ਖੱਤਰੀ ਬਰਾਦਰੀ ਬੱਧਨੀ ਕਲਾਂ ਦੀ ਮੀਟਿੰਗ ਅੱਜ

ss1

ਖੱਤਰੀ ਬਰਾਦਰੀ ਬੱਧਨੀ ਕਲਾਂ ਦੀ ਮੀਟਿੰਗ ਅੱਜ

ਬੱਧਨੀ ਕਲਾਂ 1 ਅਕਤੂਬਰ(ਕੁਲਦੀਪ ਘੋਲੀਆ ,ਸਭਾਜੀਤ ਪੱਪੂ)-ਖੱਤਰੀ ਬਰਾਦਰੀ ਬੱਧਨੀ ਕਲਾਂ ਦੀ ਇੱਕ ਅਹਿਮ ਮੀਟਿੰਗ ਮਾਸ਼ਟਰ ਸ਼ਵਿੰਦਰ ਕੁਮਾਰ ਪੁਰੀ ਸਰਪ੍ਰਸਤ ਤੇ ਪ੍ਰਧਾਨ ਜਗਜੀਵਨ ਰਾਮ ਬੱਲ ਦੀ ਅਗਵਾਈ ਹੇਠ ਅੱਜ 2 ਅਕਤੂਬਰ ਦਿਨ ਐਤਵਾਰ ਨੂੰ ਬਾਅਦ ਦੁਪਿਹਰ 3 ਵਜੇ ਕਾਕਾ ਸਵੀਟਸ ਮੇਨ ਬਜ਼ਾਰ ਬੱਧਨੀ ਕਲਾਂ ਵਿਖੇ ਹੋਵੇਗੀ। ਜਿਸ ਵਿਚ ਖੱਤਰੀ ਸਭਾ ਮੋਗਾ ਦੇ ਸੀਨੀਅਰ ਆਗੂ ਐਡਵੋਕੇਟ ਵਿਜੇ ਕੁਮਾਰ ਧੀਰ ਅਤੇ ਜ਼ਿਲਾ ਪ੍ਰਧਾਨ ਵਰਿੰਦਰ ਕੌੜਾ ਮੁੱਖ ਤੌਰ ਤੇ ਪਹੁੰਚ ਕੇ ਸੰਬੋਧਨ ਕਰਨਗੇ। ਇਸ ਸਮੇਂ ਖੱਤਰੀ ਬਰਾਦਰੀ ਨੂੰ ਆ ਰਹੀਆਂ ਮੁਸ਼ਕਿਲਾਂ, ਤਰੱਕੀ ਸਬੰਧੀ ਖੱਤਰੀ ਸਭਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਆਪੋ-ਆਪਣੇ ਵਿਚਾਰ ਸਾਂਝੇ ਕੀਤੇ ਜਾਣਗੇ। ਪ੍ਰੈੱਸ ਸਕੱਤਰ ਕ੍ਰਿਸ਼ਨ ਗੋਪਾਲ ਕੋਛੜ, ਮਾਸਟਰ ਸ਼ਵਿੰਦਰ ਕੁਮਾਰ ਪੁਰੀ, ਜਗਜੀਵਨ ਰਾਮ ਬੱਲ. ਡਾ. ਮਹਿੰਦਰਪਾਲ ਸੱਭਰਵਾਲ ਤੇ ਵਿਵੇਕ ਕੋਛੜ ਨੇ ਖ਼ੱਤਰੀ ਵੀਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੰਦਿਆਂ ਖੱਤਰੀ ਵੀਰਾਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਲਈ ਪ੍ਰੇਰਿਤ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *