ਸ੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਤੀਜੀ ਵਾਰ ਜਿਤਾਉਣ ਵਿੱਚ ਨੋਜਵਾਨਾਂ ਦਾ ਹੋਵੇਗਾ ਅਹਿਮ ਯੋਗਦਾਨ,ਅਮਨਵੀਰ ਚੈਰੀ

ss1

ਸ੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਤੀਜੀ ਵਾਰ ਜਿਤਾਉਣ ਵਿੱਚ ਨੋਜਵਾਨਾਂ ਦਾ ਹੋਵੇਗਾ ਅਹਿਮ ਯੋਗਦਾਨ: ਅਮਨਵੀਰ ਚੈਰੀ

img-20160930-wa0049

ਦਿੜ੍ਹਬਾ ਮੰਡੀ 30 ਅਗਸਤ (ਰਣ ਸਿੰਘ ਚੱਠਾ) ਸ੍ਰੋਮਣੀ ਅਕਾਲੀ ਦਲ ਪਾਰਟੀ ਨੂੰ ਲਗਾਤਾਰ ਤੀਜੀ ਵਾਰ ਜਿਤਾਉਣ ਵਿੱਚ ਨੋਜਵਾਨਾਂ ਦਾ ਹੋਵੇਗਾ ਅਹਿਮ ਯੋਗਦਾਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਖਜ਼ਾਨਾ ਮੰਤਰੀ ਪ੍ਮਿੰਦਰ ਸਿੰਘ ਢੀਂਡਸਾ ਦੇ (O.S.D) ਸ੍ ਅਮਨਵੀਰ ਸਿੰਘ ਚੈਰੀ ਹਲਕਾ ਇੰਚਾਰਜ਼ ਸੁਨਾਮ ਨੇ ਨਵ ਨਿਯੁਕਤ ਮਾਲਵਾ ਜੋਨ-2 ਦੇ ਜਰਨਲ ਸਕੱਤਰ ਸ੍ਰ ਸੁਖਚੈਨ ਸਿੰਘ ਧਾਲੀਵਾਲ ਅਤੇ ਯੂਥ ਅਕਾਲੀ ਦਲ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਨਜਿੰਦਰ ਸਿੰਘ (ਪੱਪੂ ਮੰਡੇਰ) ਨੂੰ ਸਨਮਾਨਿਤ ਕਰਨ ਸਮੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ।ਸ੍ਰ ਚੈਰੀ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਦਾ ਹਰ ਵਰਗ ਨੂੰ ਵੱਡਾ ਲਾਭ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਸਰਕਾਰ ਨੇ ਸਾਢੇ 9 ਸਾਲਾਂ ਵਿੱਚ ਜੰਗੀ ਪੱਧਰ ਤੇ ਵਿਕਾਸ ਕਾਰਜ ਕਰਵਾਕੇ ਪੰਜਾਬ ਦੀ ਨੁਹਾਰ ਬਦਲ ਦਿੱਤੀ ਹੈ।ਉਨ੍ਹਾਂ ਕਿਹਾ ਕਿ ਆਪ ਪਾਰਟੀ ਦਾ ਝਾੜੂ ਪੰਜਾਬ ਵਿੱਚ ਖਿਲਰ ਗਿਆ ਹੈ,ਅਰਵਿੰਦ ਕੇਜਰੀਵਾਲ ਪੰਜਾਬ ਤੇ ਰਾਜ ਕਰਨ ਦੇ ਸੁਪਨੇ ਲੈਣੇ ਛੱਡ ਦੇਵੇ। ਨਵ ਨਿਯੁਕਤ ਮਾਲਵਾ ਜੋਨ-2 ਦੇ ਜਰਨਲ ਸਕੱਤਰ ਸੁਖਚੈਨ ਸਿੰਘ ਧਾਲੀਵਾਲ ਅਤੇ ਜਿਲਾ ਮੀਤ ਪ੍ਰਧਾਨ ਮਨਜਿੰਦਰ ਸਿੰਘ (ਪੱਪੂ ਮੰਡੇਰ) ਖਡਿਆਲ ਨੇ ਕਿਹਾ ਕਿ ਉਹ ਪਾਰਟੀ ਲਈ ਸੱਚੀ ਲਗਨ ਤੇ ਮਿਹਨਤ ਨਾਲ ਕੰਮ ਕਰਨ ਗਏ,ਅਤੇ ਵੱਧ ਤੋਂ ਵੱਧ ਨੋਜਵਾਨਾਂ ਨੂੰ ਪਾਰਟੀ ਨਾਲ ਜੋੜਕੇ ਲਗਾਤਾਰ ਤੀਸਰੀ ਵਾਰ ਸ੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਬਣਾਉਣ ਗਏ।ਸੁਖਚੈਨ ਸਿੰਘ ਧਾਲੀਵਾਲ ਅਤੇ ਮਨਜਿੰਦਰ ਮੰਡੇਰ ਨੇ ਸ੍ਰ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ,ਪ੍ਮਿੰਦਰ ਸਿੰਘ ਢੀਂਡਸਾ ਖਜਾਨਾ ਮੰਤਰੀ ਪੰਜਾਬ ਸਰਕਾਰ,ਅਮਨਵੀਰ ਸਿੰਘ ਚੈਰੀ ਹਲਕਾ ਇੰਚਾਰਜ ਸੁਨਾਮ,ਹਰਪਾਲ ਜੁਨੇਜਾ ਪ੍ਰਧਾਨ ਮਾਲਵਾ ਜੋਨ-2,ਡਾਇਰੈਕਟਰ ਹਰਪਾਲ ਸਿੰਘ ਖਡਿਆਲ ਜਿਲਾ ਯੂਥ ਕੋਆਰਡੀਨੇਟਰ ਸ੍ਰੋਮਣੀ ਅਕਾਲੀ ਦਲ ਸੰਗਰੂਰ ਅਤੇ ਸਮੁੱਚੀ ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ।ਇਸ ਮੌਕੇ ਬਲਬੀਰ ਸਿੰਘ ਲੰਬਾ ਕੌਮੀ ਸਕੱਤਰ ਸ੍ਰੋਮਣੀ ਅਕਾਲੀ ਦਲ,ਸਾਬਕਾ ਸਰਪੰਚ ਹਰਬੰਸ ਸਿੰਘ ਖਡਿਆਲ,ਕਲੱਬ ਪ੍ਰਧਾਨ ਰਣਜੀਤ ਸਿੰਘ ਰਾਣਾ,ਲਾਲ ਨੰਬਰਦਾਰ ਖਡਿਆਲ,ਗੁਰਜੰਟ ਸਿੰਘ ਸਾਬਕਾ ਪੰਚ,ਮੋਠੀ ਸਿੰਘ ਪੰਚ,ਭੁਪਿੰਦਰ ਸਿੰਘ ਖਡਿਆਲ,ਸੁਖਪਾਲ ਸਿੰਘ ਕਾਲਾ ਆਦਿ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *