ਕਾਨੂੰਨੀ ਸੁਰੱਖਿਆ ਅਤੇ ਟ੍ਰਰੇਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਸਾਂਝ ਕੇਂਦਰ ਮੂਨਕ ਵੱਲੋਂ ਇੱਕ ਸੈਮੀਨਾਰ ਦਾ ਆਯੋਜਨ

ss1

 ਕਾਨੂੰਨੀ ਸੁਰੱਖਿਆ ਅਤੇ ਟ੍ਰਰੇਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਸਾਂਝ ਕੇਂਦਰ ਮੂਨਕ ਵੱਲੋਂ ਇੱਕ ਸੈਮੀਨਾਰ ਦਾ ਆਯੋਜਨ

11

ਮੂਨਕ 30 ਸਤੰਬਰ (ਸੁਰਜੀਤ ਸਿੰਘ ਭੁਟਾਲ) ਕਾਨੂੰਨੀ ਸੁਰੱਖਿਆ ਅਤੇ ਟ੍ਰਰੇਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਸਾਂਝ ਕੇਂਦਰ ਮੂਨਕ ਵੱਲੋਂ ਇੱਕ ਸੈਮੀਨਾਰ ਦਾ ਆਯੋਜਨ ਨਜਦੀਕੀ ਪਿੰਡ ਦੇਹਲਾਂ ਸੀਹਾਂ ਵਿੱਖੇ ਕੀਤਾ ਗਿਆ।ਜਿਸ ਵਿੱਚ ਜਿਲ੍ਹਾਂ ਸਾਂਝ ਕੇਂਦਰ ਸੰਗਰੂਰ ਦੇ ਇੰਚਾਰਜ ਸਿਮਰਨਜੋਤ ਸਿੰਘ ਅਤੇ ਪੁਲਿਸ ਲਾਈਨ ਸੰਗਰੂਰ ਦੇ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ.ਭਗਵਾਨ ਸਿੰਘ ਅਤੇ ਐਸ.ਐਚ.ਓ ਮੂਨਕ ਗੁਰਭਜਨ ਸਿੰਘ ਨੇ ਵਿਸ਼ੇਸ਼ ਤੋਰ ਤੇ ਸਮੂਹਲੀਅਤ ਕੀਤੀ।ਇਸ ਮੌਕੇ ਸ੍ਰ. ਸਿਮਰਨਜੋਤ ਸਿੰਘ ਨੇ ਪਿੰਡ ਵਾਸੀਆ ਨੂੰ ਟ੍ਰਰੇਫਿਕ ਨਿਯਮਾਂ ਅਤੇ ਪੁਲਸ ਸਾਂਝ ਕੇਂਦਰਾਂ ਵੱਲੌਂ ਦਿੱਤੀਆ ਜਾਣ ਵਾਲੀਆ ਸੁਵਿਧਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ  ਮੌਕੇ ਐਸ.ਐਚ.ਓ ਮੂਨਕ ਗੁਰਭਜਨ ਸਿੰਘ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਅਤੇ ਐਸ.ਐਸ.ਪੀ. ਸੰਗਰੂਰ ਪ੍ਰਿਤਪਾਲ ਸਿੰਘ ਥਿੰਦ ਦੀ ਰਿਹਨੁਮਾਈ ਸਦਕਾ ਆਉਣ ਵਾਲੀ 2 ਅਕਤੂਬਰ ਨੂੰ ਅੱਖਾਂ ਦਾ ਮੁੱਫਤ ਕੈਂਪ ਨਜਦੀਕੀ ਪਿੰਡ ਕੜੈਲ ਦੇ ਅਜਾਦ ਰਿਜੋਰਟ ਵਿੱਖੇ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਡਾਕਟਰ ਰਮੇਸ਼ ਕੁਮਾਰ ਮਨਸੂਰਾ ਆਪਣੀ ਟੀਮ ਸਹਿਤ ਅੱਖਾ ਦੀਆ ਬੀਮਾਰੀਆ ਸਬੰਧੀ ਮਰੀਜਾਂ ਦਾ ਚੈੱਕ ਅੱਪ ਕਰਨਗੇ ਅਤੇ ਮਰੀਜਾਂ ਦੇ ਮੁੱਫਤ ਲੈਂਜ ਅਤੇ ਮੁੱਫਤ ਦਵਾਈਆਂ ਦਿੱਤੀਆ ਜਾਣਗੀਆਂ। ਇਸ ਮੋਕੇ ਐਸ.ਐਚ.ਓ ਗੁਰਭਜਨ ਸਿੰਘ ਨੇ ਲੋਕਾ ਆਪਣੀਆ ਦੀ ਸਾਂਭ ਸੰਭਾਲ ਕਰਨ ਅਤੇ ਮਰਨ ਉਪਰੰਤ ਅੱਖਾ ਦਾਨ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਡਾ. ਭਗਵਾਨ ਸਿੰਘ ਨੇ ਪਿੰਡ ਵਾਸੀਆ ਨੂੰ ਅੱਜ ਕੱਲ ਚੱਲ ਰਿਹਾ ਵਾਈਰਲ ਬੁਖਾਰ , ਮਲੇਰੀਆ ਅਤੇ ਚਿਕਨ ਗੁਨੀਆ  ਆਦਿ ਬੀਮਾਰੀਆ ਤੋ ਬਚਣ ਲਈ ਉਪਰਾਲਿਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ ਪਿੰਡ ਦੇ ਸਰਪੰਚ ਜਸਵੰਤ ਸਿੰਘ ਦੇਹਲਾ ਨੇ ਆਏ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਪਿੰਡ ਵਾਸੀਆ ਨੂੰ ਬੁਲਾਰਿਆ ਵੱਲੋ ਦਿੱਤੀ ਗਈ ਜਾਣਕਾਰੀ ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਜਸਪਾਲ ਸਿੰਘ ਦੇਹਲਾਂ, ਸਮਾਜ ਸੇਵੀ ਭੁਪਿੰਦਰ ਸਿੰਘ , ਹੋਲਦਾਰ ਹਰਦੇਵ ਸਿੰਘ ਅਤੇ ਸਾਂਝ ਜੇਂਦਰ ਮੂਨਕ ਦੇ ਕਰਮਚਾਰੀਆ ਤੌ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

print
Share Button
Print Friendly, PDF & Email