੰਟਲ ਦੇ ਕਰੀਬ ਝੋਨਾ ਪੁੱਜ ਗਿਆ ਹੈ ਜਿਸ ਵਿਚ ਅੱਜ ਪਹਿਲੇ ਦਿਨ ਪਨਗ੍ਰੇਨ ਕੰਪਨੀ ਨੇ ਇੱਕ ਹਜਾਰ ਕੁਇੰਟਲ ਤੇ ਮਾਰਕਫੈਡ ਨੇ 1500 ਕੁਇੰਟਲ ਝੋਨੇ ਦੀ ਖ੍ਰੀਦ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਂਨ ਜਸਵਿੰਦਰ ਸਿੰਘ ਜੱਸੀ, ਮਾਰਕੀਟ ਕਮੇਟੀ ਦੇ ਵਾਇਸ ਚੇਅਰਮੈਂਨ ਜਥੇਦਾਰ ਸੰਤੋਖ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਬੰਸ ਲਾਲ ਉੱਤਮ, ਅਕਾਲੀਦਲ ਦੇ ਸ਼ਹਿਰੀ ਪ੍ਰਧਾਨ ਜਸਵੀਰ ਸਿੰਘ ਜੱਸਾ, ਸਕੱਤਰ ਮਾਰਕਿਟ ਕਮੇਟੀ ਉਪਿੰਦਰ ਸਿੰਘ, ਸੁਪਰਡੈਂਟ ਬਲਬੀਰ ਸਿੰਘ ਜੋਲਾ, ਅਮਨਦੀਪ ਕਾਲਾ, ਆੜਤੀ ਪੁਨੀਤ ਜੈਨ, ਧਰਮਪਾਲ ਪਿੰਕੀ, ਵਿੱਕੀ ਸਿੰਗਲਾ, ਭੂਸ਼ਨ ਜੈਨ, ਧਰਮ ਸਿੰਘ ਆੜਤੀ, ਸਤੀਸ ਗੁਲਾਟੀ, ਪੀਕਾ ਜੈਨ ਮੋਜੂਦ ਸਨ।

print
Share Button
Print Friendly, PDF & Email