ਅਮਰੀਕਾ ਦੇ ਸੂਬੇ ਮੈਰੀਲੈਂਡ ਵਿੱਚ ਪਾਕਿਸਤਾਨੀ ਮੂਲ ਦੇ ਸਾਬਕਾ ਲੈਫ.ਵੱਲੋਂ ਪਤਨੀ ‘ਤੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ, ਖੁਦ ਕੀਤੀ ਖੁਦਕੁਸੀ

ss1

ਅਮਰੀਕਾ ਦੇ ਸੂਬੇ ਮੈਰੀਲੈਂਡ ਵਿੱਚ ਪਾਕਿਸਤਾਨੀ ਮੂਲ ਦੇ ਸਾਬਕਾ ਲੈਫ.ਵੱਲੋਂ ਪਤਨੀ ‘ਤੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ, ਖੁਦ ਕੀਤੀ ਖੁਦਕੁਸੀ

photo-1ਨਿਊਯਾਰਕ 30 ਸਤੰਬਰ (ਰਾਜ ਗੋਗਨਾ) ਬੀਤੀ ਰਾਤ ਅਮਰੀਕਾ ਦੇ ਸੂਬੇ ਮੈਰੀਲੈਂਡ ਦੀ ਹਾਰਫੋਰਡ ਕਾਉਂਟੀ ਦੇ ਇਲਾਕੇ ਵਿੱਚ ਰਾਤ ਕਰੀਬ 10 ਵਜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਪਾਕਿਸਤਾਨੀ ਮੂਲ ਦੇ ਅਮਰੀਕਨ ਫੌਜ ਤੋਂ ਸੇਵਾ ਮੁਕਤ ਹੋਏ ਸਾਬਕਾ ਲੈਫ.ਕਰਨਲ ਨਸ਼ੀਰ ਸਦੀਕੀ 58 ਸਾਲਾਂ ਵੱਲੋਂ ਆਪਣੇ ਲਾਇਸੰਸੀ ਰਿਵਾਲਵਰ ਨਾਲ ਆਪਣੀ ਪਤਨੀ ਯਾਰੀਕਾ ਸਦੀਕੀ 48 ‘ਤੇ ਪੁੱਤਰ ਫਰਹਨ ਸਦੀਕੀ ਨੂੰ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਉਪਰੰਤ ਨਸ਼ੀਰ ਸਦੀਕੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ,ਜਿਸ ਤੋਂ ਬਾਅਦ ਘਟਨਾ ਸਥਾਨ ‘ਤੇ ਪੁੱਜੀ ਪੁਲਿਸ ਨੇ ਹੱਤਿਆ ਦੇ ਕਾਰਨਾ ਦਾ ਪਤਾ ਲਗਾਉਣ ਲਈ ਕਾਰਵਾਈ ਸੁਰੂ ਕਰ ਦਿੱਤੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਾਬਕਾ ਲੈਫ.ਨਸ਼ੀਰ ਸਦੀਕੀ ਵੱਲੋਂ ਘਰ ਦੇ ਬਾਥਰੂਮ ਵਿੱਚ ਆਪਣੀ ਪਤਨੀ ਯਾਰੀਕਾ ਸਦੀਕੀ ਜੋ ਹਾਰਫੋਰਡ ਸਕੂਲ ਵਿੱਚ ਨੌਕਰੀ ਕਰਦੀ ਸੀ ਦੀ ਹੱਤਿਆ ਕਰ ਦਿੱਤੇ ਜਾਣ ਉਪਰੰਤ ਘਰ ਦੇ ਬਾਹਰ ਖੜੀ ਆਪਣੀ ਜੀਪ ਵਿੱਚ ਆਪਣੇ ਪੁੱਤਰ ਫਰਹਨ ਸਦੀਕੀ ਨੂੰ ਬਿਠਾ ਕੇ ਉਸ ਦੇ ਸਿਰ ਵਿੱਚ ਗੋਲੀ ਮਾਰੀ,ਜਿਸ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸੀ ਕਰ ਲਈ। ਘਟਨਾ ਦਾ ਪਤਾ ਚੱਲਦਿਆ ਹੀ ਸਥਾਨਕ ਪੁਲਿਸ ਨੇ ਨਸ਼ੀਰ ਸਦੀਕੀ ਦੀ ਪਤਨੀ ਯਾਰੀਕਾ ਸਦੀਕੀ ਦੀ ਲਾਸ਼ ਬਾਥਰੂਮ ਵਿਚੋਂ ‘ਤੇ ਪੁੱਤਰ ਦੀ ਲਾਸ਼ ਬਾਹਰ ਖੜੀ ਜੀਪ ਵਿਚੋਂ ਬਰਾਮਦ ਕਰਨ ਉਪਰੰਤ ਨਸੀਰ ਸਦੀਕੀ ਦੀ ਲਾਸ਼ ਵੀ ਆਪਣੇ ਕਬਜੇ ਵਿੱਚ ਲੈ ਲਈ ਤਾਂ ਜੋ ਘਟਨਾ ਦੇ ਸ਼ਹੀ ਕਾਰਨਾ ਦਾ ਪਤਾ ਲੱਗ ਸਕੇ । ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਨਸ਼ੀਰ ਸਦੀਕੀ ਦੇ ਹੱਤਿਆ ਕਰਨ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ,ਇਸ ਦੀ ਪੂਰੀ ਜਾਣਕਾਰੀ ਇਕੱਤਰ ਕਰਨ ਲਈ ਨਸੀਰ ਸਦੀਕੀ ਦੇ ਭਾਈਚਾਰੇ ਦੇ ਲੋਕਾਂ ਪਾਸੋ ਪੁਲਿਸ ਪ੍ਰਸ਼ਾਸਨ ਵੱਲੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੱਤਿਆ ਦੀ ਗੁੱਥੀ ਸੁਲਜ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *