ਉਮੀਦ ਵੱਲੋਂ ਜੰਗ ਦੇ ਖਤਰਿਆਂ ਪ੍ਰਤੀ ਜਾਗ੍ਰਿਤ ਕਰਦਾ ਕੈਂਡਲ ਮਾਰਚ ਅੱਜ

ss1

ਉਮੀਦ ਵੱਲੋਂ ਜੰਗ ਦੇ ਖਤਰਿਆਂ ਪ੍ਰਤੀ ਜਾਗ੍ਰਿਤ ਕਰਦਾ ਕੈਂਡਲ ਮਾਰਚ ਅੱਜ

91-98726-57330-20160930_164913ਭਗਤਾ ਭਾਈ ਕਾ 30 ਸਤੰਬਰ( ਸਵਰਨ ਸਿੰਘ ਭਗਤਾ )ਉਮੀਦ ਸ਼ੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਰਾਮਪੁਰਾ ਫੂਲ ਦੀ ਹੰਗਾਮੀ ਮੀਟਿੰਗ ਜਤਿੰਦਰ ਸਿੰਘ ਭੱਲਾ ਦੀ ਪ੍ਰਧਾਨਗੀ ਭਗਤਾ ਭਾਈ ਕਾ ਵਿਖੇ ਹੋਈ, ਜਿਸ ਵਿੱਚ ਸੰਸਥਾ ਦੇ ਮੈਂਬਰਾ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ੀ ਭੱਲਾ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦੇ ਜੰਗ ਦੇ ਖਤਰੇ ਤੋਂ ਭਾਰਤ ਦਾ ਹਰੇਕ ਸੰਵੇਦਨਸ਼ੀਲ ਬਸ਼ਿੰਦਾ ਦੁਖੀ ਅਤੇ ਚਿੰਤਤ ਹੈ। ਇਸ ਜੰਗ ਦੇ ਲੱਗਣ ਤੋਂ ਪਹਿਲਾਂ ਹੀ ਸਾਡੇ ਸੂਬੇ ਪੰਜਾਬ ਦਾ ਤਕਰੀਬਨ ਇੱਕ ਹਜ਼ਾਰ ਪਿੰਡ ਉੱਜੜ ਚੁੱਕਾ ਹੈ ਅਤੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਅਤੇ ਪੱਕੀਆਂ ਹੋਈਆਂ ਫਸਲਾਂ ਤਬਾਹ ਹੋਣ ਦੇ ਕਿਨਾਰੇ ਹਨ। ਸ਼੍ਰੀ ਭੱਲਾ ਨੇ ਕਿਹਾ ਕਿ ਪਹਿਲਾਂ ਹੋਈਆਂ ਭਾਰਤ ਪਾਕਿਸਤਾਨ ਜੰਗਾਂ ਦੌਰਾਨ ਇਸ ਵਾਰ ਵੀ ਸਭ ਜ਼ਿਆਦਾ ਨੁਕਸਾਨ ਪੰਜਾਬ ਸੂਬੇ ਦਾ ਹੋਣਾ ਨਿਸ਼ਚਿਤ ਹੈ। ਸਰਹੱਦਾਂ ਉੱਤੇ ਜਿੱਥੇ ਸਾਡੇ ਪੰਜਾਬੀ ਫੌਜੀ ਵੱਡੀ ਗਿਣਤੀ ਵਿੱਚ ਤਾਇਨਾਤ ਹਨ, ਉੱਥੇ ਲੜਾਈ ਦਾ ਮੁੱਖ ਸਥਾਨ ਪੰਜਾਬ ਦੀ ਸਰਹੱਦ ਨੂੰ ਨਿਰਧਾਰਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਜੰਗ ਨਾਲ ਜਿੱਥੇ ਭਿਆਨਕ ਮਹਾਂਮਾਰੀਆਂ ਫੈਲਣਗੀਆਂ ਉਥੇ ਪੰਜਾਬ ਦੀ ਧਰਤੀ, ਹਵਾ, ਪਾਣੀ ਜਵਾਨੀ, ਕਿਸਾਨੀ ਅਤੇ ਆਰਥਿਕਤਾ ਤਬਾਅ ਹੋਣਾ ਸੁਭਾਵਿਕ ਹੈ। ਸਾਨੂੰ ਸਾਰੇ ਦੇਸ਼ ਵਾਸੀਆਂ ਨੂੰ ਜਪਾਨ ਦੇ ਹੀਰੋਸ਼ੀਮਾਂ ਅਤੇ ਨਾਗਾ ਸਾਕੀ ਵਰਗੇ ਡਰਾਉਣੇ ਸਾਕਿਆਂ ਨੂੰ ਆਪਣੇ ਮਨਾਂ ਵਿੱਚੋਂ ਨਹੀਂ ਭੁਲਾਉਣਾ ਚਾਹੀਦਾ। ਮੀਟਿੰਗ ਦੌਰਾਨ ਸਰਵ-ਸੰਮਤੀ ਨਾਲ ਜੰਗ ਦੇ ਖਤਰਿਆਂ ਪ੍ਰਤੀ ਸਰਕਾਰਾਂ ਅਤੇ ਅਵਾਮ ਨੂੰ ਜਾਗ੍ਰਿਤ ਕਰਨ ਲਈ ਅੱਜ ਭਗਤਾ ਭਾਈ ਕਾ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੋਂ ਗੁਜ਼ਰਦਾ ਹੋਇਆ ਕੈਂਡਲ ਮਾਰਚ ਕੱਢਣ ਦਾ ਫੈਸਲਾ ਕੀਤਾ ਗਿਆ, ਜਿਸ ਵਿੱਚ ਹਰ ਅਮਨ ਪਸੰਦ ਦੇਸ਼ ਵਾਸੀ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਹ ਕੈਂਡਲ ਮਾਰਚ ਸ਼ਹਿਰ ਦੇ ਪਟਿਆਲਾ ਕਲੋਨੀ ਵਿੱਚ ਸਥਿੱਤ ਗੁਰਦੁਆਰਾ ਸੁਖਮਨੀ ਸਾਹਿਬ ਤੋਂ ਸ਼ਾਮ ਠੀਕ 6:00 ਵਜੇ ਸ਼ੁਰੂ ਕੀਤਾ ਜਾਵੇਗਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰਾਜਵਿੰਦਰ ਸਿੰਘ ਬਰਾੜ, ਅਮਰੀਕ ਸਿੰਘ ਨਿਓਰ, ਦਰਸ਼ਨ ਸਿੰਘ ਖਾਲਸਾ, ਜਸਵਿੰਦਰ ਸਿੰਘ ਢਿੱਲੋਂ, ਜਗਸੀਰ ਸਿੰਘ ਭਗਤਾ, ਰਣਜੀਤ ਸਿੰਘ ਉੱਪਲ, ਜਸਵਿੰਦਰ ਸਿੰਘ ਜਲਾਲ, ਦਿਨੇਸ਼ ਕੁਮਾਰ ਐਡਵੋਕੇਟ, ਗਗਨਦੀਪ ਥਰਾਜ, ਗੁਰਪ੍ਰੀਤ ਥਰਾਜ ਹਾਜ਼ਰ ਸਨ।

print
Share Button
Print Friendly, PDF & Email