ਆਰ.ਐਸ.ਐਸ ਆਗੂਆਂ ਨੇ ਭਿੱਖੀਵਿੰਡ ਰਾਹਤ ਕੈਂਪ ਦਾ ਕੀਤਾ ਦੌਰਾ

ss1

ਆਰ.ਐਸ.ਐਸ ਆਗੂਆਂ ਨੇ ਭਿੱਖੀਵਿੰਡ ਰਾਹਤ ਕੈਂਪ ਦਾ ਕੀਤਾ ਦੌਰਾ

102_6805ਭਿੱਖੀਵਿੰਡ 30 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਆਰ.ਐਸ.ਐਸ ਦੇ ਪ੍ਰਦੇਸ਼ ਇੰਚਾਰਜ ਬ੍ਰਿਜ ਭੂਸ਼ਨ ਸਿੰਘ ਬੇਦੀ, ਸਾਬਕਾ ਚੇਅਰਮੈਂਨ ਚੰਦਰ ਅਗਰਵਾਲ, ਜਿਲ੍ਹਾ ਇੰਚਾਰਜ ਹੰਸਰਾਜ, ਵਿਜੇ ਜੋਸ਼ੀ, ਸੁਰਿੰਦਰ ਅਗਰਵਾਲ, ਪ੍ਰਾਂਤ ਮੰਤਰੀ ਹਿੰਦੂ ਪ੍ਰੀਸਦ, ਸਤਨਾਮ ਸਿੰਘ ਮਠਾੜੂ ਕੌਸ਼ਲਰ, ਹਰੀ ਪ੍ਰਕਾਸ਼ ਸ਼ਰਮਾ, ਸੁਰਜੀਤ ਅਹੂਜਾ, ਸੁਰਿੰਦਰ ਗੁਪਤਾ, ਸੇਵਾ ਭਾਰਤੀ ਆਗੂ ਆਤਮਵੀਰ, ਸ਼ਤੀਸ ਕੁਮਾਰ ਬਜਰੰਗ ਦਲ ਆਗੂ, ਫਤਿਹ ਸਿੰਘ, ਨਰੇਸ਼ ਪ੍ਰਵਾਹਾ, ਉਪਕਾਰਦੀਪ ਪ੍ਰਿੰਸ, ਭਾਜਪਾ ਆਗੂ ਸਦਾਨੰਦ ਚੋਪੜਾ, ਆਰ.ਐਸ.ਐਸ ਆਗੂ ਸੁਨੀਲ ਗੋਰਾ ਆਦਿ ਆਗੂਆਂ ਨੇ ਭਿੱਖੀਵਿੰਡ ਵਿਖੇ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਰਾਹਤ ਕੈਂਪਾ ਭਿੱਖੀਵਿੰਡ, ਦਿਆਲਪੁਰਾ, ਕੱਚਾ-ਪੱਕਾ ਆਦਿ ਦਾ ਦੌਰਾ ਕੀਤਾ। ਰਾਹਤ ਕੈਂਪ ਭਿੱਖੀਵਿੰਡ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਬ੍ਰਿਜ ਭੂਸ਼ਨ ਸਿੰਘ ਬੇਦੀ, ਚੰਦਰ ਅਗਰਵਾਲ ਨੇ ਕਿਹਾ ਕਿ ਆਰ.ਐਸ.ਐਸ ਦੇ ਹੁਕਮਾਂ ਨਾਲ ਹੀ ਵੱਖ-ਵੱਖ ਰਾਹਤ ਕੈਂਪ ਦਾ ਜਾਇਜਾ ਲਿਆ ਗਿਆ ਹੈ ਤਾਂ ਜੋ ਸਰਹੱਦੀ ਪਿੰਡਾਂ ਵਿਚੋਂ ਉਠ ਕੇ ਆ ਰਹੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਰਾਹਤ ਕੈਂਪ ਸਥਾਪਤ ਕਰਨ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਰ.ਐਸ.ਐਸ ਪੰਜਾਬ ਸਰਕਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ। ਉਹਨਾਂ ਨੇ ਕੈਂਪ ਲਈ ਸਮੱਗਰੀ ਵੀ ਭੇਂਟ ਕੀਤੀ। ਉਪਰੋਕਤ ਆਗੂਆਂ ਨੇ ਮਾਤਾ ਸੁਨੀਤਾ ਦੇਵੀ ਜੀ ਡੱਲ ਵਾਲਿਆਂ ਨਾਲ ਮੁਲਾਕਾਤ ਕਰਕੇ ਅਸ਼ੀਰਵਾਦ ਲਿਆ।

print
Share Button
Print Friendly, PDF & Email