ਸਰਵਹਿੱਤਕਾਰੀ ਸਕੂਲ ਵਿੱਖੇ ਫਾਈਬਰ ਡੇ ਮਨਾਇਆ

ss1

ਸਰਵਹਿੱਤਕਾਰੀ ਸਕੂਲ ਵਿੱਖੇ ਫਾਈਬਰ ਡੇ ਮਨਾਇਆ

dsc_9622-copy
ਰਾਮਪੁਰਾ ਫੂਲ 30ਸਤੰਬਰ (ਕੁਲਜੀਤ ਸਿੰਘ ਢੀਂਗਰਾਂ) : ਸਥਾਨਕ ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀ yਸੈ yਵਿਦਿਆ ਮੰਦਰ ਵਿੱਚ ਫਾਈਵਰ ਡੇ ਅਤੇ ਸਵਦੇਸ਼ੀ ਵਸਤੂਆਂ ਦੀ ਵਰਤੋਂ ਕਰਨ ਸੰਬੰਧੀ ਵਿੱਦਿਆ ਮੰਦਰ ਵਿੱਚ ਪ੍ਰੋਗਰਾਮ ਕਰਵਾਇਆ ਗਿਆ।ਜਿਸ ਦੀ ਸ਼ੁਰੂਆਤ ਮੈਨੇਜ਼ਰ ਰਕੇਸ਼ ਗਰਗ , ਅਮਿਤ ਲਾਲ, ਮੁਕੇਸ਼ ਤੇ ਸੰਦੀਪ ਜੀ ਨੇ ਜ਼ੋਤੀ ਜਗਾਕੇ ਕੀਤੀ।ਸਕੂਲ ਅਧਿਆਪਕ ਊਸ਼ਾ ਰਾਣੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਬੱਚਿਆਂ ਨੂੰ ਫਾਈਬਰ ਦੀ ਵਰਤੋਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮੈਡਮ ਵਿਸ਼ਾਲੀ ਵੱਲੋਂ ਫਾਈਬਰ ਡੇ ਦੇ ਉਦੇਸ਼ਾਂ ਬਾਰੇ ਦੱਸਿਆ ਗਿਆ। ਸਮੂਹ ਸਟਾਫ਼ , ਆਏ ਹੋਏ ਮਹਿਮਾਨਾਂ ਅਤੇ ਸਾਰੇ ਵਿਦਿਆਰਥੀਆਂ ਵੱਲੋਂ ਫਾਈਬਰ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਸਹੁੰ ਚੁੱਕੀ ਗਈ। ਇਸ ਮੌਕੇ ਬੱਚਿਆਂ ਨੂੰ ਸਾਰਟੀਫਿਕੇਟ ਦਿੱਤੇ ਗਏ। ਬੱਚਿਆਂ ਵੱਲੋਂ, ਗਾਏ ਗਏ ਗੀਤ ਜੋ ਕਿ ਫਾਈਬਰ ਡੇ ਨਾਲ ਸੰਬੰਧਿਤ ਸੀ ਨੇ ਸਭ ਦਾ ਮਨ ਮੋਹ ਲਿਆ। ਮੈਡਮ ਅਮਨਦੀਪ ਕੌਰ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚੋਂ ਬੱਚਿਆਂ ਤੋਂ ਪ੍ਰਸ਼ਨ ਪੁੱਛੇ ਗਏ ਅਤੇ ਉੱਤਰ ਦੇਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ।ਇਸ ਮੌਕੇ ਸਕੂਲ ਪ੍ਰਿੰਸੀਪਲ ਚੰਦਰ ਕਾਂਤਾ ਬਾਵਾ ,ਅਮਿਤ ਲਾਲ ਗਰਗ ਤੋ ਇਲਾਵਾ ਸਕੂਲ ਦੇ 2200 ਵਿਦਿਆਰਥੀਆਂ ਅਤੇ 125 ਅਧਿਆਪਕਾਂ ਨੇ ਭਾਗ ਲਿਆ।

print
Share Button
Print Friendly, PDF & Email

Leave a Reply

Your email address will not be published. Required fields are marked *