ਸੇਵਾ ਕੇਂਦਰਾਂ ਅੰਦਰ ਤਾਇਨਾਤ ਸਮੂਹ ਕਰਮਚਾਰੀ ਲੋਕਾਂ ਨੂੰ ਸਮਾਂ-ਬੱਧ ਸਮੇਂ ਅੰਦਰ ਸੇਵਾਵਾਂ ਦੇਣਾ ਯਕੀਨੀ ਬਣਾਉਣ ਭੁਪਿੰਦਰ ਸਿੰਘ

ss1

ਸੇਵਾ ਕੇਂਦਰਾਂ ਅੰਦਰ ਤਾਇਨਾਤ ਸਮੂਹ ਕਰਮਚਾਰੀ ਲੋਕਾਂ ਨੂੰ ਸਮਾਂ-ਬੱਧ ਸਮੇਂ ਅੰਦਰ ਸੇਵਾਵਾਂ ਦੇਣਾ ਯਕੀਨੀ ਬਣਾਉਣ ਭੁਪਿੰਦਰ ਸਿੰਘ
ਜ਼ਿਲੇ ਦੇ ਬਾਕੀ ਸੇਵਾ ਕੇਂਦਰ 7 ਅਕਤੂਬਰ ਤੋ ਹੋਣਗੇ ਸ਼ੁਰੂ
ਡਿਪਟੀ ਕਮਿਸ਼ਨਰ ਨੇ ਸੇਵਾ ਕੇਂਦਰਾਂ ਦੇ ਕਰਮਚਾਰੀ ਦੀ ਲਗਾਈ ਕਲਾਸ

sdsdfdfdgdfਬਰਨਾਲਾ, 01 ਅਕਤੂਬਰ : ਸੇਵਾ ਕੇਂਦਰਾਂ ਅੰਦਰ ਆਮ ਲੋਕਾਂ ਨੂੰ ਮੁੱਹਈਆਂ ਕਰਵਾਇਆ ਜਾਂਦੀਆਂ ਜਨ ਸੇਵਾਵਾਂ ਸੇਵਾ ਦੇ ਅਧਿਕਾਰ ਐਕਟ ਅਧੀਨ ਆਊਂਦੀਆਂ ਹਨ। ਇਸ ਲਈ ਸੇਵਾ ਕੇਂਦਰਾਂ ਅੰਦਰ ਤਾਇਨਾਤ ਸਮੂਹ ਕਰਮਚਾਰੀ ਲੋਕਾਂ ਨੂੰ ਸਮਾਂ-ਬੱਧ ਸਮੇਂ ਅੰਦਰ ਸੇਵਾਵਾਂ ਦੇਣਾ ਯਕੀਨੀ ਬਣਾਉਣ। ਇਹ ਸਖ਼ਤ ਹਦਾਇਤਾ ਅੱਜ ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਰਾਏ ਨੇ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਬੁਲਾਈ ਗਈ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆ ਕੀਤੀਆਂ।
ਸ. ਰਾਏ ਨੇ ਬਕਾਇਆ ਪਈਆਂ ਅਰਜੀਆਂ ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾਂ ਕਰਦਿਆਂ ਕਿਹਾ ਕਿ ਲੋਕਾਂ ਨੂੰ ਸੇਵਾਵਾਂ ਦੇਣ ਦੇ ਮਸਲੇ ਵਿੱਚ ਕੋਈ ਢਿੱਲ-ਮੱਠ ਬਰਦਾਸਤ ਨਹੀ ਕੀਤੀ ਜਾਵੇਗੀ ਅਤੇ ਚੰਗਾ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਜ਼ਿਲਾ ਪੱਧਰੀ ਕੌਮੀ ਸਮਾਗਮਾਂ ਸਮੇਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਕਰਮਚਾਰੀਆਂ ਵੱਲੋਂ ਇੰਟਰਨੈਟ ਦੀ ਮੁੱਖ ਸੱਮਸਿਆ ਧਿਆਨ ਵਿੱਚ ਲਿਆਉਣ ਤੇ ਡਿਪਟੀ ਕਮਿਸ਼ਨਰ ਨੇ ਸੇਵਾ ਕੇਂਦਰ ਦੇ ਮਨੈਜਰ ਨੂੰ ਤੁਰੰਤ ਸਾਰੇ ਸੇਵਾ ਕੇਂਦਰਾਂ ਤੇ ਇੰਟਰਨੈਟ ਡੌਂਗਲਾ ਮੁਹੱਈਆਂ ਕਰਵਾਉਣ ਦੇ ਆਦੇਸ਼ ਦਿੱਤੇ ਅਤੇ ਹੋਰ ਕੋਈ ਬਦਲਵਾਂ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਇਸ ਦੌਰਾਨ ਉਹਨਾਂ ਮੀਟਿੰਗ ਵਿੱਚ ਹਾਜ਼ਰ ਬੀ ਐਸ ਐਨ ਐਲ ਦੇ ਐਸ ਡੀ ਓ ਸ੍ਰੀ ਅਵਿਨਾਸ ਕੁਮਾਰ ਨੂੰ ਇੰਟਰਨੈਟ ਨੂੰ ਲਗਾਤਾਰ ਚਾਲੂ ਹਾਲਤ ਵਿੱਚ ਰੱਖਣ ਦੇ ਆਦੇਸ਼ ਦਿੱਤੇ। ਉਹਨਾਂ ਸਮੂਹ ਕਰਮਚਾਰੀਆਂ ਨੂੰ ਸੇਵਾ ਕੇਂਦਰ ਦੇ ਆਸ-ਪਾਸ ਸਾਫ-ਸਫਾਈ ਰੱਖਣ ਤੇ ਵੀ ਜੋਰ ਦਿੱਤਾ।
ਡਿਪਟੀ ਕਮਿਸ਼ਨਰ ਸ. ਰਾਏ ਨੇ ਸੇਵਾ ਕੇਂਦਰਾਂ ਦੇ ਇੰਚਾਰਜਾ ਨੂੰ ਕਿਹਾ ਕਿ ਉਹ ਹਰ ਸੁਕੱਰਵਾਰ ਨੂੰ ਸੇਵਾ ਕੇਂਦਰਾਂ ਦੀ ਬਕਾਇਆ ਪਏ ਕੇਸਾਂ ਦੀ ਰਿਪੋਰਟ ਉਹਨਾਂ ਦੇ ਦਫ਼ਤਰ ਵਿਖੇ ਭੇਜਣਾ ਯਕੀਨੀ ਬਣਾਉਣ ਤਾਂ ਜੋ ਇਹਨਾਂ ਬਕਾਇਆ ਪਈਆਂ ਆਰਜੀਆਂ ਦਾ ਹੱਲ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਕਿਸੇ ਤਰਾਂ ਦੀ ਕੋਈ ਵੀ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਤੁਰੰਤ ਸਬੰਧਤ ਐਸ ਡੀ ਐਮ ਅਤੇ ਜ਼ਿਲਾ ਕੋਆਰਡੀਨੇਟਰ ਈ-ਗਵਰਨੈਸ ਦੇ ਧਿਆਨ ਵਿੱਚ ਲਿਆਉਣ। ਉਹਨਾਂ ਦੱਸਿਆ ਕਿ ਜ਼ਿਲੇ ਦੇ 10 ਸੇਵਾ ਕੇਂਦਰਾਂ ਵਿੱਚ ਹੁੱਣ ਤੱਕ 6000 ਅਰਜੀਆਂ ਪ੍ਰਾਪਤ ਹੋਇਆ ਹਨ, ਜ਼ਿਨਾਂ ਵਿੱਚੋ 4000 ਪ੍ਰਾਰਥੀਆਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ। ਸ. ਰਾਏ ਨੇ ਦੱਸਿਆ ਕਿ ਜ਼ਿਲੇ ਦੇ ਬਾਕੀ ਸੇਵਾ ਕੇਂਦਰ ਵੀ 7 ਅਕਤੂਬਰ ਤੋ ਸ਼ੁਰੂ ਹੋ ਜਾਣਗੇ।
ਇਸ ਦੌਰਾਨ ਐਸ ਡੀ ਐਮ ਰਾਜਪਾਲ ਸਿੰਘ, ਜ਼ਿਲਾ ਮਨੈਜਰ ਸੇਵਾ ਕੇਂਦਰ ਰਿਸ਼ੀ ਜਿੰਦਲ ਅਤੇ ਸੇਵਾ ਕੇਂਦਰਾਂ ਦੇ ਕਰਮਚਾਰੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *