ਸਾਡਾ ਕੋਈ ਅਹੁਦੇਦਾਰ ਐੱਸ ਓ ਆਈ ‘ਚ ਨਹੀਂ ਗਿਆ- ਗੋਲਡੀ ਗਿੱਲ

ss1

ਸਾਡਾ ਕੋਈ ਅਹੁਦੇਦਾਰ ਐੱਸ ਓ ਆਈ ‘ਚ ਨਹੀਂ ਗਿਆ- ਗੋਲਡੀ ਗਿੱਲ
ਐੱਨ ਐੱਸ ਯੂ ਆਈ ਦੇ ਅਹੁਦੇਦਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ

img-20161130-wa0005

ਤਲਵੰਡੀ ਸਾਬੋ, 30 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਪ੍ਰਦੇਸ ਕਾਂਗਰਸ ਵੱਲੋਂ ਸ. ਖੁਸ਼ਬਾਜ਼ ਸਿੰਘ ਜਟਾਣਾ ਦੀ ਅਗਵਾਈ ਵਿੱਚ ਪਾਰਟੀ ਵਿਕਾਸ ਲਈ ਕੰਮ ਕਰਦਿਆਂ ਵਿਦਿਆਰਥੀ ਜਥੇਬੰਦੀ ਐੱਨ ਐੱਸ ਯੂ ਆਈ ਦੀ ਚੋਣ ਕਰਦਿਆਂ ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਤੋਂ ਸ. ਹਰਪ੍ਰੀਤ ਸਿੰਘ ਮਲਕਾਣਾ ਨੂੰ ਪ੍ਰਧਾਨ ਅਤੇ ਸ. ਖੁਸ਼ਪ੍ਰੀਤ ਸਿੰਘ ਮਲਕਾਣਾ ਨੂੰ ਵਾਇਸ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਹੈ ਜਦੋਂ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸ. ਹਰਪ੍ਰੀਤ ਸਿੰਘ ਢਿੱਲੋਂ ਨੂੰ ਪ੍ਰਧਾਨਗੀ ਦੇ ਅਹੁਦੇ ਨਾਲ ਨਿਵਾਜਦਿਆਂ ਵਾਈਸ ਪ੍ਰਧਾਨ ਦਾ ਤਾਜ ਕੁਲਦੀਪ ਸਿੰਘ ਦੇ ਸਿਰ ‘ਤੇ ਸਜਾਇਆ ਗਿਆ ਹੈ।
ਉਕਤ ਜਾਣਕਾਰੀ ਦਿੰਦਿਆਂ ਸ. ਨਵਦੀਪ ਸਿੰਘ ਗੋਲਡੀ ਗਿੱਲ ਹਲਕਾ ਪ੍ਰਧਾਨ ਤਲਵੰਡੀ ਸਾਬੋ ਨੇ ਅਖਬਾਰਾਂ ਵਿੱਚ ਛਪੀਆਂ ਉਹਨਾਂ ਖਬਰਾਂ ਨੂੰ ਮੁੱਢੋਂ ਝੁਟ ਦਾ ਪਲੰਦਾ ਦੱਸਿਆ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਨ ਐੱਸ ਯੂ ਆਈ ਦੇ ਕਾਲਜ ਪ੍ਰਧਾਨਾਂ ਵੱਲੋਂ ਕਾਂਗਰਸ ਪਾਰਟੀ ਛੱਡਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦੀ ਗੱਲ ਨਹੀ ਗਈ ਹੈ। ਸ. ਗੋਲਡੀ ਨੇ ਅਕਾਲੀ ਦਲ ਤੇ ਵਰਦ੍ਹਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੁੰਮਾਇੰਦੇ ਅਤੇ ਸਥਾਨਕ ਆਗੂ ਕਾਂਗਰਸ ਪਾਰਟੀ ਦੇ ਦਿਨੋਤੋਂ ਬੁਖਲਾਅ ਕੇ ਅਜਿਹੀਆਂ ਬਿਨ੍ਹਾਂ ਸਿਰ ਪੈਰ ਵਾਲੀਆਂ ਖਬਰਾਂ ਝੂਠੇ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਫੋਕੀ ਵਾਹ-ਵਾਹ ਖੱਟਣ ਲਈ ਪ੍ਰਕਾਸਿਤ ਕਰਵਾ ਰਹੇ ਹਨ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਖੁਸ਼ਦੀਪ ਗਿੱਲ ਜ਼ਿਲ੍ਹਾ ਵਾਈਸ ਪ੍ਰਧਾਨ ਐੱਨ ਐੱਸ ਯੂ ਆਈ, ਰਾਜੂ ਨੱਤ ਬਲਾਕ ਪ੍ਰਧਾਨ, ਪਿੰਦਰ ਚਹਿਲ, ਟੋਨੀ ਸਿੰਘ, ਹੈਰੀ ਸਿੱਧੂ, ਸੇਵਕ ਰਾਮਾਂ, ਭੋਲਾ ਜੰਬਰ ਬਸਤੀ ਅਤੇ ਰਾਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਐੱਨ ਐੱਸ ਯੂ ਆਈ ਦੇ ਵਰਕਰ ਮੌਜ਼ੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *