ਸਕੱਤਰ, ਜਿਲਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋਂ ਉਸਾਰੀ ਕਿਰਤੀਆਂ ਨੂੰ ਲਾਭਪਾਤਰੀ ਕਾਰਡਾ ਦੀ ਵੰਡ

ss1

ਸਕੱਤਰ, ਜਿਲਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋਂ ਉਸਾਰੀ ਕਿਰਤੀਆਂ ਨੂੰ ਲਾਭਪਾਤਰੀ ਕਾਰਡਾ ਦੀ ਵੰਡ

fghfghfg

ਬਰਨਾਲਾ, 01 ਅਕਤੂਬਰ :ਕੋਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਦੀਆਂ ਹਦਾਇਤਾ, ਸ੍ਰੀ ਹਰਪਾਲ ਸਿੰਘ, ਮਾਨਯੋਗ ਜਿਲਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅੱਜ ਮਿਤੀ 01.10.2016 ਨੂੰ ਮਾਨਯੋਗ ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ੍ਰੀ ਅਮਿਤ ਮੱਲਣ ਜੀ ਵੱਲੋਂ ਕਾਨੂੰਨੀ ਸੰਭਾਲ ਅਤੇ ਸਹਾਇਤਾ ਕੇਂਦਰ ਪਿੰਡ ਭਦੌੜ ਵਿਖੇ , ਜਿਲਾ ਬਰਨਾਲਾ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਸ੍ਰੀ ਅਮਿਤ ਮੱਲਣ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰੰਕਸਨ ਵਰਕਰਜ ਐਕਟ 1996 ਦੇ ਤਹਿਤ ਲੇਬਰ ਵਿਭਾਗ ਬਰਨਾਲਾ ਦੀ ਮੱਦਦ ਨਾਲ ਜਿਲਾ ਬਰਨਾਲਾ ਅਧੀਨ ਆਉਂਦੇ ਵੱਖ ਵੱਖ ਪਿੰਡਾ ਵਿੱਚ ਕੁੱਲ 1266 ਉਸਾਰੀ ਕਿਰਤੀ ਰਜਿਸਟਰ ਕੀਤੇ ਗਏ। ਉਨਾਂ ਦੱਸਿਆ ਕਿ ਪਿੰਡ ਭਦੌੜ ਵਿਖੇ ਕੁੱਲ 243 ਉਸਾਰੀ ਕਿਰਤੀ ਰਜਿਸਟਰ ਕੀਤੇ ਗਏ ਸਨ, ਜਿਨਾਂ ਨੂੰ ਅੱਜ ਲਾਭਪਾਤਰੀ ਕਾਰਡਾ ਦੀ ਵੰਡ ਕੀਤੀ ਗਈ। ਇਸ ਸਕੀਮ ਅਧੀਨ ਕੋਈ ਵੀ ਉਸਾਰੀ ਕਿਰਤੀ ਜਿਸਨੇ ਸਾਲ ਵਿੱਚ 90 ਦਿਨ ਦੀ ਉਸਾਰੀ ਕਿਰਤੀ ਦਾ ਕੰਮ ਪੰਜਾਬ ਰਾਜ ਵਿੱਚ ਕੀਤਾ ਹੋਵੇ, ਉਹ ਪੰਜਾਬ ਬੀ.ਓ.ਸੀ.ਡਬਲਯੂ, ਵੈਲਫੇਅਰ ਬੋਰਡ ਵਿੱਚ ਲਾਭਪਾਤਰੀ ਸੁਵਿਧਾਵਾਂ ਲੈਣ ਦਾ ਹੱਕਦਾਰ ਹੈ। ਲਾਭਪਾਤਰੀ ਧਾਰਕ ਨੂੰ ਸਰਕਾਰ ਦੁਆਰਾ ਬਹੁਤ ਸਾਰੀਆ ਸਕੀਮਾ ਵੀ ਮੁਹੱਈਆ ਕਰਵਾਈਆ ਜਾਂਦੀਆ ਹਨ, ਜਿਵੇਂਕਿ ਲੜਕੀਆਂ ਦੀ ਪੜਾਈ ਲਈ 3000/- ਰੁਪਏ ਸਾਲਾਨਾ ਤੋਂ ਲੈ ਕੇ 50,000/- ਰੁਪਏ ਤੱਕ ਦੀ ਮੱਦਦ, ਲੜਕੀ ਦੀ ਸ਼ਾਦੀ ਲਈ ਸ਼ਗਨ ਸਕੀਮ ਅਧੀਨ 31,000/- ਰੁਪਏ, ਐਨਕ ਲਈ 800/-, ਦੰਦਾਂ ਲਈ 5000/- ਰੁਪਏ, ਸੁਣਨ ਯੰਤਰ ਲਈ 6000/- ਰੁਪਏ, ਜਨਰਲ ਸਰਜਰੀ ਲਈ 20,000/- ਰੁਪਏ, ਵਿਦਿਆਰਥੀਆਂ ਲਈ ਮੁਫਤ ਸਾਇਕਲ, ਖਤਰਨਾਕ ਬਿਮਾਰੀਆਂ ਦੇ ਇਲਾਜ ਲਈ 1 ਲੱਖ ਰੁਪਏ ਆਦਿ ਦਾ ਖਰਚਾ ਸਰਕਾਰ ਵੱਲੋਂ ਲਾਭਪਾਤਰੀ ਧਾਰਕ ਨੂੰ ਮੁਹੱਈਆਂ ਕਰਵਾਇਆ ਜਾਂਦਾ ਹੈ। ਅੰਤ ਵਿੱਚ ਉਹਨਾਂ ਨੇ ਪਿੰਡ ਵਾਸੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਸਕੀਮਾਂ, ਸਥਾਈ ਲੋਕ ਅਦਾਲਤ, ਵਿਕਟਿਮ ਕੰਪਨਸੇਸਨ ਸਕੀਮ ਆਦਿ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਸਾਰੇ ਪਿੰਡ ਵਾਸੀਆਂ ਵੱਲੋਂ ਉਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *